ਕੋਚੀ : ਆਈਪੀਐਲ ਸਪਾਟ ਫਿਕਸਿੰਗ 'ਚ ਸ਼ਾਮਲ ਹੋਣ ਕਾਰਨ ਗਿ੍ਰਫਤਾਰੀ ਤੋਂ ਬਾਅਦ ਜਮਾਨਤ 'ਤੇ ਰਿਹਾ ਹੋਏ ਭਾਰਤੀ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਤ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਇਸ ਮਾਮਲੇ 'ਚ ਕਲੀਨ ਚਿੱਟ ਮਿਲਣ ਦਾ ਭਰੋਸਾ ਹੈ। ਨਵੀਂ ਦਿੱਲੀ ਤੋਂ ਕੋਚੀ ਪਹੁੰਚਣ ਤੋੋਂ ਬਾਅਦ ਸ਼੍ਰੀਸੰਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੇਰੇ ਦੁਸ਼ਮਨਾਂ ਨਾਲ ਵੀ ਅਜਿਹਾ ਨਾ ਹੋਵੇ। ਉਸ ਨੇ ਕਿਹਾ ਕਿ ਮੈਨੂੰ ਕਲੀਨ ਚਿੱਟ ਮਿਲਣ ਦਾ ਭਰੋਸਾ ਹੈ। ਮੇਰੀ ਸਪਾਟ ਫਿਕਸਿੰਗ ਮਾਮਲੇ 'ਚ ਕੋਈ ਭੂਮਿਕਾ ਨਹੀਂ ਹੈ। ਤਿਹਾੜ ਜੇਲ੍ਹ 'ਚ 27 ਦਿਨ ਬਿਤਾਉਣ ਤੋਂ ਬਾਅਦ ਇਥੇ ਪਹੁੰਚੇ ਭਾਵੁਕ ਸ਼੍ਰੀਸੰਤ ਨੇ ਕਿਹਾ ਕਿ ਮੈਂ ਇਥੇ ਆ ਕੇ ਖੁਸ਼ ਹਾਂ। ਮੈਂ ਆਪਣੇ ਲੋਕਾਂ ਨਾਲ ਮਿਲ ਸਕਦਾ ਹਾਂ। ਸ਼੍ਰੀਸੰਤ ਅਤੇ ਅੰਕਿਤ ਚਵਹਾਨ ਨੂੰ ਮੰਗਲਵਾਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਓਥੇ ਹੀ ਅਜੀਤ ਚੰਦੀਲਾ ਨੇ ਜ਼ਮਾਨਤ ਲਈ ਅਜੇ ਅਰਜ਼ੀ ਨਹੀਂ ਦਿੱਤੀ ਹੈ। ਦਿੱਲੀ ਪੁਲਸ ਨੇ ਇਨ੍ਹਾਂ ਤਿੰਨਾਂ ਨੂੰ 16 ਮਈ ਨੂੰ ਗਿ੍ਰਫਤਾਰ ਕੀਤਾ ਸੀ। ਸਵੇਰੇ 9.20 ਵਜੇ ਇੱਥੇ ਪੁੱਜੇ ਸ਼੍ਰੀਸੰਥ ਨੇ ਕਿਹਾ ਕਿ ਉਹ ਬੀਤੇ ਕੁਝ ਦਿਨਾਂ ਵਿਚ ਝੱਲੀਆਂ ਪ੍ਰੇਸ਼ਾਨੀਆਂ ਨੂੰ ਭੁੱਲਣਾ ਚਾਹੁੰਦਾ ਹੈ ਅਤੇ ਆਪਣੇ ਮਾਤਾ-ਪਿਤਾ, ਮਿੱਤਰਾਂ ਤੇ ਪ੍ਰਸ਼ੰਸਕਾਂ ਨਾਲ ਸਮਾਂ ਗੁਜ਼ਾਰਨਾ ਚਾਹੁੰਦਾ ਹੈ। ਉਸਨੇ ਕਿਹਾ ਕਿ ਮੈਂ ਟ੫ੇਨਿੰਗ ਜਾਰੀ ਰੱਖਾਂਗਾ। ਕੋਚੀ ਦੇ ਨੇਦੁਮਬਾਸਰੀ ਹਵਾਈ ਅੱਡੇ 'ਤੇ ਇੱਕ ਪ੍ਰਸ਼ੰਸਕ ਨੇ ਉਸਨੂੰ ਸ਼ਾਲ ਭੇਟ ਕੀਤੀ, ਜਿਸ ਮਗਰੋਂ ਉਹ ਆਪਣੇ-ਮਾਤਾ ਨੂੰ ਮਿਲਣ ਤਿ੫ਪੁਨਿ}ਰਾ ਵਿਚ ਆਪਣੀ ਭੈਣ ਦੇ ਘਰ ਗਿਆ ਜਿੱਥੇ ਪ੍ਰਸ਼ੰਸਕਾਂ ਨੇ ਉਸਨੂੰ ਹਾਰ ਪਾਏ ਤੇ ਮੀਂਹ ਦੇ ਬਾਵਜੂਦ ਉਸਦੇ ਹੱਕ ਵਿਚ ਨਾਅਰੇ ਲਗਾਏ।