ਫਲੈਗ ਸਿਹਤ ਸਹੂਲਤ

ਮਦਰ ਐਂਡ ਚਾਈਲਡ ਟ੫ੈਕਿੰਗ ਯੋਜਨਾ ਬੰਦ, ਰੀ-ਪ੍ਰੋਡਕਟਿਵ ਯੋਜਨਾ ਸ਼ੁਰੂ ਹੋਵੇਗੀ

ਸਿਹਤ ਵਿਭਾਗ ਗਰਭਵਤੀ ਅੌਰਤਾਂ ਨੂੰ ਜਾਰੀ ਕਰੇਗਾ ਯੂਆਈਡੀ ਨੰਬਰ

ਰਾਕੇਸ਼ ਭਾਰਤੀ, ਪਟਿਆਲਾ :

ਸਿਹਤ ਵਿਭਾਗ ਗਰਭਵਤੀ ਅੌਰਤਾਂ ਨੂੰ ਯੂਆਈਡੀ ਨੰਬਰ ਜਾਰੀ ਕਰੇਗਾ ਤਾਂ ਜੋ ਦੇਸ਼ ਦੇ ਕਿਸੇ ਵੀ ਕੋਨੇ 'ਚ ਜਾਣ 'ਤੇ ਉਸ ਸਿਹਤ ਵਿਭਾਗ ਦੀਆਂ ਯੋਜਨਾਵਾਂ ਦਾ ਲਾਭ ਮਿਲ ਸਕੇ। ਇਸ ਨੰਬਰ ਦੇ ਆਧਾਰ 'ਤੇ ਤਬਾਦਲਾ ਜਾਂ ਸਥਾਨ ਬਦਲਣ ਦੀ ਸਥਿਤੀ 'ਚ ਅੌਰਤ ਜਿਸ ਸੂਬੇ 'ਚ ਹੋਵੇਗੀ ਉਸ ਦਾ ਨੰਬਰ ਦੇਖ ਕੇ ਉਥੋਂ ਦਾ ਸਿਹਤ ਵਿਭਾਗ ਪਹਿਲੇ ਸੂਬੇ 'ਚ ਦਿੱਤੇ ਗਏ ਮੈਡੀਕਲ ਇਲਾਜ ਦੇ ਆਧਾਰ 'ਤੇ ਉਸ ਨੂੰ ਅੱਗੇ ਦਾ ਇਲਾਜ ਦੇਵੇਗਾ।

ਇਸ ਦੇ ਨਾਲ ਹੀ ਵਿਭਾਗ ਗਰਭ ਤੋਂ ਲੈ ਕੇ ਪੰਜ ਸਾਲ ਤਕ ਬੱਚੇ ਦੀ ਪੂਰੀ ਦੇਖਭਾਲ ਵੀ ਕਰੇਗਾ। ਸੂਬੇ 'ਚ ਡਿਲੀਵਰੀ ਦੇ ਬਾਅਦ ਜੱਚਾ ਬੱਚਾ ਨੂੰ ਵਿਭਾਗ ਦੀ ਐਂਬੁੂਲੈਂਸ ਘਰ ਤਕ ਛੱਡ ਕੇ ਆਏਗੀ। ਡਾ. ਸੁਰਿੰਦਰ ਸਿੰਘ ਕਹਿੰਦੇ ਹਨ ਕਿ ਇਸ ਨਾਲ ਕੰਮਕਾਜੀ ਅੌਰਤਾਂ ਨੂੰ ਲਾਭ ਮਿਲੇਗਾ।

ਅਸਲ 'ਚ ਨੈਸ਼ਨਲ ਹੈਲਥ ਮਿਸ਼ਨ ਤਹਿਤ ਸੂਬੇ 'ਚ ਚਲਾਏ ਜਾ ਰਹੇ ਮਦਰ ਐਂਡ ਚਾਈਲਡ ਟ੫ੈਕਿੰਗ ਸਿਸਟਮ (ਐੱਮਸੀਟੀਐੱਸ) ਨੂੰ ਬੰਦ ਕਰਕੇ ਉਸ ਦੀ ਥਾਂ ਰੀ-ਪ੍ਰੋਡਕਟਿਵ ਚਾਈਲਡ ਹੈਲਥ ਸਿਸਟਮ ਸ਼ੁਰੂ ਕਰਨ ਦੇ ਹੁਕਮ ਸਿਹਤ ਵਿਭਾਗ ਨੇ ਜਾਰੀ ਕੀਤੇ ਹਨ। ਫੈਮਿਲੀ ਐਂਡ ਪਲਾਨਿੰਗ ਅਫਸਰ ਡਾ. ਸੁਰਿੰਦਰ ਸਿੰਘ ਦੇ ਮੁਤਾਬਕ ਇਸ ਨਾਲ ਹੁਣ ਨਾ ਸਿਰਫ ਮਾਂ ਅਤੇ ਬੱਚੇ 'ਤੇ ਸਿਹਤ ਵਿਭਾਗ ਨਜ਼ਰ ਰੱਖ ਸਕੇਗਾ ਬਲਕਿ ਨਵੇਂ ਵਿਆਹੇ ਜੋੜੇ ਨੂੰ ਟ੫ੈਕਿੰਗ ਕਰਕੇ ਸਿਹਤ ਸਬੰਧੀ ਸਾਰੀਆਂ ਸਹੂਲਤਾਂ ਗਰਭਵਤੀ ਹੋਣ ਤੋਂ ਲੈ ਕੇ ਬੱਚਾ ਪੈਦਾ ਹੋਣ ਦੇ ਪੰਜ ਸਾਲ ਤਕ ਮੁਫਤ 'ਚ ਦਿੱਤੀਆਂ ਜਾ ਸਕਣਗੀਆਂ। ਇਸ ਯੋਜਨਾ ਦੇ ਤਹਿਤ ਸਿਹਤ ਵਿਭਾਗ ਗਰਭਵਤੀ ਹੋਣ ਤੋਂ ਲੈ ਕੇ ਬੱਚਾ ਪੈਦਾ ਕਰਨ ਤੋਂ ਲੈ ਕੇ ਅਗਲੇ ਪੰਜ ਸਾਲ ਤਕ ਜੋੜੇ ਅਤੇ ਬੱਚੇ ਦੋਨਾਂ ਦੀ ਮੁਫਤ ਦੇਖਭਾਲ ਕਰੇਗਾ।