ਲੋਕੇਸ਼ਨ ਦਾ ਪਤਾ ਲੱਗਾ, ਪਰ ਹਾਲਾਤ ਦੇ ਕਾਰਨ ਆਈ ਮੁਸ਼ਕਿਲ

ਹਵਾਈ ਫ਼ੌਜ ਕਰ ਰਹੀ ਦੂਜੇ ਬਦਲਾਂ 'ਤੇ ਵਿਚਾਰ

ਸਟਾਫ ਰਿਪੋਰਟਰ, ਰੁਦਰਪ੍ਰਯਾਗ :

ਉੱਤਰਾਖੰਡ 'ਚ 90 ਕਿਲੋਮੀਟਰ ਲੰਬੇ ਬਦਰੀਨਾਥ-ਕੇਦਾਰਨਾਥ ਟ੫ੈਕ 'ਤੇ ਫਸੇ ਓਐੱਨਜੀਸੀ ਅਤੇ ਆਈਓਸੀ ਦੀ ਟ੫ੈਕਿੰਗ ਟੀਮ ਦੇ ਨੌਂ ਮੈਂਬਰਾਂ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ ਹੈ ਪਰ ਉਨ੍ਹਾਂ ਨੂੰ ਕੱਿਢਆ ਨਹੀਂ ਜਾ ਸਕਿਆ। ਉੱਥੇ ਹਵਾਈ ਫ਼ੌਜ ਦੇ ਚੀਤਾ ਹੈਲੀਕਾਪਟਰ ਦੀ ਲੈਂਡਿੰਗ ਨਹੀਂ ਹੋ ਸਕੀ। ਹਾਲਾਂਕਿ ਹੈਲੀਕਾਪਟਰ ਤੋਂ ਖੁਰਾਕ ਸਮੱਗਰੀ, ਦਵਾਈਆਂ ਪਾਈਆਂ ਗਈਆਂ ਹਨ। ਰੁਦਰਪ੍ਰਯਾਗ ਦੇ ਜ਼ਿਲ੍ਹਾ ਅਧਿਕਾਰੀ ਮੰਗੇਸ਼ ਿਘਲਡੀਆਲ ਨੇ ਕਿਹਾ ਕਿ ਹੁਣ ਹਵਾਈ ਫ਼ੌਜ ਹੋਰ ਬਦਲਾਂ 'ਤੇ ਵਿਚਾਰ ਕਰ ਰਹੀ ਹੈ।

ਵੀਰਵਾਰ ਨੂੰ ਮੌਸਮ ਸਾਫ਼ ਹੋਣ 'ਤੇ ਹੈਲੀਕਾਪਟਰ ਨੇ ਇਕ ਵਾਰੀ ਫਿਰ ਉਡਾਣ ਭਰੀ। ਜਿਸ ਥਾਂ 'ਤੇ ਟ੫ੈਕਰਸ ਫਸੇ ਹੋਏ ਉਸ ਸਥਾਨ ਦਾ ਪਤਾ ਲੱਗ ਗਿਆ ਹੈ। ਸਮੁੰਦਰ ਤੋਂ 16 ਹਜ਼ਾਰ ਫੁੱਟ ਉੱਚੇ ਇਸ ਥਾਂ 'ਤੇ ਸੱਤ ਤੋਂ ਅੱਠ ਫੁੱਟ ਬਰਫ਼ ਹੈ ਅਤੇ ਢਲਾਣ ਹੋਣ ਦੇ ਕਾਰਨ ਇੱਥੇ ਹੈਲੀਕਾਪਟਰ ਨਹੀਂ ਉਤਰ ਸਕਿਆ।

ਇਸ ਦੇ ਇਲਾਵਾ ਟ੫ੈਕਰਸ ਦੀ ਭਾਲ ਵਿਚ ਪੈਦਲ ਗਈ ਐੱਸਡੀਆਰਐੱਫ ਦੀ 10 ਮੈਂਬਰੀ ਟੀਮ ਵੀ ਅੱਧੇ ਰਸਤੇ ਤੋਂ ਪਰਤ ਆਈ ਹੈ।

ਟੀਮ ਦੇ ਪੰਜ ਮੈਂਬਰ ਮੰਗਲਵਾਰ ਨੂੰ ਕਿਸੇ ਤਰ੍ਹਾਂ ਮਦਮਹੇਸ਼ਵਰ ਪਹੁੰਚੇ ਅਤੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਸੜਕ ਤੋਂ 18 ਕਿਲੋਮੀਟਰ ਪੈਦਲ ਦੂਰੀ 'ਤੇ ਮਦਮਹੇਸ਼ਵਰ ਲਈ ਪ੍ਰਸ਼ਾਸਨ ਨੇ ਇਕ ਟੀਮ ਭੇਜੀ ਹੈ ਜੋ ਇਨ੍ਹਾਂ ਪੰਜਾਂ ਲੋਕਾਂ ਨਾਲ ਸੰਪਰਕ ਕਰੇਗੀ। 14 ਮੈਂਬਰੀ ਇਹ ਟੀਮ 21 ਸਤੰਬਰ ਨੂੰ ਬਦਰੀਨਾਥ ਤੋਂ ਰਵਾਨਾ ਹੋਈ ਸੀ ਅਤੇ 24 ਸਤੰਬਰ ਨੂੰ ਟੀਮ ਲੀਡਰ ਪੱਛਮੀ ਬੰਗਾਲ ਵਾਸੀ ਸੁਪਿ੍ਰਆ ਵਰਮਨ ਦੀ ਤਬੀਅਤ ਵਿਗੜ ਕਈ। ਸੁਪਿ੍ਰਆ ਇੰਡੀਅਨ ਆਇਲ 'ਚ ਡਿਪਟੀ ਜਨਰਲ ਮੈਨੇਜਰ ਹਨ। ਪਵਨ ਕੌਸ਼ਿਕ, ਭਗਵਤੀ ਪ੍ਰਸਾਦ ਅਤੇ ਸਾਰਾਂਸ਼ ਸ਼ਰਮਾ ਦਿੱਲੀ ਦੇ ਰਹਿਣ ਵਾਲੇ ਹਨ। ਇਸ ਦੇ ਇਲਾਵਾ ਟੀਮ ਦੇ ਨਾਲ ਗਾਈਡ ਦੇ ਰੂਪ 'ਚ ਉੱਤਰਕਾਸ਼ੀ ਦੇ ਧਰਮਿੰਦਰ ਸਿੰਘ ਹਨ ਜਦਕਿ ਚਾਰ ਸਥਾਨਕ ਪੋਰਟਰ ਵੀ ਸ਼ਾਮਿਲ ਹਨ।