ਸਟਾਫ ਰਿਪੋਰਟਰ, ਇਲਾਹਾਬਾਦ : ਇਲਾਹਾਬਾਦ ਹਾਈ ਕੋਰਟ ਨੇ ਆਰੂਸ਼ੀ ਹੇਮਰਾਜ ਹੱਤਿਆ ਕਾਂਡ ਦੀ ਦੋਸ਼ੀ ਨੂਪੁਰ ਤਲਵਾਰ ਦੀ ਪੈਰੋਲ ਵਧਾ ਦਿੱਤੀ ਹੈ। ਨੂਪੁਰ ਨੇ ਮਾਂ ਦੀ ਬੀਮਾਰੀ ਦੇ ਕਾਰਨ ਪੈਰੋਲ ਦੀ ਮਿਆਦ ਵਧਾਉਣ ਦੀ ਅਰਜ਼ੀ ਦਿੱਤੀ ਸੀ। ਹੱਤਿਆ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਤਲਵਾਰ ਜੋੜੇ ਦੀ ਅਪੀਲ ਦੀ ਸੁਣਵਾਈ ਜਾਰੀ ਹੈ। ਅਗਲੀ ਸੁਣਵਾਈ ਛੇ ਦਸੰਬਰ ਨੂੰ ਹੋਵੇਗੀ। ਇਹ ਹੁਕਮ ਜਸਟਿਸ ਵੀ ਕੇ ਨਾਰਾਇਣ ਅਤੇ ਜਸਟਿਸ ਏ ਕੇ ਮਿਸ਼ਰਾ ਦੇ ਬੈਂਚ ਨੇ ਅਪੀਲ ਦੀ ਸੁਣਵਾਈ ਕਰਦੇ ਹੋਏ ਦਿੱਤਾ ਹੈ।