ਜੇਐਨਐਨ, ਲੁਧਿਆਣਾ : ਸਵਾਈਨ ਫਲੂ ਨੇ ਇਕ ਹੋਰ ਬਜ਼ੁਰਗ ਅੌਰਤ ਦੀ ਜਾਨ ਲੈ ਲਈ। ਸ਼ਨਿਚਰਵਾਰ ਨੂੰ ਸ਼ਾਮ ਸੱਤ ਵਜੇ ਫਿਰੋਜ਼ਪੁਰ ਦੀ 58 ਸਾਲਾ ਅੌਰਤ ਨੇ ਡੀਐਮਸੀ ਹਸਪਤਾਲ 'ਚ ਦਮ ਤੋੜ ਦਿੱਤਾ। ਉਕਤ ਅੌਰਤ 19 ਜਨਵਰੀ ਨੂੰ ਖੰਘ, ਜੁਕਾਮ, ਗਲੇ 'ਚ ਖਰਾਸ਼ ਅਤੇ ਬੁਖਾਰ ਦੀ ਸ਼ਿਕਾਇਤ ਕਾਰਨ ਭਰਤੀ ਹੋਈ ਸੀ। 20 ਜਨਵਰੀ ਨੂੰ ਸਿਹਤ ਵਿਭਾਗ ਵੱਲੋਂ ਕਰਵਾਈ ਗਈ ਜਾਂਚ 'ਚ ਅੌਰਤ ਸਵਾਈਨ ਫਲੂ ਪਾਜ਼ੀਟਿਵ ਪਾਈ ਗਈ। ਇਸ ਦੀ ਪੁਸ਼ਟੀ ਜ਼ਿਲ੍ਹਾ ਐਪੀਡਿਮੋਲਾਜਿਸਟ ਡਾ. ਰਮੇਸ਼ ਕੁਮਾਰ ਨੇ ਕੀਤੀ। ਡਾ. ਰਮੇਸ਼ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ 'ਚ ਸਵਾਈਨ ਫਲੂ ਨਾਲ ਹੁਣ ਤਕ ਦਸ ਲੋਕਾਂ ਦੀ ਮੌਤ ਹੋ ਗਈ ਚੁੱਕੀ ਹੈ।

ਸਵਾਈਨ ਫਲੂ ਨਾਲ ਹੁਣ ਹੋਈਆਂ ਮੌਤਾਂ

-17 ਅਕਤੂਬਰ ਨੂੰ ਡੀਐਮਸੀ ਹਸਪਤਾਲ 'ਚ ਤਰਨਤਾਰਨ ਜ਼ਿਲ੍ਹੇ ਖਡੂਰ ਸਾਹਿਬ ਤਹਿਸੀਲ ਨਿਵਾਸੀ 30 ਸਾਲਾ ਕੱਪੜਾ ਵਪਾਰੀ ਦੀ ਹੋਈ ਸੀ।

-19 ਦਸੰਬਰ ਨੂੰ ਡੀਐਮਸੀ ਹਸਪਤਾਲ 'ਚ ਸ੍ਰੀ ਮੁਕਤਬਰ ਸਾਹਿਬ ਦੀ 29 ਸਾਲਾ ਦੀ ਜਣੇਪੇ ਦੌਰਾਨ ਮੌਤ ਹੋਈ।

-13 ਜਨਵਰੀ ਨੂੰ ਡੀਐਮਸੀ ਹਸਪਤਾਲ 'ਚ ਮੁਕਤਸਰ ਸਾਹਿਬ ਦੇ 60 ਸਾਲਾ ਬਜ਼ੁਰਗ ਵਿਅਕਤੀ ਦੀ ਮੌਤ।

-14 ਜਨਵਰੀ ਨੂੰ ਸਵਾਈਨ ਫਲੂ ਪੀੜਤ ਮੋਗਾ ਨਿਵਾਸੀ 47 ਸਾਲਾ ਵਿਅਕਤੀ ਨੇ ਸੀਐਮਸੀ ਹਸਪਤਾਲ 'ਚ ਦਮ ਤੋੜਿਆ।

18 ਜਨਵਰੀ ਨੂੰ ਲੁਧਿਆਣਾ ਦੇ ਪੱਖੋਵਾਲ ਬਲਾਕ ਨਿਵਾਸੀ 47 ਸਾਲਾ ਅੌਰਤ ਦੀ ਮੌਤ ਸਵਾਈਨ ਫਲੂ ਨਾਲ ਸੀਐਮਸੀ ਹਸਪਤਾਲ 'ਚ ਹੋਈ ਸੀ।

-19 ਜਨਵਰੀ ਨੂੰ ਬਿਠੰਡੇ ਦੇ ਪਿੰਡ ਭੁਦਾ ਨਿਵਾਸੀ ਸਵਾਈਨ ਫਲੂ ਪੀੜਤ 35 ਸਾਲਾ ਨੇ ਜਣੇਪੇ ਦੌਰਾਨ ਦਮ ਤੋੜਿਆ।

-21 ਜਨਵਰੀ ਨੂੰ ਸੀਐਮਸੀ ਹਸਪਤਾਲ 'ਚ ਲੁਧਿਆਣਾ ਦੀ 80 ਸਾਲਾ ਬਜ਼ੁਰਗ ਅੌਰਤ ਦੀ ਮੌਤ।

-25 ਜਨਵਰੀ ਨੂੰ ਡੀਐਮਸੀ ਹਸਪਤਾਲ 'ਚ ਫਿਰੋਜ਼ਪੁਰ ਦੀ 50 ਸਾਲਾ ਮਹਿਲਾ ਦੀ ਮੌਤ।

-25 ਜਨਵਰੀ ਨੂੰ ਡੀਐਮਸੀ ਹਸਪਤਾਲ 'ਚ ਫਰੀਦਕੋਟ ਦੀ 38 ਸਾਲਾ ਅੌਰਤ ਦੀ ਮੌਤ।

-30 ਜਨਵਰੀ ਨੂੰ ਡੀਐਮਸੀ ਹਸਪਤਾਲ 'ਚ ਫਿਰੋਜ਼ਪੁਰ ਦੀ 58 ਸਾਲਾ ਅੌਰਤ ਦੀ ਮੌਤ।