-ਸ਼ੁਭਰਾਸਥਾ ਨੇ ਮਨੀਪੁਰ 'ਚ ਭਾਜਪਾ ਨੂੰ ਜ਼ੀਰੋ ਤੋਂ ਸਿਖਰ ਤਕ ਪਹੁੁੰਚਾਇਆ

-ਬਿਹਾਰ ਚੋਣ ਤਕ ਰਹੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦਾ ਹਿੱਸਾ

ਓਮ ਪ੍ਰਕਾਸ਼ ਤਿਵਾਰੀ, ਮੁੁੰਬਈ : ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ 'ਚ ਕਾਂਗਰਸ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਉਰਫ ਪੀਕੇ ਰਣਨੀਤੀ ਇਸ ਵਾਰ ਫੇਲ੍ਹ ਹੋ ਗਏ ਪਰ ਉਨ੍ਹਾਂ ਤੋਂ ਵੱਖ ਹੋ ਕੇ ਮਨੀਪੁਰ 'ਚ ਭਾਜਪਾ ਲਈ ਕੰਮ ਕਰਨ ਵਾਲੇ ਉਨ੍ਹਾਂ ਦੇ ਚੇਲੇ ਪਾਰਟੀ ਨੂੰ ਜ਼ੀਰੋ ਤੋਂ ਸਿਖਰ 'ਤੇ ਲੈ ਜਾਣ 'ਚ ਸਫ਼ਲ ਰਹੇ। ਦਿੱਲੀ ਦੇ ਮਿਰਾਂਡਾ ਕਾਲਜ ਦੀ ਵਿਦਿਆਰਥਣ ਅਤੇ ਪੱਤਰਕਾਰ ਰਹੀ ਸ਼ੁੁਭਰਾਸਥਾ 2013 ਤੋਂ ਹੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ 'ਚ ਸ਼ਾਮਿਲ ਹੋ ਗਈ ਸੀ। ਉਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸੀ ਪਰ ਉਨ੍ਹਾਂ ਨੇ ਦਿੱਲੀ ਦੀਆਂ ਤਿਆਰੀਆਂ ਸ਼ੁੁਰੂ ਕਰ ਦਿੱਤੀਆਂ ਸੀ। ਉਸ ਸਮੇਂ ਪੀਕੇ ਦੀ ਟੀਮ 'ਚ ਲਗਪਗ 400 ਲੋਕ ਕੰਮ ਕਰਦੇ ਸਨ। 2014 ਦੀ ਲੋਕ ਸਭਾ ਚੋਣ ਖ਼ਤਮ ਹੋਣ ਤਕ ਇਸ ਟੀਮ ਦੇ ਮੈਂਬਰਾਂ ਦੀ ਗਿਣਤੀ 650 ਤਕ ਪੁੱਜ ਗਈ ਸੀ। ਸ਼ੁਭਰਾਸਥਾ ਇਸੇ ਟੀਮ ਦੀ ਸਿਰਫ਼ ਇਕ ਮੈਂਬਰ ਸੀ। ਫਿਰ ਬਿਹਾਰ ਵਿਧਾਨ ਸਭਾ ਚੋਣ 'ਚ ਲਗਪਗ 450 ਮੈਂਬਰਾਂ ਦੀ ਟੀਮ ਪੀਕੇ ਦਾ ਵੀ ਉਹ ਹਿੱਸਾ ਰਹੀ। ਉਥੇ ਪਹਿਲਾਂ ਉਨ੍ਹਾਂ ਨੇ ਨਿਤੀਸ਼ ਕੁਮਾਰ ਦੇ ਟਵਿੱਟਰ ਅਤੇ ਫੇਸਬੱੁਕ ਅਕਾਊਂਟ ਦਾ ਕੰਮ ਸੰਭਾਲਿਆ। ਫਿਰ ਜਨਤਾ ਦਲ ਦੀ ਅੌਰਤ ਇਕਾਈ ਨਾਲ ਸੰਪਰਕ ਦਾ ਕੰਮ ਉਨ੍ਹਾਂ ਨੂੰ ਸੌਂਪਿਆ ਗਿਆ ਪਰ ਬਿਹਾਰ ਚੋਣ ਖ਼ਤਮ ਹੋਣ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਟੀਮ ਤੋਂ ਵੱਖ ਕਰ ਲਿਆ।

ਰਾਮ ਸਾਧਵ ਨੇ ਦਿਵਾਇਆ ਕੰਮ

29 ਸਾਲਾ ਸ਼ੁਭਰਾਸਥਾ ਨੇ ਮਨੀੁਪੁਰ ਵਿਧਾਨ ਸਭਾ ਚੋਣ 'ਚ ਆਪਣੇ ਟੈਕਨੋਕਰੇਟ ਪਤੀ ਰਜਤ ਸੇਠੀ ਨਾਲ ਮਿਲ ਕੇ ਉਹੀ ਕੰਮ ਭਾਜਪਾ ਲਈ ਕਰੀਬ ਛੇ ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤਾ ਸੀ ਜੋ ਉਹ 2014 ਦੇ ਲੋਕ ਸਭਾ ਚੋਣ 'ਚ ਨਰਿੰਦਰ ਮੋਦੀ ਅਤੇ ਉਸ ਬਾਅਦ ਬਿਹਾਰ 'ਚ ਨਿਤੀਸ਼ ਕੁਮਾਰ ਲਈ ਕਰ ਚੁੁੱਕੀ ਸੀ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਮਨੀਪੁਰੁ ਦਾ ਕੰਮ ਦੇਖ ਰਹੇ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਦੀ ਪਹਿਲ 'ਤੇ ਮਿਲਿਆ। ਪਾਰਟੀ ਦੇ ਨੌਜਵਾਨ ਵਰਕਰਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਇਕੱਠੀ ਕੀਤੀ। ਖੇਤਰ 'ਚ ਲੋਕਾਂ ਨਾਲ ਰੂਬਰੂ ਮਿਲ ਕੇ ਉਸ ਜਾਣਕਾਰੀ ਦੀ ਸੱਚਾਈ ਨੂੰ ਜਾਂਚਣਾ। ਉਸ ਨੂੰ ਪਾਰਟੀ ਦੇ ਸੀਨੀਅਰ ਸਿਆਸਤਦਾਨਾਂ ਨਾਲ ਸਾਂਝਾ ਕਰਨਾ। ਫਿਰ ਉਨ੍ਹÎਾਂ ਨਾਲ ਮਿਲ ਕੇ ਰਣਨੀਤੀ ਤਿਆਰ ਕਰਨਾ। ਫੇਸਬੁੱੁਕ, ਟਵਿੱਟਰ ਅਤੇ ਵਟਸਐੱਪ ਜ਼ਰੀਏ ਪਾਰਟੀ ਦੇ ਪੱਖ 'ਚ ਮਾਹੌਲ ਖੜਾ ਕਰਨਾ। ਮਨੀਪੁਰ 'ਚ ਇਹ ਸਾਰੇ ਕੰਮ ਸ਼ੁੁਭਰਾਸਥਾ ਅਤੇ ਰਜਤ ਸੇਠੀ ਦੀ ਇਕ ਛੋਟੀ ਜਿਹੀ ਟੀਮ ਇਕ ਹੋਟਲ 'ਚ ਆਪਣਾ ਦਫ਼ਤਰ ਸਥਾਪਤ ਕਰਕੇ ਬਾਖ਼ੂਬੀ ਕਰਦੀ ਰਹੀ। ਇਸ ਦਾ ਸਿੱਟਾ ਹੁਣ ਸਭ ਦੇ ਸਾਹਮਣੇ ਹੈ। ਉਨ੍ਹਾਂ ਮੁਤਾਬਿਕ ਮਨੀਪੁਰ 'ਚ 21 ਸੀਟਾਂ ਜਿੱਤਣ ਵਾਲੀ ਭਾਜਪਾ ਲਗਪਗ ਛੇ ਸੀਟਾਂ 300 ਤੋਂ ਵੀ ਘੱਟ ਵੋਟਾਂ ਦੇ ਅੰਤਰ ਨਾਲ ਹਾਰੀ ਹੈ।

ਇਕ ਪ੍ਰਾਜੈਕਟ ਦੀ ਤਰ੍ਹਾਂ ਕੰਮ ਕਰਦੇ ਹਨ

ਕੀ ਪੀਕੇ ਅਤੇ ਆਪ ਵਰਗੇ ਚੋਣ ਰਣਨੀਤੀਕਾਰ ਹੁਣ ਸਿਆਸੀ ਦਲਾਂ ਦੀ ਜ਼ਰੂਰਤ ਬਣਦੇ ਜਾ ਰਹੇ ਹਨ। ਇਸ ਦਾ ਜਵਾਬ ਦਿੰਦੇ ਹੋਏ ਸ਼ੁਭਰਾਸਥਾ ਕਹਿੰਦੀ ਹੈ ਕਿ ਕੁਝ ਹੱਦ ਤਕ ਇਹ ਸਹੀ ਹੈ। ਸੂਬੇ ਦੀ ਰਾਜਨੀਤੀ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਇਸ ਲਈ ਅਸੀਂ ਪਾਰਟੀ ਨੂੰ ਜ਼ਿਆਦਾ ਨਿਰਪੱਖ ਰਾਏ ਦੇ ਸਕਦੇ ਹਾਂ। ਦੂਜੀ ਗੱਲ ਇਹ ਹੈ ਕਿ ਰਾਜਨੀਤਕ ਦਲਾਂ 'ਚ ਕੰਮ ਕਰਨ ਵਾਲੇ ਜ਼ਿਆਦਾਤਰ ਸਿਆਸਤਦਾਨ ਅਤੇ ਵਰਕਰਾਂ ਲਈ ਰਾਜਨੀਤੀ 'ਚ ਪੂਰੇ ਸਮੇਂ ਲਈ ਕੰਮ ਨਹੀਂ ਹੁੁੰਦਾ ਪਰ ਅਸੀਂ ਇਸ ਨੂੰ ਇਕ ਪ੍ਰਾਜੈਕਟ ਜਾਂ ਟੀਚੇ ਦੀ ਤਰ੍ਹਾਂ ਲੈ ਕੇ ਕੰਮ ਪੂਰਾ ਕਰਦੇ ਹਾਂ। ਇਸ ਲਈ ਪਾਰਟੀ ਦੀ ਸਫ਼ਲਤਾ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।

ਬਿਹਾਰ 'ਚ ਵੀ ਟੀਮ ਪੀਕੇ ਨੂੰ ਉੱਨੀ ਸਫ਼ਲਤਾ ਨਹੀਂ ਮਿਲੀ

ਬਿਹਾਰ 'ਚ ਟੀਮ ਪੀਕੇ ਦੀ ਭਾਰੀ ਜਿੱਤ ਫਿਰ ਉੱਤਰ ਪ੍ਰਦੇਸ਼ 'ਚ ਉਸ ਦੀ ਭਾਰੀ ਹਾਰ ਦੇ ਬਾਰੇ 'ਚ ਪੁੁੱਛਣ 'ਤੇ ਸ਼ੁਭਰਾਸਥਾ ਕਹਿੰਦੀ ਹੈ ਕਿ ਅਸਲ 'ਚ ਬਿਹਾਰ ਵਿਚ ਵੀ ਟੀਮ ਪੀਕੇ ਨੇ ਕੰਮ ਤਾਂ ਨਿਤੀਸ਼ ਕੁੁਮਾਰ ਲਈ ਕੀਤਾ ਸੀ। ਚੋਣ ਵੀ ਉਨ੍ਹਾਂ ਦੇ ਨਾਂ 'ਤੇ ਹੀ ਲੜਿਆ ਗਿਆ ਸੀ। ਇਸ ਦੇ ਬਾਵਜੂਦ ਸੀਟਾਂ ਲਾਲੂ ਦੀਆਂ ਜ਼ਿਆਦਾ ਆਈਆਂ। ਇਸ ਲਈ ਉਥੇ ਵੀ ਟੀਮ ਪੀਕੇ ਨੂੰ ੳੱੁਨੀ ਸਫ਼ਲਤਾ ਨਹੀਂ ਮਿਲੀ ਜਿੰਨੀ ਪ੍ਰਚਾਰਿਤ ਕੀਤੀ ਗਈ। ਸ਼ੁਭਰਾਸਥਾ ਮੰਨਦੀ ਹੈ ਕਿ ਉਨ੍ਹਾਂ ਦੇ ਵਰਗੇ ਚੋਣ ਰਣਨੀਤੀਕਾਰਾਂ ਦਾ ਕੰਮ ਪਾਰਟੀ ਨੂੰ ਉਦਂੋ ਸਫ਼ਲਤਾ ਦਿਵਾ ਸਕਦੀ ਹੈ ਜਦ ਪਾਰਟੀ ਦੇ ਨੇਤਾ ਵੀ ਸੰਗਿਠਤ ਤੌਰ 'ਤੇ ਕੰਮ ਕਰ ਰਹੇ ਹੋਣ।