ਨਵੀਂ ਦਿੱਲੀ- ਪਾਕਿਸਤਾਨ ਫੇਰੀ ਤੋਂ ਬਾਅਦ ਵਿਵਾਦਾਂ 'ਚ ਿਘਰੇ ਨਵੋਜਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਪਣੇ ਕਹੇ ਬਿਆਨ 'ਤੇ ਸ਼ਨੀਵਾਰ ਨੂੰ ਯੂ-ਟਰਨ ਲਿਆ ਹੈ। ਬੀਤੇ ਦਿਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਦੇ ਕਹਿਣ 'ਤੇ ਪਾਕਿਸਤਾਨ ਗਏ ਸਨ। ਉਸ ਤੋਂ ਇਕ ਦਿਨ ਬਾਅਦ ਸਿੱਧੂ ਨੇ ਆਪਣੇ ਬਿਆਨ 'ਤੇ ਸਫਾਈ ਦਿੰਦਿਆਂ ਤੇ ਟਵੀਟ ਕਰਦਿਆਂ ਕਿਹਾ, 'ਤੋੜ-ਮਰੋੜ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਜ਼ਰੂਰ ਕਰ ਲਓ। ਰਾਹੁਲ ਗਾਂਧੀ ਜੀ ਨੇ ਮੈਨੂੰ ਕਦੇ ਪਾਕਿਸਤਾਨ ਜਾਣ ਨੂੰ ਨਹੀਂ ਕਿਹਾ। ਪੂਰੀ ਦੁਨੀਆਂ ਜਾਣਦੀ ਹੈ ਕਿ ਮੈਂ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਾਰਨ ਖ਼ਾਨ ਦੇ ਨਿੱਜੀ ਸੱਦੇ 'ਤੇ ਗਿਆ ਸੀ। ਬੀਤੇ ਦਿਨੀਂ ਇਕ ਪੈੱ੍ਰਸ ਕਾਨਫਰੰਸ ਕਰਦਿਆਂ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਨੇ ਪਾਕਿਸਤਾਨ ਭੇਜਿਆ ਸੀ। ਉਨ੍ਹਾਂ ਕਿਹਾ ਕਿ ਮੇਰੇ ਕੈਪਟਨ ਰਾਹੁਲ ਗਾਂਧੀ ਹੀ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਪਾਕਿਸਤਾਨ ਜਾਣ ਤੋਂ ਮਨਾ ਕੀਤਾ ਸੀ ਪਰ ਕਰੀਬ 20 ਕਾਂਗਰਸੀ ਨੇਤਾਵਾਂ ਤੇ ਕੇਂਦਰੀ ਸਮਰਥਨਾਂ ਦੇ ਕਹਿਣ 'ਤੇ ਮੈਂ ਪਾਕਿਸਤਾਨ ਗਿਆ ਸੀ।