ਜੇਐੱਨਐੱਨ, ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਦੀ 'ਗੁਗਲੀ' ਬੜਬੋਲੇਪਨ ਦਾ ਕਰਾਰਾ ਜਵਾਬ ਦਿੱਤਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਤੁਹਾਡੀ ਨਾਟਕੀ 'ਗੁਗਲੀ' ਟਿੱਪਣੀ ਨਾਲ ਕੋਈ ਹੋਰ ਨਹੀਂ ਤੁਸੀਂ ਖ਼ੁਦ ਹੀ ਉਜਾਗਰ ਹੋ ਗਏ ਹੋ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਪ੍ਰੋਗਰਾਮ 'ਚ ਭਾਰਤ ਸਰਕਾਰ ਦੀ ਮੌਜੂਦਗੀ ਯਕੀਨੀ ਕਰਨ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ 'ਗੁਗਲੀ' ਸੁੱਟੀ ਸੀ। ਸੁਸ਼ਮਾ ਨੇ ਟਵੀਟ ਕੀਤਾ ਹੈ, 'ਪਾਕਿਸਤਾਨ ਦੇ ਵਿਦੇਸ਼ ਮੰਤਰੀ ਤੁਹਾਡੀ ਨਾਟਕੀ 'ਗੁਗਲੀ' ਟਿੱਪਣੀ ਨਾਲ ਕੋਈ ਹੋਰ ਨਹੀਂ ਬਲਕਿ ਤੁਸੀਂ ਖ਼ੁਦ ਉਜਾਗਰ ਹੋਏ ਹੋ। ਇਹ ਦਰਸਾਉਂਦਾ ਹੈ ਕਿ ਤੁਹਾਡੇ ਦਿਲ 'ਚ ਸਿੱਖ ਭਾਵਨਾਵਾਂ ਲਈ ਕੋਈ ਆਦਰ ਨਹੀਂ ਹੈ। ਤੁਸੀਂ ਕੇਵਲ 'ਗੁਗਲੀ' ਖੇਡਣਾ ਜਾਣਗੇ ਹਨ।' ਵਿਦੇਸ਼ ਮੰਤਰੀ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਅਸੀਂ 'ਗੁਗਲੀ' 'ਚ ਨਹੀਂ ਫਸੇ। ਸਾਡੇ ਦੋ ਸਿੱਖ ਮੰਤਰੀ ਕਰਤਾਰਪੁਰ ਸਾਹਿਬ ਤਕ ਪਵਿਤਰ ਗੁਰਦੁਆਰੇ ਪੁੱਜੇ ਸਨ।'

------------------