ਨਵੀਂ ਦਿੱਲੀ : ਆਰੁਸ਼ੀ-ਹੇਮਰਾਜ ਹੱਤਿਆਕਾਂਡ 'ਚ ਦੋਸ਼ੀ ਤਲਵਾੜ ਜੋੜੇ ਦੀ ਨਾਰਕੋ, ਬ੍ਰੇਨ ਮੈਪਿੰਗ ਤੇ ਪੌਲੀਗ੍ਰਾਫੀ ਟੈਸਟ ਦੀ ਰਿਪੋਰਟ ਟ੍ਰਾਇਲ 'ਚ ਪੇਸ਼ ਕਰਨ ਦੀ ਮੰਗ 'ਤੇ ਸੁਪਰੀਮ ਕੋਰਟ ਮੰਗਲਵਾਰ ਆਪਣੀ ਫ਼ੈਸਲਾ ਸੁਣਾਵੇਗੀ। ਤਲਵਾੜ ਜੋੜੀ ਨੇ ਮਾਮਲੇ 'ਚ ਪਹਿਲੇ ਦੋਸ਼ੀ ਬਣਾਏ ਗਏ ਨੌਕਰ ਅਤੇ ਕੰਪਾਊਂਡਰ ਕ੍ਰਿਸ਼ਨਾ, ਰਾਜਕੁਮਾਰ ਅਤੇ ਵਿਜੇ ਮੰਡਲ ਦੇ ਇਨ੍ਹਾਂ ਟੈਸਟਾਂ ਦੀ ਰਿਪੋਰਟ ਨੂੰ ਟ੍ਰਾਇਲ ਦਾ ਹਿੱਸਾ ਬਣਾਉਣ ਦੀ ਮੰਗ ਕੀਤੀ ਹੈ। ਜੱਜ ਬੀਐਸ ਚੌਹਾਨ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸੋਮਵਾਰ ਨੂੰ ਤਲਵਾੜ ਜੋੜੀ ਡਾ. ਰਾਜੇਸ਼ ਤਲਵਾੜ ਤੇ ਡਾ. ਨੁਪੁਰ ਤਲਵਾੜ ਦੀਆਂ ਅਰਜ਼ੀਆਂ 'ਤੇ ਬਹਿਸ ਸੁਣ ਕੇ ਆਪਣਾ ਫ਼ੈਸਲਾ ਸੁਰੱਖਿਆ ਰੱਖ ਲਿਆ। ਇਸ ਤੋਂ ਪਹਿਲਾਂ ਤਲਵਾੜ ਜੋੜੀ ਦੇ ਵਕੀਲ ਯੂਯੂ ਲਲਿਤ ਨੇ ਨਿਰਪੱਖ ਸੁਣਵਾਈ ਦੇ ਅਧਿਕਾਰੀ ਦਾ ਦੁਹਾਈ ਦਿੰਦੇ ਹੋਏ ਰਿਪੋਰਟਾਂ ਨੂੰ ਟ੍ਰਾਇਲ ਦਾ ਹਿੱਸਾ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਰਿਪੋਰਟਾਂ ਤੋਂ ਇਲਾਵਾ ਸੀਬੀਆਈ ਨੇ ਮਾਮਲੇ 'ਚ ਪਹਿਲੇ ਦੋਸ਼ੀ ਬਣਾਏ ਗਏ ਤਿੰਨਾਂ ਨੌਕਰਾਂ ਅਤੇ ਕੰਪਾਊਂਡਰ ਦੇ ਪੁਲਸ ਨੂੰ ਦਿੱਤੇ ਗਏ ਖੁਲਾਸਾ ਬਿਆਨ ਵੀ ਰਿਕਾਰਡ 'ਚ ਪੇਸ਼ ਨਹੀਂ ਕੀਤੇ ਹਨ। ਨਾ ਹੀ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਬਰਾਮਦ ਹਥਿਆਰ ਖੁਖਰੀ ਦੀ ਵਿਗਿਆਨਕ ਜਾਂਚ ਰਿਪੋਰਟ ਹੀ ਰਿਕਾਰਡ 'ਚ ਪੇਸ਼ ਕੀਤੀ ਹੈ। ਲਲਿਤ ਦਾ ਕਹਿਣਾ ਸੀ ਕਿ ਨਿਰਪੱਖ ਸੁਣਵਾਈ ਲਈ ਇਹ ਸਾਰੀਆਂ ਚੀਜ਼ਾਂ ਅਹਿਮ ਹਨ।