ਬੀਟੀਆਈ-41ਪੀ)-ਤਾਰ ਸਿੰਘ ਦੀ ਫਾਈਲ ਫੋਟੋ।

----------

ਮਨਪ੍ਰੀਤ ਸਿੰਘ ਗਿੱਲ, ਬਾਲਿਆਂਵਾਲੀ : ਪਿੰਡ ਮੰਡੀਕਲਾਂ ਵਿਖੇ ਕੈਂਸਰ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਤਾਰ ਸਿੰਘ (53) ਪੁੱਤਰ ਅਰਜਨ ਸਿੰਘ ਵਾਸੀ ਮੰਡੀਕਲਾਂ, ਜੋ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ, ਦਾ ਦੇਹਾਂਤ ਹੋ ਗਿਆ। ਮਿ੍ਰਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਬੱਚੇ ਜਗਦੀਪ ਸਿੰਘ (11) ਤੇ ਰਮਨਦੀਪ ਕੌਰ (10) ਛੱਡ ਗਿਆ ਹੈ। ਤਾਰ ਸਿੰਘ ਕੋਲ ਦੋ ਕਨਾਲਾਂ ਜ਼ਮੀਨ ਸੀ ਤੇ ਉਹ ਜ਼ਮੀਨ ਠੇਕੇ 'ਤੇ ਲੈ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਿੰਡ ਵਾਸੀਆਂ ਨੇ ਦੱਸਿਆ ਤਾਰ ਸਿੰਘ ਪਰਿਵਾਰ ਨੂੰ ਪਾਲਣ ਵਾਲਾ ਇਕੱਲਾ ਸਹਾਰਾ ਸੀ ਤੇ ਹੁਣ ਪਰਿਵਾਰ ਨੂੰ ਕੋਈ ਪਾਲਣਾ ਵਾਲਾ ਨਹੀਂ ਹੈ ਤੇ ਲੱਖਾਂ ਰੁਪਏ ਬਿਮਾਰੀ 'ਤੇ ਖ਼ਰਚ ਹੋਣ ਕਰ ਕੇ ਪਰਿਵਾਰ ਦੀ ਮਾਲੀ ਹਾਲਤ ਬਹੁਤ ਖ਼ਰਾਬ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।