=ਨਿਰਦੇਸ਼

-ਵਿਦਿਆਰਥੀਆਂ ਦੀ ਮਨੋਦਸ਼ਾ 'ਤੇ ਪੈਂਦਾ ਸੀ ਮਾੜਾ ਪ੍ਰਭਾਵ

-ਹੁਕਮ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ

-----------

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਕੰਧਾਂ 'ਤੇ ਹੁਣ ਇਸ਼ਤਿਹਾਰਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਸਿੱਖਿਆ ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਸਕੂਲ ਦੀ ਕੰਧ 'ਤੇ ਇਸ਼ਤਿਹਾਰ ਲਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਹੁਕਮਾਂ ਤੋਂ ਬਾਅਦ ਹੁਣ ਉਹ ਨਿੱਜੀ ਕੰਪਨੀਆਂ ਜਿਹੜੀਆਂ ਸਰਕਾਰੀ ਇਮਾਰਤਾਂ ਨੂੰ ਰੰਗ ਕਰਨ ਬਹਾਨੇ ਵੱਡੇ-ਵੱਡੇ ਇਸ਼ਤਿਹਾਰ ਮੁਫ਼ਤ 'ਚ ਹੀ ਕੰਧਾਂ 'ਤੇ ਲਗਾ ਦਿੰਦੀਆਂ ਸਨ, ਲਈ ਦਿੱਕਤਾਂ ਖੜ੍ਹੀਆਂ ਹੋ ਗਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਵਿਭਾਗ ਅਜਿਹਾ ਕਰਨ 'ਤੇ ਪ੫ਾਪਰਟੀ ਡੀਫ਼ੇਸਮੈਂਟ ਐਕਟ ਮੁਤਾਬਕ ਕਾਰਵਾਈ ਕਰਨ ਲਈ ਤਿਆਰ ਹੋ ਗਿਆ ਹੈ। ਸਿੱਖਿਆ ਸਕੱਤਰ ਿਯਸ਼ਨ ਕੁਮਾਰ ਨੇ ਇਕ ਚਿੱਠੀ ਜਾਰੀ ਕਰ ਕੇ ਇਸ ਦਾ ਉਤਾਰਾ ਡੀਜੀਐੱਸਈ, ਡਾਇਰੈਕਟਰ ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕਾਰਵਾਈ ਲਈ ਭੇਜ ਦਿੱਤਾ ਹੈ, ਜਿਸ 'ਤੇ ਕਾਰਵਾਈ ਸ਼ੁਰੂ ਹੋ ਗਈ ਹੈ।

ਵਿਭਾਗ ਦਾ ਮੰਨਣਾ ਹੈ ਕਿ ਸਿੱਖਿਆ ਨੂੰ ਹੋਰ ਪ੫ਫ਼ੁਲਤ ਕਰਨ ਵਾਸਤੇ ਫ਼ੈਸਲਾ ਲਿਆ ਗਿਆ ਹੈ ਜੇ ਕਿਸੇ ਸਕੂਲ ਦੀ ਚਾਰ ਦੀਵਾਰੀ 'ਤੇ ਰੰਗ ਕਰ ਕੇ ਅਜਿਹੇ ਇਸ਼ਤਿਹਾਰ ਲਗਾਏ ਗਏ ਹਨ ਤਾਂ ਉਨ੍ਹਾਂ ਨੂੰ ਤੁਰੰਤ ਸਾਫ਼ ਕਰ ਕੇ ਪਾਠਕ੫ਮ ਨਾਲ ਸਬੰਧਤ ਸਮੱਗਰੀ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕਰ ਕੇ ਅਜਿਹੇ ਬੇਲੋੜੇ ਇਸ਼ਤਿਹਾਰ ਤੁਰੰਤ ਹਟਾਉਣ ਲਈ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਕਰ ਕੇ ਸਕੂਲ ਦੀ ਦਿੱਖ 'ਤੇ ਮਾੜਾ ਪ੫ਭਾਵ ਪੈ ਰਿਹਾ ਹੈ।

ਵਿਭਾਗ ਵੱਲੋਂ ਜਾਰੀ ਚਿੱਠੀ 'ਚ ਸਕੂਲਾਂ ਦੇ ਚੰਗੇ ਬੁਨਿਆਦੀ ਢਾਂਚੇ ਦਾ ਹਵਾਲਾ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਸਕੂਲਾਂ ਦੇ ਬਰਾਮਦੇ ਤੇ ਚਾਰਟਾਂ 'ਚ ਨਕਸ਼ੇ ਤੇ ਹੋਰ ਸਮੱਗਰੀ ਲਗਾਈ ਜਾਵੇ। ਇਸ ਨਾਲ ਵਿਦਿਆਰਥੀਆਂ ਦਾ ਸਿੱਖਣ ਪੱਧਰ ਉੱਚਾ ਹੋਣ ਦੇ ਨਾਲ-ਨਾਲ ਸਕੂਲ ਦੀ ਦਿੱਖ ਵੀ ਵਧੀਆ ਹੋਵੇਗੀ।

ਵਿਭਾਗ ਨੇ ਇਹ ਫ਼ੈਸਲਾ ਇਕ ਰਿਪੋਰਟ ਦੇ ਆਧਾਰ 'ਤੇ ਕੀਤਾ ਹੈ। ਅਸਲ 'ਚ ਵਿਭਾਗ ਦੇ ਧਿਆਨ 'ਚ ਆਇਆ ਹੈ ਕਿ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ 'ਤੇ ਅਜਿਹੀ ਇਸ਼ਤਿਹਾਰਬਾਜ਼ੀ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਵਿਦਿਆਰਥੀਆਂ ਦੀ ਮਨੋਦਸ਼ਾ 'ਤੇ ਮਾੜਾ ਅਸਰ ਪੈਂਦਾ ਹੈ। ਹੁਣ ਸੂਬੇ ਦੇ ਸਾਰੇ ਸਕੂਲਾਂ ਦੀਆਂ ਕੰਧਾਂ, ਬਰਾਮਦੇ ਅਤੇ ਕਲਾਸ ਰੂਮ ਸਾਫ਼-ਸੁਥਰੇ ਤੇ ਸਿੱਖਿਆ ਸਮੱਗਰੀ ਨਾਲ ਲੈਸ ਹੋਣਗੇ, ਜਿਨ੍ਹਾਂ ਵਾਸਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ। ਜ਼ਿਲ੍ਹਾ ਸਿੱਖਿਆ ਮੁਖੀਆਂ ਨੇ ਇਹ ਹੁਕਮ ਅੱਗੇ ਮੁੱਖ ਅਧਿਆਪਕਾਂ ਤੇ ਪਿ੫ੰਸੀਪਲਾਂ ਨੂੰ ਜਾਰੀ ਕਰ ਦਿੱਤਾ ਹੈ ਤੇ ਹੁਕਮਾਂ ਦੀ ਇੰਨ-ਬਿੰਨ੍ਹ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ।