ਨਿਊਯਾਰਕ (ਆਈਏਐੱਨਐੱਸ) : ਸੜਕ ਹਾਦਸੇ 'ਚ ਡਰਾਈਵਰ ਦੀ ਮੌਤ ਤੋਂ ਬਾਅਦ ਟੈਸਲਾ ਦੀ ਸਵੈਚਾਲਿਤ ਮਾਡਲ ਐੱਸ ਇਲੈਕਟਿ੫ਕ ਸੇਡਾਨ ਕਾਰ ਦੀਆਂ ਤਕਨੀਕੀ ਖਾਮੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਵੈਚਾਲਿਤ ਕਾਰ ਹਾਦਸੇ ਦਾ ਇਹ ਪਹਿਲਾ ਮਾਮਲਾ ਹੈ। ਇਸ ਨੂੰ ਡਰਾਈਵਰ ਤੇ ਸਵੈਚਾਲਿਤ ਦੋਨੋਂ ਤਰੀਕਿਆਂ ਨਾਲ ਚਲਾਇਆ ਜਾ ਸਕਦਾ ਹੈ। ਹਾਦਸੇ ਦੇ ਸਮੇਂ ਕਾਰ ਆਟੋ ਮੋਡ 'ਚ ਸੀ। ਜਾਂਚ ਤੋਂ ਬਾਅਦ ਇਸ ਤਰ੍ਹਾਂ ਦੀਆਂ ਗੱਡੀਆਂ ਨੂੰ ਮਨਜ਼ੂਰੀ ਦੇਣ ਦੇ ਨਿਯਮ-ਕਾਇਦੇ ਸਖ਼ਤ ਕੀਤੇ ਜਾ ਸਕਦੇ ਹਨ।

7 ਮਈ ਨੂੰ ਸਵੈਚਾਲਿਤ ਕਾਰ ਫਲੋਰਿਡਾ 'ਚ ਇਕ ਟਰੈਕਟਰ-ਟ੫ੇਲਰ ਨਾਲ ਟਕਰਾ ਗਈ ਸੀ। ਹਾਦਸੇ 'ਚ ਕਾਰ ਚਲਾ ਰਹੇ ਅਮਰੀਕੀ ਜਲ ਸੈਨਾ 'ਚੋਂ ਸੇਵਾ-ਮੁਕਤ ਜੋਸ਼ੁਆ ਬ੍ਰਾਊਨ ਦੀ ਮੌਤ ਹੋ ਗਈ ਸੀ। ਹਾਈਵੇ ਟ੫ੈਫਿਕ ਸੁਰੱਖਿਆ ਵਿਭਾਗ ਨੇ ਹੁਣ ਕਾਰ ਦੀ ਤਕਨੀਕ ਤੇ ਸੁਰੱਖਿਆ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਟੈਸਲਾ ਨੇ ਕਿਹਾ ਕਿ ਟਰੈਕਟਰ ਡਰਾਈਵਰ ਨੇ ਅਚਾਨਕ ਗੱਡੀ ਮੋੜ ਦਿੱਤੀ, ਜਿਸ ਕਾਰਨ ਸਵੈਚਾਲਿਚ ਕਾਰ ਉਸ ਨਾਲ ਜਾ ਟਕਰਾਈ। ਜਾਂਚਕਰਤਾ ਇਸ ਗੱਲ ਦੀ ਜਾਣਕਾਰੀ ਇਕੱਠੀ ਕਰਨਗੇ ਕਿ ਇਹ ਹਾਦਸਾ ਤਕਨੀਕੀ ਖਾਮੀ ਕਾਰਨ ਤਾਂ ਨਹੀਂ ਹੋਇਆ। ਟੈਸਲਾ ਦਾ ਕਹਿਣਾ ਹੈ ਕਿ ਤਕਰੀਬਨ 21 ਕਰੋੜ ਕਿਲੋਮੀਟਰ ਦੀ ਯਾਤਰਾ ਤੋਂ ਬਾਅਦ ਮਾਡਲ ਐੱਸ ਦਾ ਇਹ ਪਹਿਲਾ ਹਾਦਸਾ ਹੈ। ਸਵੈਚਾਲਿਤ ਕਾਰ ਤਕਨੀਕ 'ਚ ਗੂਗਲ ਤੇ ਜਨਰਲ ਇਲੈਕਟਿ੫ਕ ਵਰਗੀਆਂ ਕੰਪਨੀਆਂ ਵੀ ਭਾਰੀ ਨਿਵੇਸ਼ ਕਰਨ ਦੀ ਯੋਜਨਾ ਹੈ।