ਬੀਟੀਆਈ20ਪੀ)-ਬਿਠੰਡਾ ਥਰਮਲ।

---------

-ਅਦਾਲਤੀ ਕਾਰਵਾਈ

-18 ਨੂੰ ਕੀਤਾ ਜਾਵੇਗਾ ਸਬੰਧਤ ਧਿਰਾਂ ਤੋਂ ਜਵਾਬ ਤਲਬ

-ਕੋਰਟ ਦੇ ਫ਼ੈਸਲੇ ਨਾਲ ਮੁਲਾਜ਼ਮਾਂ ਨੂੰ ਮਿਲੀ ਥੋੜ੍ਹੀ ਰਾਹਤ

-------------

ਤੇਜਿੰਦਰਪਾਲ ਸਿੰਘ, ਬਿਠੰਡਾ : ਹਾਈ ਕੋਰਟ ਵੱਲੋਂ ਸ੫ੀ ਗੁਰੂ ਨਾਨਕ ਦੇਵੀ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਮਾਮਲੇ 'ਚ ਦਾਇਰ ਕੀਤੀ ਗਈ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਇਸ ਸਬੰਧੀ ਪਾਵਰਕਾਮ ਸਮੇਤ ਸੱਤ ਹੋਰ ਸਬੰਧਤ ਏਜੰਸੀਆਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਗਿਆ ਤੇ ਇਸ ਸਬੰਧੀ ਸੁਣਵਾਈ ਦੀ ਤਾਰੀਕ ਵੀ 18 ਦਸੰਬਰ ਰੱਖ ਦਿੱਤੀ ਗਈ ਹੈ। ਕੋਰਟ ਦੇ ਇਸ ਫ਼ੈਸਲੇ ਨਾਲ ਮੁਲਾਜ਼ਮਾਂ ਨੂੰ ਥੋੜ੍ਹੀ ਰਾਹਤ ਵੀ ਮਹਿਸੂਸ ਹੋਈ ਹੈ।

ਦੱਸਣਯੋਗ ਹੈ ਕਿ ਬਿਠੰਡਾ ਥਰਮਲ ਪਲਾਂਟ ਬੰਦ ਕਰਨ ਦੇ ਮਾਮਲੇ 'ਚ ਜਦੋਂ ਸੰਘਰਸ਼ ਤੋਂ ਬਾਅਦ ਵੀ ਨਾਂ ਤਾਂ ਸਰਕਾਰ ਨੇ ਕੋਈ ਸੁਣਵਾਈ ਕੀਤੀ ਤੇ ਨਾ ਹੀ ਮੈਨੇਜਮੈਂਟ ਨੇ ਆਪਣਾ ਫ਼ੈਸਲਾ ਬਦਲਿਆ ਕੀਤਾ ਤਾਂ ਮੁਲਾਜ਼ਮਾਂ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ। ਇਸ ਸਾਰੇ ਮਾਮਲੇ 'ਤੇ ਮੁਲਾਜ਼ਮਾਂ ਵੱਲੋਂ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ। ਇਹ ਹੁਕਮ ਸੂਬਾ ਸਰਕਾਰ, ਪਾਵਰਕਾਮ ਤੋਂ ਇਲਾਵਾ ਡਾਇਰੈਕਟਰ ਜਨਰੈਸ਼ਨ, ਸੈਂਟਰਲ ਇਲੈਕਟ੫ੀਸਿਟੀ ਅਥਾਰਟੀ, ਪਾਵਰ ਫਾਈਨਾਂਸ ਕਾਰਪੋਰੇਸ਼ਨ ਤੇ ਨਗਰ ਨਿਗਮ ਬਿਠੰਡਾ ਦੇ ਨਾਂ ਵੀ ਸ਼ਾਮਲ ਹਨ। ਇਨ੍ਹਾਂ ਸਾਰੀਆਂ ਧਿਰਾਂ ਤੋਂ 18 ਦਸੰਬਰ ਨੂੰ ਜਵਾਬ ਤਲਬ ਕੀਤਾ ਗਿਆ ਹੈ ਤਾਂ ਜੋ ਥਰਮਲ ਬੰਦ ਕਰਨ ਦੇ ਮਾਮਲੇ 'ਚ ਇਨ੍ਹਾਂ ਸਾਰਿਆਂ ਦੇ ਪੱਖ ਜਾਣੇ ਜਾ ਸਕਣ। ਸਾਂਝੀ ਤਾਲਮੇਲ ਕਮੇਟੀ ਦੇ ਆਗੂ ਗੁਰਸੇਵਕ ਸਿੰਘ ਸੰਧੂ ਨੇ ਦੱਸਿਆ ਕਿ ਸੂਬਾ ਸਰਕਾਰ ਤੇ ਪਾਵਰਕਾਮ ਵੱਲੋਂ ਆਪਣੇ ਨਿੱਜੀ ਹਿੱਤਾਂ ਨੂੰ ਹਜ਼ਾਰਾਂ ਮੁਲਾਜ਼ਮਾਂ ਦੇ ਹਿੱਤਾਂ ਤੋਂ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਤੇ ਇਸ ਲਈ ਸਾਨੂੰ ਉਮੀਦ ਹੈ ਕਿ ਅਦਾਲਤ ਤੋਂ ਸਾਨੂੰ ਜ਼ਰੂਰ ਇਨਸਾਫ਼ ਮਿਲੇਗਾ।

ਤੇਜਿੰਦਰਪਾਲ ਸਿੰਘ।