28ਐਮਕੇਟੀਪੀ12)-ਪੈਟਰੋਲ ਬੰਬਾਂ ਬਾਰੇ ਜਾਣਕਾਰੀ ਦਿੰਦੇ ਥਾਣਾ ਮੁਖੀ।

----------

=ਚੌਕਸੀ

-ਪੁਲਿਸ ਮੁਸ਼ਤੈਦੀ ਕਾਰਨ ਹੁੜਦੰਗ ਮਚਾਉਣ ਦੇ ਮਨਸੂਬੇ ਫੇਲ੍ਹ

-ਸਾਮਾਨ ਕਬਜ਼ੇ 'ਚ ਲੈ ਕੇ ਸ਼ਰਾਰਤੀ ਅਨਸਰਾਂ ਦੀ ਭਾਲ ਸ਼ੁਰੂ

----------

ਅਮਨ ਮਹਿਰਾ, ਮਲੋਟ (ਸ੫ੀ ਮੁਕਤਸਰ ਸਾਹਿਬ) : ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਮਲੋਟ 'ਚ ਸਾੜਫੂਕ ਤੇ ਹੁੜਦੰਗ ਮਚਾਉਣ ਦੇ ਮਨਸੂਬੇ ਥਾਣਾ ਸਿਟੀ ਪੁਲਿਸ ਦੀ ਮੁਸ਼ਤੈਦੀ ਕਾਰਨ ਧਰੇ-ਧਰਾਏ ਰਹਿ ਗਏ ਜਦੋਂ ਪੁਲਿਸ ਨੇ 25 ਪੈਟਰੋਲ ਬੰਬ, ਹਥਿਆਰ ਤੇ ਮਿਰਚ ਪਾਊਡਰ ਬਰਾਮਦ ਕਰ ਲਏ ਪਰ ਦੋਸ਼ੀ ਫਰਾਰ ਹੋਣ 'ਚ ਕਾਮਯਾਬ ਹੋ ਗਏ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਪਿੱਛੋਂ ਡੇਰਾ ਪ੫ੇਮੀਆਂ ਨੇ ਹੁੜਦੰਗ ਮਚਾਉਂਦਿਆਂ ਰੇਲਵੇ ਸ਼ਟੇਸ਼ਨ ਤੇ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਸੀ ਤੇ ਪੈਟਰੋਲ ਬੰਬ ਸੁੱਟ ਕੇ ਦੋ ਥਾਵਾਂ 'ਤੇ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ। ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਪੰਜ ਦੋਸ਼ੀਆਂ ਨੂੰ ਪੁਲਿਸ ਨੇ 14 ਪੈਟਰੋਲ ਬੰਬਾਂ ਤੇ ਹੋਰ ਹਥਿਆਰਾਂ ਸਣੇ ਕਾਬੂ ਕਰ ਲਿਆ ਸੀ। ਥਾਣਾ ਸਿਟੀ ਦੇ ਇੰਚਾਰਜ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਡੇਰਾ ਮੁਖੀ ਵਿਰੁੱਧ ਫ਼ੈਸਲਾ ਸੁਣਾਏ ਜਾਣ ਕਾਰਨ ਇਲਾਕੇ 'ਚ ਪੁਲਿਸ ਗਸ਼ਤ ਕਰ ਰਹੀ ਸੀ ਇਸ ਦੌਰਾਨ ਉਨ੍ਹਾਂ ਨੂੰ ਪੰਜਾਬ ਰਿਜ਼ੋਰਟਸ ਦੇ ਸਾਹਮਣੇ ਬੰਦ ਪਈ ਸੂਰਜ ਟੈਕਸਟਾਈਲ ਮਿੱਲ ਵਾਲੀ ਸੜਕ ਤੇ ਝਾੜੀਆਂ 'ਚ ਪਏ ਚਾਰ ਬੈਗ ਪਏ ਹੋਣ ਦੀ ਜਾਣਕਾਰੀ ਮਿਲੀ। ਪੁਲਿਸ ਨੇ ਮੌਕੇ 'ਤੇ ਜਾ ਕੇ ਬੈਗ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਤਾਂ ਉਸ 'ਚੋਂ 25 ਪੈਟਰੋਲ ਬੰਬ, ਪੰਜ ਤੇਜ਼ਧਾਰ ਹਥਿਆਰ ਤੇ ਮਿਰਚ ਪਾਊਡਰ ਦੇ ਪੈਕਟ ਬਰਾਮਦ ਹੋਏ। ਇਸ ਤੋਂ ਇਲਾਵਾ ਇਸੇ ਰੋਡ 'ਤੇ ਸ਼ਾਮ ਚਾਰ ਵਜੇ ਮੁੜ ਝਾੜੀਆਂ 'ਚੋਂ ਇਕ ਹੋਰ ਬੈਗ ਬਰਾਮਦ ਹੋਇਆ ਜਿਸ 'ਚੋਂ ਨੌਂ ਹੋਰ ਪੈਟਰੋਲ ਬੰਬ ਬਰਾਮਦ ਹੋਏ। ਪੁਲਿਸ ਨੇ ਸਾਮਾਨ ਕਬਜ਼ੇ 'ਚ ਲੈ ਕੇ ਸ਼ਰਾਰਤੀ ਅਨਸਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।