ਰਾਮੇਸ਼ਵਰ (ਪੀਟੀਆਈ) : ਤਾਮਿਲਨਾਡੂ ਦੇ ਦਸ ਮਛੇਰਿਆਂ ਨੂੰ ਉਨ੍ਹਾਂ ਦੀਆਂ ਦੋ ਕਿਸ਼ਤੀਆਂ ਨਾਲ ਸ੍ਰੀਲੰਕਾ ਦੀ ਸਮੁੰਦਰੀ ਫ਼ੌਜ ਨੇ ਗਿ੍ਰਫ਼ਤਾਰ ਕਰ ਲਿਆ ਹੈ। ਸ੍ਰੀਲੰਕਾਈ ਸਮੁੰਦਰੀ ਫ਼ੌਜ ਨੇ ਭਾਰਤੀ ਮਛੇਰਿਆਂ 'ਤੇ ਉਨ੍ਹਾਂ ਦੇ ਇਲਾਕੇ 'ਚ ਮੱਛੀਆਂ ਫੜਨ ਦਾ ਦੋਸ਼ ਲਗਾਇਆ ਹੈ।

ਪੁਡੁਕੋਟਾਈ ਦੇ ਮੱਛੀ ਪਾਲਣ ਦੇ ਸਹਾਇਕ ਨਿਦੇਸ਼ਕ ਸੇਕਰ ਨੇ ਵੀਰਵਾਰ ਨੂੰ ਦੱਸਿਆ ਕਿ ਪੁਡੁਕੋਟਾਈ ਜ਼ਿਲ੍ਹੇ ਦੇ ਜਗਥਪਤੀਅਮ ਦੇ ਰਹਿਣ ਵਾਲੇ ਇਨ੍ਹਾਂ ਮਛੇਰਿਆਂ ਬੀਤੀ ਰਾਤ ਨੇਦੁਨਥੀਵੁ 'ਚ ਮੱਛੀਆਂ ਫੜ ਰਹੇ ਸਨ। ਉਦੋਂ ਇਨ੍ਹਾਂ ਨੂੰ ਸ੍ਰੀਲੰਕਾ ਦੀ ਸਮੁੰਦਰੀ ਫ਼ੌਜ ਨੇ ਗਿ੍ਰਫ਼ਤਾਰ ਕਰ ਲਿਆ ਅਤੇ ਆਪਣੇ ਨਾਲ ਉੱਤਰੀ ਸ੍ਰੀਲੰਕਾ ਦੇ ਕੰਕੇਸੰਨ}ਰਾਈ ਲੈ ਗਏ। ਸ੍ਰੀਲੰਕਾ 'ਚ ਪਹਿਲਾਂ ਤੋਂ ਗਿ੍ਰਫ਼ਤਾਰ 51 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ 'ਤੇ ਸ੍ਰੀਲੰਕਾ ਪ੍ਰਸ਼ਾਸਨ ਨੇ ਮਹਿਜ ਤਿੰਨ ਦਿਨ ਪਹਿਲੇ ਅਰਥਾਤ 2 ਜਨਵਰੀ ਨੂੰ ਹੀ ਸਹਿਮਤੀ ਦੇ ਦਿੱਤੀ ਸੀ। ਮੰਨਿਆ ਜਾ ਰਿਹਾ ਸੀ ਕਿ ਇਸ ਦੇ ਨਾਲ ਹੀ ਉਹ ਉਨ੍ਹਾਂ ਦੀਆਂ ਕਿਸ਼ਤੀਆਂ ਵੀ ਮੌੜ ਦੇਣਗੇ। ਪਰ ਦਸ ਮਛੇਰਿਆਂ ਦੀ ਇਸ ਤਾਜ਼ਾ ਗਿ੍ਰਫ਼ਤਾਰੀ ਨਾਲ ਤਾਮਿਲਨਾਡੂ ਦੇ ਮਛੇਰਿਆਂ ਦੇ ਸ੍ਰੀਲੰਕਾ 'ਚ ਗਿ੍ਰਫ਼ਤਾਰ ਹੋਣ ਦੀ ਤਦਾਦ ਵਧ ਕੇ 61 ਫ਼ੀਸਦੀ ਹੋ ਗਈ ਹੈ।