-ਅਰੁੰਧਤੀ ਭੱਟਾਚਾਰੀਆ ਨੇ ਕਿਹਾ ਕਿ ਐੱਸਬੀਆਈ 'ਚ ਮੇਰੇ ਦੋ ਏਜੰਡੇ ਅਧੂਰੇ ਰਹਿ ਗਏ

ਮੁੰਬਈ (ਏਜੰਸੀ) : ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਭਾਰਤੀ ਸਟੇਟ ਬੈਂਕ ਦੇ ਚੇਅਰਮੈੇੇਨ ਅਹੁਦੇ ਤੋਂ ਸ਼ੱਕਰਵਾਰ ਨੂੰ ਸੇਵਾਮੁਕਤ ਹੋਈ ਅਰੁੰਧਤੀ ਭੱਟਾਚਾਰੀਆ ਨੇ ਕਿਹਾ ਕਿ ਉਹ ਆਪਣੇ ਪਿੱਛੇ ਦੋ ਏਜੰਡੇ-ਡਿਜੀਟਲੀਕਰਨ ਤੇ ਕਰਜ਼ ਮੰਗ 'ਚ ਵਾਧੇ ਨੂੰ ਛੱਡ ਕੇ ਜਾ ਰਹੀ ਹੈ। ਬੈਂਕ ਦੇ 214 ਸਾਲਾਂ ਦੇ ਇਤਿਹਾਸ 'ਚ ਇਹ ਪਹਿਲੀ ਮਹਿਲਾ ਚੇਅਰਮੈਨ ਸੀ । ਚਾਰ ਸਾਲ ਦੇ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਉਹ ਸੇਵਾਮੁਕਤ ਹੋ ਗਈ। ਮੀਡੀਆ ਦੇ ਆਖਰੀ ਵਾਰ ਮੁਖਾਤਿਬ ਹੁੰਦਿਆਂ ਭੱਟਾਚਾਰੀਆ ਨੇ ਕਿਹਾ ਕਿ ਇਕ ਜ਼ਿੰਦਗੀ 'ਚ ਅਜਿਹਾ ਕੋਈ ਅਹੁਦਾ ਨਹੀਂ ਹੈ ਜਿੱਥੇ ਪਹੁੰਚ ਕੇ ਕੋਈ ਇਹ ਕਹਿ ਸਕੋ ਕਿ ਤੁਸੀਂ ਇਹ ਏਜੰਡਾ ਖਤਮ ਹੋ ਗਿਆ ਹੈ। ਦਰਅਸਲ , ਹੋਣਾ ਇਹ ਹੈ ਕਿ ਤੁਸੀਂ ਇਕ ਏਜੰਡੇ ਤੋਂ ਸ਼ੁਰੂ ਕਰਦੇ ਹੋ ਤੇ ਜਿਵੇਂ-ਜਿਵੇਂ ਤੁਸੀਂ ਅੱਗੇ ਵਧਦੇ ਹੋ ਤੁਸੀਂ ਇਸ 'ਚ ਜੋੜਦੇ ਜਾਂਦੇ ਹੋ ਤੇ ਅਸੀਂ ਡਿਜੀਟਲ ਮੋਰਚੇ 'ਤੇ ਕੁਝ ਦੇਣਾ ਚਾਹੁੰਦੇ ਸੀ ਜੋ ਕਿ ਅਸਲ 'ਚ ਵੱਖ ਸੀ ਤੇ ਜੁਲਾਈ 'ਚ ਕੁਝ ਸਮੇਂ ਲਈ ਅਜਿਹਾ ਹੋਇਆ ਸੀ । ਹੁਣ ਇਸ 'ਚ ਥੋੜ੍ਹੀ ਦੇਰ ਹੋ ਗਈ ਹੈ ਕਿਉਂਕਿ ਪ੫ਾਜੈਕਟਾਂ ਦਾ ਦਾਇਰਾ ਵਧ ਗਿਆ ਹੈ । ਜਾਹਿਰ ਹੈ ਕਿ ਇਹ ਅਧੂਰਾ ਏਜੰਡਾ ਹੈ ਪਰ ਇਹ ਮਾਅਨੇ ਨਹੀਂ ਰੱਖਦਾ ਹੈ ਕਿਉਂਕਿ ਅਸੀਂ ਇਸ ਦਿਸ਼ਾ 'ਚ ਕਾਫ਼ੀ ਤਰੱਕੀ ਕੀਤੀ ਹੈ।

ਭੱਟਾਚਾਰੀਆ ਨੇ ਅੱਗੇ ਕਿਹਾ ਕਿ ਮਹੱਤਵਪੂਰਨ ਤੇ ਵੱਡੇ ਕਦਮ ਚੁੱਕੇ ਜਾਣ ਦੇ ਬਾਵਜੂਦ ਬੈਂਕ ਦੀ ਕਰਜ ਮੰਗ ਵਾਧਾ ਜ਼ਿਆਦਾ ਬਿਹਤਰ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਹਾਲਾਂਕਿ ਅਸਂੀ ਜੋਖ਼ਮ ਦੀ ਨਿਗਰਾਨੀ, ਪ੫ਕਿਰਿਆਵਾਂ 'ਚ ਸੁਧਾਰ ਤੇ ਅਨੁਵਤਰੀ ਪ੫ਕਿਰਿਆ ਨੂੰ ਸੁਧਾਰਨ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ। ਪਰ ਉਸ ਸਮੇਂ ਅਸੀਂ ਕਰਜ ਵਾਧੇ ਨੂੰ ਉਸ ਪੱਧਰ 'ਤੇ ਨਹੀਂ ਲਿਆ ਸਕੇ ਜਿਥੇ ਅਸੀਂ ਚਾਹੁੰਦੇ ਸੀ। ਇਸ ਲਈ ਇਹ ਵੀ ਇਕ ਅਧੂਰਾ ਏਜੰਡਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੈਂਕ ਨੇ ਚੰਗਾ, ਬੁਰਾ ਤੇ ਉਦਾਸੀਨ ਸਾਰੇ ਦੌਰ ਵੇਖੇ। ਇਹ ਰੋਚਕ ਦੇ ਨਾਲ-ਨਾਲ ਬਹੁਤ ਹੀ ਮੁਸ਼ਕਲ ਦੌਰ ਰਿਹਾ ਪਰ ਮੈਨੂੰ ਲਗਦਾ ਹੈ ਕਿ ਅਸੀਂ ਇਸ 'ਚ ਬਹੁਤ ਹੀ ਚੰਗੀ ਤਰ੍ਹਾਂ ਬਾਹਰ ਨਿੱਕਲ ਗਏ।

ਐੱਸਬੀਆਈ ਦੀ ਪਹਿਲੀ ਮਹਿਲਾ ਚੇਅਰਮੈਨ ਅਰੁੰਧਤੀ ਭੱਟਾਚਾਰੀਆ ਸਟੇਟ ਬੈਂਕ ਨਾਲ ਪ੫ੋਬੇਸ਼ਨਰੀ ਅਫ਼ਸਰ ਵਜੋਂ ਜੁੜਨ ਤੋਂ ਬਾਅਦ 40 ਸਾਲ ਇਕ ਮਹੀਨੇ ਦੋ ਦਿਨਾਂ ਬਾਅਦ ਸੇਵਾਮੁਕਤ ਹੋ ਗਈ। ਐੱਸਬੀਆਈ ਦਾ ਉਨ੍ਹਾਂ ਦਾ ਸਫ਼ਰ ਬੈਂਕ ਦੀ ਮੁੱਖ ਬ੫ਾਂਚ ਕਲਕੱਤਾ ਤੋਂ ਸ਼ੁਰੂ ਹੋਇਆ ਤੇ ਕਲਾਊਡ ਕੰਪਿਊਟਿੰਗ ਨਾਲ ਖ਼ਤਮ ਹੋਇਆ। ਸੇਵਾਮੁਕਤ ਦੇ ਦਿਨ ਉਨ੍ਹਾਂ ਨੇ ਦਿੱਤੇ ਇੰਟਰਵਿਊ 'ਚ ਆਪਣੀ ਲੰਬੀ ਪਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪੱਤਰਕਾਰ ਬਣਨਾ ਚਾਹੁੰਦੀ ਸੀ। ਉਨ੍ਹਾਂ ਦੇ ਅਧਿਆਪਕ ਕਹਿੰਦੇ ਸਨ ਕਿ ਉਹ ਸੰਪਾਦਕ ਮਟੈਰੀਅਲ ਸੀ । ਉਹ ਬੈਂਕਿੰਗ ਖੇਤਰ 'ਚ ਆਪਣੀ ਐਂਟਰੀ ਨੂੰ ਹਾਦਸਾਵੱਸ ਦੱਸਦੀ ਹੈ ਪਰ ਉਹ ਆਪਣੇ ਲਈ ਬੁੁਰਾ ਨਹੀਂ ਰਿਹਾ ਹੈ ਤੇ ਉਹ ਐੱਸਬੀਆਈ ਦੇ ਚੋਟੀ ਤਕ ਗਈ। ਬੈਂਕ ਦੇ ਹਰ ਵਿਭਾਗ 'ਚ ਆਪਣੀ ਛਾਪ ਛੱਡਣ ਤੋਂ ਬਾਅਦ ਹੁੁਣ ਉਹ ਬੈਂਕਿੰਗ ਤੇ ਵਿੱਤ 'ਚ ਪੀਐੱਚਡੀ ਕਰਨ ਦੀ ਯੋਜਨਾ ਬਣਾ ਰਹੀ ਹੈ।