ਵਾਸ਼ਿੰਗਟਨ (ਏਜੰਸੀਆਂ) :

ਅਮਰੀਕਾ ਨੇ ਇਰਾਕੀ ਅਤੇ ਅਫ਼ਗਾਨ ਕੈਦੀਆਂ 'ਤੇ ਆਪਣੇ ਫੌਜੀਆਂ ਵੱਲੋਂ ਗ਼ੈਰ ਮਨੁੱਖੀ ਜ਼ੁਲਮ ਢਾਹੁਣ ਦੀ ਕਹਾਣੀ ਬਿਆਨ ਕਰਨ ਵਾਲੀਆਂ 198 ਗੁਪਤ ਤਸਵੀਰਾਂ ਜਨਤਕ ਕੀਤੀਆਂ ਹਨ। ਉਸਦੇ ਰੱਖਿਆ ਮੰਤਰਾਲੇ ਪੈਂਟਗਾਨ ਨੇ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ ਦੀ ਇਕ ਦਹਾਕੇ ਪੁਰਾਣੀ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਇਹ ਕਦਮ ਚੁੱਕਿਆ। 2004 ਤੋਂ 2006 ਦਰਮਿਆਨ ਖਿੱਚੀਆਂ ਗਈਆਂ ਤਸਵੀਰਾਂ ਨੇ ਅਮਰੀਕੀ ਫ਼ੌਜ ਦੇ ਖ਼ੌਫ਼ਨਾਕ ਚਿਹਰੇ ਨੂੰ ਉਜਾਗਰ ਕੀਤਾ ਹੈ। ਹਾਲਾਂਕਿ ਪੈਂਟਾਗਨ ਦਾ ਕਹਿਣਾ ਹੈ ਕਿ ਮਨੁੱਖੀ ਅਧਿਕਾਰ ਉਲੰਘਣਾ ਦੇ 56 ਮਾਮਲਿਆਂ ਖ਼ਿਲਾਫ਼ ਉਲਟੀ ਟਿੱਪਣੀ ਤੋਂ ਲੈ ਕੇ ਉਮਰ ਕੈਦ ਦੀ ਸਜ਼ਾ ਦੇਣ ਤਕ ਦੀ ਕਾਰਵਾਈ ਕੀਤੀ ਗਈ।