ਮੁੰਬਈ- ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ 'ਤੇ ਗਿ੍ਰਫਤਾਰੀ ਦੀ ਤਲਵਾਰ ਲਟਕਣ ਵਾਲੀ ਹੈ। ਅਦਾਕਾਰਾ ਤਨੁਸ਼੍ਰੀ ਦੀ ਸ਼ਿਕਾਇਤ 'ਤੇ ਮੁੰਬਈ ਦੀ ਓਸ਼ਵਿਰਾ ਥਾਣੇ ਦੀ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਹੈ। ਉਨ੍ਹਾਂ 'ਚ ਅਦਾਕਾਰ ਨਾਨਾ ਪਾਟੇਕਰ, ਨਿਰਮਾਤਾ ਸਾਮੀ ਸਿੱਦਕੀ, ਨਿਰਦੇਸ਼ਕ ਰਾਕੇਸ਼ ਸਾਰੰਗ ਤੇ ਕੋਰਿਓਗ੍ਰਾਫ਼ਰ ਗਣੇਸ਼ ਅਚਾਰਿਆ ਦਾ ਨਾਂ ਸ਼ਾਮਿਲ ਹੈ। ਇਨ੍ਹਾਂ ਚਾਰਾਂ 'ਤੇ ਛੇੜਛਾੜ ਦੀ ਧਾਰਾ 354 ਤੇ ਅੌਰਤ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਲਈ 509 ਤਹਿਤ ਐੱਫਆਈਆਰ ਦਰਜ ਹੋਈ ਹੈ। ਇਸ ਤੋਂ ਪਹਿਲਾਂ ਕੱਲ੍ਹ ਪੁਲਿਸ ਨੇ ਤਨੁਸ਼੍ਰੀ ਦਾ ਬਿਆਨ ਦਰਜ ਕੀਤਾ ਸੀ। ਤਨੁਸ਼੍ਰੀ ਦਾ ਦੋਸ਼ ਹੈ ਕਿ ਦਸ ਸਾਲ ਪਹਿਲਾਂ ਫਿਲਮ 'ਹਾਰਨ ਓਕੇ ਪਲੀਜ਼' ਦੀ ਸ਼ੂਟਿੰਗ ਦੌਰਾਨ ਨਾਨਾ ਪਾਟੇਕਰ ਨੇ ਉਨ੍ਹਾਂ ਦਾ ਯੌਨ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ।