ਕਾਠਮੰਡੂ (ਏਜੰਸੀ) : ਨੇਪਾਲ ਨੇ ਕਾਨੂੰਨ ਮੰਤਰੀ ਨੀਲਾਂਬਰ ਅਚਾਰੀਆ ਨੂੰ ਭਾਰਤ 'ਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਪਿਛਲੇ ਸਾਲ ਅਕਤੂਬਰ 'ਚ ਸਿਆਸਤ 'ਚ ਕਿਸਮਤ ਆਜ਼ਮਾਉਣ ਲਈ ਤੱਤਕਾਲੀ ਰਾਜਦੂਤ ਦੀਪ ਕੁਮਾਰ ਉਪਾਧਿਆਏ ਦੇ ਅਸਤੀਫ਼ੇ ਤੋਂ ਬਾਅਦ ਇਹ ਅਹੁਦਾ ਖ਼ਾਲੀ ਹੋਇਆ ਸੀ।

ਅਧਿਕਾਰੀਆਂ ਮੁਤਾਬਕ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਅਗਵਾਈ 'ਚ ਸੋਮਵਾਰ ਨੂੰ ਹੋਈ ਕੈਬਨਿਟ ਬੈਠਕ 'ਚ ਭਾਰਤ 'ਚ ਰਾਜਦੂਤ ਅਹੁਦੇ ਲਈ ਸੀਨੀਅਰ ਨੇਤਾ ਨੀਲਾਂਬਰ ਅਚਾਰੀਆ ਦੇ ਨਾਂ 'ਤੇ ਮੋਹਰ ਲਗਾਈ ਗਈ। ਸ੍ਰੀਲੰਕਾ 'ਚ ਰਾਜਦੂਤ ਰਹਿ ਚੁੱਕੇ ਅਚਾਰੀਆ ਮੌਜੂਦਾ ਸਮੇਂ 'ਚ ਭਾਰਤ-ਨੇਪਾਲ ਸਬੰਧਾਂ 'ਤੇ ਚੋਣਵੇਂ ਲੋਕਾਂ ਦੇ ਸਮੂਹ 'ਚ ਕਨਵੀਨਰ ਦਾ ਕੰਮ ਕਰ ਰਹੇ ਹਨ। ਮਾਸਕੋ ਯੂਨੀਵਰਸਿਟੀ ਤੋਂ ਗ੍ਰੈਜੁਏਟ ਅਚਾਰੀਆ ਪਹਿਲੇ ਖੱਬੇਪੱਖੀ ਵਿਚਾਰਧਾਰਾ ਰੱਖਦੇ ਸਨ। ਪਰ ਬਾਅਦ ਉਹ ਨੇਪਾਲੀ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਸਨ।