ਨਵੀਂ ਦਿੱਲੀ : ਆਰੁਸ਼ੀ ਹੇਮਰਾਜ ਹੱਤਿਆਕਾਂਡ 'ਚ ਫਸੀ ਤਲਵਾਰ ਜੋੜੀ ਇਕ ਵਾਰ ਫਿਰ ਸੁਪਰੀਮ ਕੋਰਟ ਦੀ ਸ਼ਰਨ 'ਚ ਹੈ। ਉਨ੍ਹਾਂ ਸੀਬੀਆਈ ਨੂੰ ਕ੍ਰਿਸ਼ਨਾ ਤੇ ਵਿਜੈ ਮੰਡਲ ਦੀ ਨਾਰਕੋ ਤੇ ਬ੍ਰੇਨ ਮੈਪਿੰਗ ਟੈਸਟ ਰਿਪੋਰਟ ਟ੍ਰਾਇਲ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਜਾਣ ਦੀ ਮੰਗ ਕੀਤੀ ਹੈ। ਅਦਾਲਤ ਉਨ੍ਹਾਂ ਦੀ ਅਰਜ਼ੀ 'ਤੇ ਸੋਮਵਾਰ ਨੂੰ ਸੁਣਵਾਈ ਕਰੇਗੀ। ਘਰੇਲੂ ਨੌਕਰ ਤੇ ਕੰਪਾਊਂਡਰ ਕ੍ਰਿਸ਼ਨਾ, ਰਾਜਕੁਮਾਰ ਤੇ ਵਿਜੇ ਮੰਡਲ ਆਰੁਸ਼ੀ-ਹੇਮਰਾਜ ਹੱਤਿਆਕਾਂਡ 'ਚ ਸ਼ੁਰੂਆਤੀ ਦੋਸ਼ੀ ਸਨ ਪਰ ਉਨ੍ਹਾਂ ਖ਼ਿਲਾਫ਼ ਪੁਖ਼ਤਾ ਸਬੂਤ ਨਾ ਹੋਣ 'ਤੇ ਚਾਰਜਸ਼ੀਟ ਦਾਖ਼ਲ ਨਹੀਂ ਹੋਈ। ਸੀਬੀਆਈ ਅਦਾਲਤ ਨੇ ਆਰੁਸ਼ੀ ਦੇ ਮਾਤਾ-ਪਿਤਾ ਡਾ. ਨੂਪੁਰ ਤੇ ਡਾ. ਰਾਜੇਸ਼ ਤਲਵਾਰ ਖ਼ਿਲਾਫ਼ ਨੋਟਿਸ ਲਿਆ। ਫਿਲਹਾਲ ਤਲਵਾਰ ਜੋੜੀ ਖ਼ਿਲਾਫ਼ ਆਰੁਸ਼ੀ ਤੇ ਹੇਮਰਾਜ ਦੀ ਹੱਤਿਆ ਦਾ ਟ੍ਰਾਇਲ ਚੱਲ ਰਿਹਾ ਹੈ।