ਮੁੰਬਈ (ਪੀਟੀਆਈ) : ਦਲਾਲ ਸਟਰੀਟ 'ਚ ਮੰਗਲਵਾਰ ਨੂੰ ਲਗਾਤਾਰ ਦੂਜੇ ਸੈਸ਼ਨ 'ਚ ਗਿਰਾਵਟ ਆਈ। ਵਾਇਦਾ ਸੌਦਿਆਂ ਦੇ ਨਿਪਟਾਰੇ ਤੋਂ ਪਹਿਲਾਂ ਨਿਵੇਸ਼ਕਾਂ ਨੇ ਚੌਕਸ ਰੁਖ਼ ਅਪਣਾਈ ਰੱਖਿਆ। ਇਸ ਨਾਲ ਬੰਬਈ ਸ਼ੇਅਰ ਬਾਜ਼ਾਰ (ਬੀਐਸਈ) ਦਾ ਸੈਂਸੈਕਸ 65.94 ਅੰਕ ਡਿੱਗ ਕੇ 24900.46 ਅੰਕ 'ਤੇ ਪਹੁੰਚ ਗਿਆ। ਬੀਤੇ ਰੋਜ਼ ਇਹ ਸੰਵੇਦੀ ਸੂਚਕ ਅੰਕ 371.16 ਅੰਕ ਹੇਠਾਂ ਆਇਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ ਵੀ 18.10 ਅੰਕ ਟੁੱਟ ਕੇ 7597 ਅੰਕ 'ਤੇ ਬੰਦ ਹੋਇਆ। ਬਾਜ਼ਾਰ 'ਚ ਇਸ ਦਿਨ ਕਾਫ਼ੀ ਉਤਰਾਅ-ਚੜ੍ਹਾਅ ਰਿਹਾ। ਵਿਸ਼ਲੇਸ਼ਕਾਂ ਅਨੁਸਾਰ ਵੀਰਵਾਰ ਨੂੰ ਵਾਇਦਾ ਸੌਦਿਆਂ ਦੇ ਨਿਪਟਾਰੇ ਦਾ ਆਖ਼ਰੀ ਦਿਨ ਹੈ। ਇਹੀ ਬਾਜ਼ਾਰ 'ਚ ਉਥਲ-ਪੁਥਲ ਦਾ ਮੁੱਖ ਕਾਰਨ ਹੈ। ਨਿਵੇਸ਼ਕਾਂ ਨੂੰ ਅਮਰੀਕੀ ਅਰਥ ਵਿਵਸਥਾ ਅਤੇ ਮੌਦਿ੫ਕ ਨੀਤੀ 'ਤੇ ਫੈਡਰਲ ਰਿਜ਼ਰਵ ਦੀ ਪ੫ਮੁੱਖ ਜੇਨੇਟ ਯੇਲੇਨ ਦੇ ਬਿਆਨ ਦੀ ਵੀ ਉਡੀਕ ਹੈ।

ਤੀਹ ਸ਼ੇਅਰਾਂ ਵਾਲਾ ਸੈਂਸੈਕਸ ਇਸ ਦਿਨ 24957.24 ਅੰਕ 'ਤੇ ਕਮਜ਼ੋਰ ਖੁੱਲਿ੍ਹਆ। ਇਸ ਦਾ ਉੱਚਾ ਪੱਧਰ 25079.35 ਅੰਕ ਰਿਹਾ। ਬਿਕਵਾਲੀ ਦੇ ਬੁੱਲੇ 'ਚ ਇਸ ਸੰਵੇਦੀ ਸੂਚਕਅੰਕ ਨੇ 248.35.56 ਅੰਕ ਦਾ ਹੇਠਲਾ ਪੱਧਰ ਛੂਹਿਆ। ਬੀਐਸਈ ਦੇ ਸੂਚਕ ਅੰਕਾਂ 'ਚ ਹੈਲਥਕੇਅਰ, ਕੈਪੀਟਲ ਗੁੱਡਸ, ਪਾਵਰ, ਆਈਟੀ ਅਤੇ ਐੱਫਐੱਮਸੀਜੀ ਜ਼ਿਆਦਾ ਡਿੱਗੇ, ਜਦੋਂ ਕਿ ਟੈਲੀਕਾਮ, ਆਟੋ, ਮੈਟਲ 'ਚ ਬੜ੍ਹਤ ਦਰਜ ਕੀਤੀ ਗਈ। ਛੋਟੀ ਅਤੇ ਵਿਚਕਾਰਲੀ ਕੰਪਨੀਆਂ ਦੇ ਸ਼ੇਅਰਾਂ ਨੂੰ ਵੀ ਬਿਕਵਾਲੀ ਦੀ ਮਾਰ ਪਈ। ਸੈਂਸੈਕਸ ਦੀਆਂ ਕੰਪਨੀਆਂ 'ਚ 18 ਦੇ ਸ਼ੇਅਰ ਤਿਲਕੇ, ਜਦੋਂ ਕਿ 12 'ਚ ਤੇਜ਼ੀ ਰਹੀ।

-------------