ਸਟੇਟ ਬਿਊਰੋ, ਨਵੀਂ ਦਿੱਲੀ :

ਬਿਠੰਡਾ ਸ਼ਤਾਬਦੀ (12047/12048) ਸ਼ੁੱਕਰਵਾਰ ਤੋਂ ਫਿਰੋਜ਼ਪੁਰ ਛਾਉਣੀ ਤਕ ਚੱਲੇਗੀ। ਇਸ ਦੇ ਸਮੇਂ ਅਤੇ ਦਿਨ 'ਚ ਵੀ ਬਦਲਾਅ ਕੀਤਾ ਗਿਆ ਹੈ। ਸ਼ਨਿਚਰਵਾਰ ਅਤੇ ਸੋਮਵਾਰ ਦੀ ਬਜਾਏ ਹੁਣ ਇਹ ਟ੫ੇਨ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਚੱਲੇਗੀ। 7 ਅਕਤੂਬਰ ਨੂੰ ਸ਼ਤਾਬਦੀ ਐਕਸਪ੍ਰੱੈਸ ਨਵੀਂ ਦਿੱਲੀ ਸਟੇਸ਼ਨ ਤੋਂ ਸ਼ਾਮ 4.20 ਵਜੇ ਰਵਾਨਾ ਹੋ ਕੇ ਰਾਤ 9 ਵਜੇ ਬਿਠੰਡਾ ਪਹੁੰਚੇਗੀ। ਕੇਂਦਰੀ ਖੁਰਾਕ ਅਤੇ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਹਰਸਿਮਰਤ ਕੌਰ ਬਾਦਲ ਝੰਡੀ ਦਿਖਾ ਕੇ ਫਿਰੋਜ਼ਪੁਰ ਛਾਉਣੀ ਲਈ ਰਵਾਨਾ ਕਰਨਗੇ।

ਰੇਲਵੇ ਦੇ ਨਵੇਂ ਟਾਈਮ ਟੇਬਲ 'ਚ ਬਿਠੰਡਾ ਸ਼ਤਾਬਦੀ ਦੇ ਵਿਸਥਾਰ ਦੀ ਗੱਲ ਤਾਂ ਕਹੀ ਗਈ ਸੀ ਪਰ ਇਸ ਨੂੰ ਚਲਾਉਣ ਦੀ ਤਰੀਕ ਅਤੇ ਸਮੇਂ ਦਾ ਐਲਾਨ ਨਹੀਂ ਹੋਇਆ ਸੀ। 26 ਸਤੰਬਰ ਦੇ ਬਾਅਦ ਇਸ ਦੀ ਬੁਕਿੰਗ ਬੰਦ ਕਰ ਦਿੱਤੀ ਗਈ ਸੀ। 1 ਅਤੇ 3 ਅਕਤੂਬਰ ਨੰੂ ੰਇਸ ਨੂੰ ਚਲਾਇਆ ਗਿਆ ਸੀ ਪਰ ਲੋਕਾਂ ਨੂੰ ਜਾਣਕਾਰੀ ਨਹੀਂ ਹੋਣ ਦੇ ਕਾਰਨ ਟ੫ੇਨ ਦੀਆਂ ਜ਼ਿਆਦਾਤਰ ਸੀਟਾਂ ਖਾਲੀ ਰਹਿ ਗਈਆਂ ਸਨ। ਇਹ ਗੱਡੀ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਕੈਂਟ ਤੋਂ ਸਵੇਰੇ ਚਾਰ ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 11.30 ਵਜੇ ਨਵੀਂ ਦਿੱਲੀ ਪਹੁੰਚੇਗੀ। ਵਾਪਸੀ 'ਤੇ ਉਸੇ ਸ਼ਾਮ 4.20 ਵਜੇ ਨਵੀਂ ਦਿੱਲੀ ਤੋਂ ਰਵਾਨਾ ਹੋ ਕੇ ਰਾਤ 10.45 ਵਜੇ ਫਿਰੋਜ਼ਪੁਰ ਕੈਂਟ ਪਹੁੰਚੇਗੀ।