** ਕੇਵਾਈਸੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ 'ਚ ਰਿਜ਼ਰਵ ਬੈਂਕ ਦੀ ਕਾਰਵਾਈ

ਮੁੰਬਈ (ਪੀਟੀਆਈ) : ਭਾਰਤੀ ਰਿਜ਼ਰਵ ਬੈਂਕ ਨੇ ਦੇਨਾ ਬੈਂਕ, ਓਰੀਐਂਟਲ ਬੈਂÎਕ ਆਫ ਕਾਮਰਸ (ਓਬੀਸੀ) ਤੇ ਬੈਂਕ ਆਫ ਮਹਾਰਾਸ਼ਟਰ (ਬੀਓਐਮ) 'ਤੇ ਵੱਖ ਵੱਖ ਡੇਢ ਕਰੋੜ ਰੁਪਏ ਜੁਰਮਾਨਾ ਲਾਇਆ ਹੈ। 'ਨੋ ਯੋਰ ਕਸਟਮਰ' ਯਾਨੀ ਕੇਵਾਈਸੀ ਤੇ ਐਂਟੀ ਮਨੀ ਲਾਂਡਿ੍ਰੰਗ ਨਿਯਮਾਂ ਦੀ ਉਲੰਘਣਾ ਦੇ ਮਾਮਲੇ 'ਚ ਇਨ੍ਹਾਂ ਤਿੰਨਾਂ ਬੈਂਕਾਂ ਵਿਰੁੱਧ ਕੇਂਦਰੀ ਬੈਂਕ ਨੇ ਇਹ ਕਾਰਵਾਈ ਕੀਤੀ ਹੈ।

ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ 'ਚ ਅਸਫਲ ਰਹਿਣ ਲਈ ਤਿੰਨਾਂ ਬੈਂਕਾਂ ਨੂੰ ਕੁਲ ਮਿਲਾ ਕੇ ਸਾਢੇ ਚਾਰ ਕਰੋੜ ਰੁਪਏ ਦੇ ਜੁਰਮਾਨੇ ਭਰਨੇ ਪੈਣਗੇ। ਇਸ ਤੋਂ ਇਲਾਵਾ ਅੱਠ ਹੋਰ ਬੈਂਕਾਂ ਨੂੰ ਵੀ ਆਰਬੀਆਈ ਨੇ ਚਿਤਾਵਨੀ ਦਿੱਤੀ ਹੈ। ਇਨ੍ਹਾਂ ਵਿਚ ਸੈਂਟਰਲ ਬੈਂਕ ਆਫ ਇੰਡੀਆ, ਬੈਂਕ ਆਫ ਇੰਡੀਆ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ, ਯੂਕੋ ਬੈਂਕ, ਯੂਨੀਅਨ ਬੈਂਕ ਆਫ ਇੰਡੀਆ ਤੇ ਵਿਜਿਯਾ ਬੈਂਕ ਸ਼ਾਮਲ ਹਨ। ਇਨ੍ਹਾਂ ਨੂੰ ਭਵਿੱਖ ਵਿਚ ਕੇਵਾਈਸੀ ਲੋੜਾਂ ਦੀ ਸਖ਼ਤੀ ਨਾਲ ਪਾਲਣਾ ਤੇ ਸਮੀਖਿਆ ਦੀ ਵਿਵਸਥਾ ਕਰਨ ਲਈ ਕਿਹਾ ਗਿਆ ਹੈ। ਰਿਜ਼ਰਵ ਬੈਂਕ ਵੱਲੋਂ ਇਹ ਕਾਰਵਾਈ ਇਕ ਨਿੱਜੀ ਜਥੇਬੰਦੀ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਉਸ ਨੇ ਪਾਇਆ ਕਿ ਬੈਂਕ ਖਾਤੇ ਖੱੁਲ੍ਹਵਾਉਣ ਲਈ ਦਲਾਲ ਸ਼ਾਮਲ ਸਨ। ਆਰਬੀਆਈ ਨੇ 11 ਬੈਂਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਸਾਰਿਆਂ ਬੈਂਕਾਂ ਨੇ ਵੱਖ ਵੱਖ ਜਵਾਬ ਦਿੱਤਾ।