ਫਲੈਗ

ਡਵੀਜ਼ਨਲ ਕਮਿਸ਼ਨਰ ਦੀ ਜਾਂਚ ਰਿਪੋਰਟ 'ਤੇ ਮੁੱਖ ਮੰਤਰੀ ਨੇ ਦਿੱਤੇ ਆਦੇਸ਼

ਯਾਸਰ

-------------

ਰਿਪੋਰਟ ਵਿਚ ਕਿਹਾ-ਲੋਕਾਂ ਨੇ ਵੀ ਰੇਲ ਟਰੈਕ 'ਤੇ ਖੜ੍ਹੇ ਹੋ ਕੇ ਦੁਸਹਿਰਾ ਵੇਖਣ ਦੀ ਕੀਤੀ ਗ਼ਲਤੀ

ਪੁਲਿਸ ਤੇ ਨਗਰ ਨਿਗਮ ਅਧਿਕਾਰੀਆਂ ਨੇ ਬਿਨਾਂ ਕਾਰਨ ਉਦਾਰਤਾ ਵਿਖਾਈ, ਨਿਯਮਾਂ ਦੀ ਪਾਲਣਾ ਨਹੀਂ ਕੀਤੀ

------------

ਸਟੇਟ ਬਿਊਰੋ, ਚੰਡੀਗੜ੍ਹ : ਅੰਮਿ੍ਰਤਸਰ ਰੇਲ ਹਾਦਸੇ ਦੇ ਮਾਮਲੇ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਭਾਵੇਂ ਹੀ ਕਲੀਨ ਚਿੱਟ ਮਿਲ ਗਈ ਹੋਵੇ ਪਰ ਉਨ੍ਹਾਂ ਦੇ ਕਰੀਬੀ ਤੇ ਸਮਾਗਮ ਦੇ ਪ੍ਰਬੰਧਕ ਸੌਰਭ ਮਦਾਨ ਉਰਫ਼ ਮਿੱਠੂ ਦੀ ਪਰੇਸ਼ਾਨੀ ਵਧ ਗਈ ਹੈ। ਜਾਂਚ ਵਿਚ ਪ੍ਰਬੰਧਕ ਤੇ ਰੇਲਵੇ ਦੇ ਗੈਟਮੈਨ ਨੂੰ ਮੁੱਖ ਰੂਪ 'ਚ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪੁਲਿਸ ਤੇ ਨਗਰ ਨਿਗਮ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਿਪੋਰਟ ਦੇ ਆਧਾਰ 'ਤੇ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਦੁਸਹਿਰੇ ਦੀ ਸ਼ਾਮ ਹੋਏ ਇਸ ਹਾਦਸੇ ਵਿਚ 62 ਲੋਕਾਂ ਦੀ ਜਾਨ ਚਲੇ ਗਈ ਸੀ।

ਜਲੰਧਰ ਦੇ ਡਵੀਜ਼ਨ ਕਮਿਸ਼ਨਰ ਬੀ ਪੁਰਸ਼ਾਰਥ ਦੀ ਜਾਂਚ ਰਿਪੋਰਟ 'ਚ ਕਿਹਾ ਗਿਆ ਹੈ ਕਿ ਲੋਕਾਂ ਨੇ ਰੇਲ ਟਰੈਕ 'ਤੇ ਖੜ੍ਹੇ ਹੋ ਕੇ ਦੁਸਹਿਰਾ ਵੇਖਣ ਦੀ ਗ਼ਲਤੀ ਕੀਤੀ। ਇਹ ਪ੍ਰੋਗਰਾਮ ਬਿਨਾਂ ਕਿਸੇ ਪ੍ਰਵਾਨਗੀ ਤੇ ਸੁਰੱਖਿਆ ਉਪਾਵਾਂ ਦੇ ਕਰਵਾਇਆ ਗਿਆ। ਪੁਲਿਸ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਵੀ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਤੇ ਬਿਨਾਂ ਕਾਰਨ ਉਦਾਰਤਾ ਵਿਖਾਈ।

--------------

ਪ੍ਰਬੰਧਕਾਂ ਨੇ ਨਹੀਂ ਕੀਤੇ ਸੁਰੱਖਿਆ ਦੇ ਇੰਤਜ਼ਾਮ

ਘਟਨਾ ਵਾਪਰਨ ਪਿੱਛੋਂ ਹੀ ਸਿੱਧੂ ਪਰਿਵਾਰ ਮਿੱਠੂ ਮਦਾਨ ਦਾ ਬਚਾਅ ਕਰ ਰਿਹਾ ਸੀ ਪਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਬੰਧਕ ਹੋਣ ਨਾਤੇ ਮਦਾਨ ਨੇ ਨਗਰ ਨਿਗਮ ਤੋਂ ਪ੍ਰੋਗਰਾਮ ਲਈ ਕੋਈ ਪ੍ਰਵਾਨਗੀ ਨਹੀਂ ਲਈ ਸੀ। ਸਮਾਗਮ ਵਿਚ ਸ਼ਾਮਲ ਲੋਕਾਂ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਰੇਲਵੇ ਨੂੰ ਵੀ ਪ੍ਰੋਗਰਾਮ ਦੀ ਸੂਚਨਾ ਨਹੀਂ ਸੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਸਮਾਗਮ 'ਚ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਸਨ। ਮਿੱਠੂ ਮਦਾਨ ਸਿੱਧੂ ਪਰਿਵਰ ਦਾ ਕਾਫ਼ੀ ਕਰੀਬੀ ਹੈ।

-------------

ਡਿਊਟੀ ਨਿਭਾਉਣ 'ਚ ਨਾਕਾਮ ਰਹੇ ਦੋਵੇਂ ਗੇਟਮੈਨ

ਰਿਪੋਰਟ ਅਨੁਸਾਰ ਰੇਲਵੇ ਦੇ ਦੋਵੇਂ ਗੇਟਮੈਨ ਵੱਡੀ ਗਿਣਤੀ ਵਿਚ ਲੋਕਾਂ ਦੀ ਹਾਜ਼ਰੀ ਦੀ ਜਾਣਕਾਰੀ ਹੋਣ ਦੇ ਬਾਵਜੂਦ ਸੁਰੱਖਿਆ ਉਪਾਅ ਕਨਰ 'ਚ ਨਾਕਾਮ ਰਹੇ। ਗੇਟ ਨੰਬਰ 27 ਜੌੜਾ ਫਾਟਕ ਦਾ ਗੇਟਮੈਨ ਅਮਿਤ ਸਿੰਘ ਨੇ ਉਚਿੱਤ ਸੁਰੱਖਿਆ ਉਪਾਅ ਨਾ ਕਰਨ ਦੀ ਗ਼ਲਤੀ ਕੀਤੀ। ਉਹ ਇਸ ਹਾਦਸੇ ਨੂੰ ਆਸਾਨੀ ਨਾਲ ਰੋਕ ਸਕਦਾ ਸੀ। ਗੇਟ ਨੰਬਰ 26 ਦਾ ਗੇਟਮੈਨ ਨਿਰਮਲ ਸਿੰਘ ਜੌੜਾ ਫਾਟਕ ਦੇ ਗੇਟਮੈਨ ਨੂੰ ਸੂਚਿਤ ਕਰਨ ਵਿਚ ਅਸਫਲ ਰਿਹਾ।

----------------

ਰੇਲਵੇ ਦੀ ਰਿਪੋਰਟ 'ਤੇ ਸਵਲ

ਰਿਪੋਰਟ ਨੇ ਰੇਲਵੇ ਦੀ ਜਾਂਚ ਰਿਪੋਰਟ 'ਤੇ ਵੀ ਸਵਾਲ ਉਠਾਏ ਹਨ। ਰੇਲਵੇ ਨੇ ਜਾਂਚ ਰਿਪੋਰਟ ਵਿਚ ਰੇਲਵੇ ਟਰੈਕ 'ਤੇ ਖੜ੍ਹੇ ਲੋਕਾਂ ਨੂੰ ਹੀ ਦੋਸ਼ੀ ਠਹਿਰਾਇਆ ਸੀ ਜਦਕਿ ਡਵੀਜ਼ਨਲ ਕਮਿਸ਼ਨਰ ਦੀ ਜਾਂਚ ਰਿਪੋਰਟ 'ਚ ਕਿਹਾ ਗਿਆ ਹੈ ਕਿ ਗੇਟਮੈਨ ਵੀ ਇਸ ਲਈ ਜ਼ਿੰਮੇਵਾਰ ਹੈ।

---------------

ਅਕਾਲੀ ਦਲ ਨੇ ਨਵਜੋਤ ਕੌਰ ਨੂੰ ਕਲੀਨ ਚਿੱਟ ਦਾ ਕੀਤਾ ਵਿਰੋਧ

ਸ਼੍ਰੋਮਣੀ ਅਕਾਲੀ ਦਲ ਨੇ ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦੇਣ ਦਾ ਵਿਰੋਧ ਕੀਤਾ ਹੈ। ਬੁੱਧਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇੇ ਕਿਹਾ ਕਿ ਸਰਕਾਰ ਹਾਦਸੇ 'ਚ ਜਾਂਚ ਕਮਿਸ਼ਨ ਬਣਾ ਕੇ ਦੋਸ਼ੀਆਂ ਨੂੰ ਬਚਾ ਰਹੀ ਹੈ।

-----------------------