ਕੋਚੀ (ਪੀਟੀਆਈ) : ਮੱਛੀ ਫੜਨ ਦੌਰਾਨ ਪਨਾਮਾ ਦੇ ਮਾਲਵਾਹਕ ਜਹਾਜ਼ ਦੀ ਇਕ ਕਿਸ਼ਤੀ ਨਾਲ ਟੱਕਰ 'ਚ ਤਿੰਨ ਭਾਰਤੀ ਮਛੇਰਿਆਂ ਦੀ ਮੌਤ ਹੋ ਗਈ। ਐਤਵਾਰ ਸਵੇਰੇ ਹੋਏ ਇਸ ਹਾਦਸੇ 'ਚ 11 ਮਛੇਰੇ ਜ਼ਖ਼ਮੀ ਹੋ ਗਏ।

ਜਲ ਸੈਨਾ ਅਤੇ ਤੱਟ ਰਖਿਅਕ ਬਲ ਨੇ ਮੁਹਿੰਮ ਚਲਾ ਕੇ ਘਟਨਾ ਲਈ ਦੋਸ਼ੀ ਜਹਾਜ਼ ਦੇ ਚਾਲਕ ਦਲ ਨੂੰ ਗਿ੍ਰਫ਼ਤਾਰ ਕਰ ਲਿਆ। ਤੱਟ ਰਖਿਅਕ ਬਲ ਦੇ ਆਈਜੀ ਪੀ. ਵਿਜਯਨ ਨੇ ਦੱਸਿਆ ਕਿ ਜ਼ਖ਼ਮੀ ਮਛੇਰਿਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ 'ਚ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਅਨੁਸਾਰ ਕਿਸ਼ਤੀ 'ਚ 14 ਲੋਕ ਸਵਾਰ ਸਨ। ਘਟਨਾ ਦੇ ਬਾਅਦ ਤੋਂ ਲਾਪਤਾ ਇਕ ਮਛੇਰੇ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਦੇਰ ਰਾਤ ਕੋਚੀ ਤੋਂ 20 ਨਾਟੀਕਲ ਮੀਲ ਦੀ ਦੂਰੀ 'ਤੇ ਹੋਈ। ਕਿਸ਼ਤੀ 'ਤੇ ਜ਼ਿਆਦਾਤਰ ਤਾਮਿਲਨਾਡੂ ਅਤੇ ਅਸਾਮ ਦੇ ਮਛੇਰੇ ਸਵਾਰ ਸਨ।