ਫੋਟੋ : 1ਪੀਟੀਐਲ : 10ਪੀ।

ਇੱਟਾਂ ਰੋੜੇ ਮਾਰਨ ਵਾਲਿਆਂ ਨੂੰ ਭਜਾਉਂਦੀ ਪੁਲਿਸ ਟੀਮ।

ੋਟੋ: 1ਪੀਟੀਐਲ: 11ਪੀ।

ਇੱਟਾਂ ਰੋੜੇ ਚੱਲਣ ਦੌਰਾਨ ਨੁਕਸਾਨੇ ਗਏ ਵਾਹਨ।

* ਹਾਲਾਤ ਨਾਜ਼ੁਕ

- ਪੁਲਿਸ ਨੇ ਲਾਠੀਚਾਰਜ ਕਰ ਕੇ ਮੁਜ਼ਾਹਰਾਕਾਰੀ ਭਜਾਏ

- ਪੁਲਿਸ ਦਾ ਦਾਅਵਾ, ਤਿੰਨ ਜਣੇ ਹਿਰਾਸਤ 'ਚ ਲਏ

ਸਟਾਫ ਰਿਪੋਰਟਰ, ਪਟਿਆਲਾ : ਥਾਣਾ ਕੋਤਵਾਲੀ ਅਧੀਨ ਧੀਰੂ ਦੀ ਬਸਤੀ ਵਾਸੀ ਨੌਜਵਾਨ ਪਾਰਸ (19) ਦਾ ਬੀਤੀ ਰਾਤ ਉਸੇ ਕਾਲੋਨੀ ਵਿਚ ਰਹਿੰਦੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਜਦਕਿ ਉਸ ਦੇ ਦੋਸਤ (19) ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਮਿ੍ਰਤਕ ਤੇ ਜ਼ਖ਼ਮੀ ਨੌਜਵਾਨ ਦੇ ਪਰਿਵਾਰਕ ਜੀਆਂ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਤੇ ਸ਼ਨਿਚਰਵਾਰ ਸਵੇਰੇ ਰਜਿੰਦਰਾ ਹਸਪਤਾਲ ਦੇ ਬਾਹਰ ਧਰਨਾ/ਮੁਜ਼ਾਹਰਾ ਕਰਨ ਦੌਰਾਨ ਫੁਆਰਾ ਚੌਕ ਪੁੱਜ ਕੇ ਹੰਗਾਮਾ ਕੀਤਾ। ਅੱਧੀ ਦਰਜਨ ਤੋਂ ਵੱਧ ਦੁਕਾਨਾਂ ਦੀ ਭੰਨਤੋੜ ਕੀਤੀ ਗਈ। ਇਨ੍ਹਾਂ ਨੇ ਬੱਸਾਂ 'ਤੇ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਇਨ੍ਹਾਂ ਦੇ ਹੱਥੋਂ ਤੇਲ ਦੀਆਂ ਬੋਤਲਾਂ ਖੋਹ ਲਈਆਂ। ਜਿਹੜੇ ਨੌਜਵਾਨਾਂ ਨੇ ਇਥੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਨੂੰ ਪੁਲਿਸ ਨੇ ਮਸਾਂ ਰੋਕਿਆ। ਪੁਲਿਸ ਨੇ ਭੀੜ ਨੂੰ ਭੜਕਾਉਣ ਤੇ ਪੱਥਰਬਾਜ਼ੀ ਕਰਨ ਵਾਲਿਆਂ ਦੀ ਸ਼ਨਾਖ਼ਤ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬੀਤੀ ਰਾਤ ਐੱਚਆਰ ਇਨਕਲੇਵ ਵਿਚ ਹੋਏ ਝਗੜੇ ਦੌਰਾਨ ਸਾਗਰ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਇਕ ਧਿਰ ਵੱਲੋਂ ਮੁਲਜ਼ਮਾਂ ਦੀ ਗਿ੫ਫ਼ਤਾਰੀ ਦੀ ਮੰਗ ਨੂੰ ਲੈ ਕੇ ਪਹਿਲਾਂ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਰੋਸ ਮੁਜ਼ਾਹਰਾ ਕੀਤਾ ਸੀ। ਪੁਲਿਸ ਖ਼ਿਲਾਫ਼ ਨਾਅਰੇ ਲਾਉਂਦੇ ਮੁਜ਼ਾਹਰਾਕਾਰੀ ਫੁਆਰਾ ਚੌਕ ਪੁੱਜੇ ਜਿਥੇ ਵੇਖਦਿਆਂ ਹੀ ਵੇਖਦਿਆਂ ਭੀੜ ਹਿੰਸਕ ਹੋ ਗਈ ਤੇ ਸੜਕ ਤੋਂ ਲੰਘਦੇ ਹਰ ਵਾਹਨ 'ਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਗਏ। ਮੁਜ਼ਾਹਰਾਕਾਰੀਆਂ ਨੇ ਦੁਕਾਨਾਂ 'ਤੇ ਇੱਟਾਂ-ਰੋੜੇ ਸੁੱਟੇ ਤੇ ਹੱਥਾਂ ਵਿਚ ਫੜੀਆਂ ਪੈਟਰੋਲ, ਮਿੱਟੀ ਦੇ ਤੇਲ ਦੀਆਂ ਬੋਤਲਾਂ ਲੈ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਣ 'ਤੇ ਐੱਸਪੀ ਸਿਟੀ ਕੇਸਰ ਸਿੰਘ, ਐੱਸਪੀ (ਡੀ) ਹਰਵਿੰਦਰ ਸਿੰਘ ਵਿਰਕ, ਡੀਐੱਸਪੀ ਸੁਖਮਿੰਦਰ ਸਿੰਘ ਚੌਹਾਨ, ਡੀਐੱਸਪੀ ਸਿਟੀ-1 ਸੌਰਭ ਜਿੰਦਲ, ਥਾਣਾ ਕੋਤਵਾਲੀ ਦੇ ਇੰਚਾਰਜ ਰਾਹੁਲ ਕੌਸ਼ਲ, ਥਾਣਾ ਸਿਵਲ ਲਾਈਨਜ਼ ਦੇ ਇੰਚਾਰਜ ਐੱਚਐੱਸ ਰੰਧਾਵਾ, ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਪੁਲਿਸ ਸਮੇਤ ਮੌਕੇ 'ਤੇ ਪੁੱਜੇ। ਪੁਲਿਸ ਨੇ ਭੀੜ 'ਤੇ ਲਾਠੀਚਾਰਜ ਕੀਤਾ ਤੇ ਖਿੰਡਾ ਦਿੱਤਾ।

ਐੱਸਪੀ ਸਿਟੀ ਕੇਸਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਝਗੜੇ ਵਿਚ ਮਰੇ ਨੌਜਵਾਨ ਦੀ ਮੌਤ ਸਬੰਧੀ ਪੁਲਿਸ ਵੱਲੋਂ ਅੱਧਾ ਦਰਜਨ ਤੋਂ ਵੱਧ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਸ ਸਬੰਧੀ ਤਿੰਨ ਜਣੇ ਹਿਰਾਸਤ 'ਚ ਲਏ ਹਨ ਜਦਕਿ ਇਕ ਧਿਰ ਵੱਲੋਂ ਚੌਕ ਵਿਚ ਮੁਜ਼ਾਹਰੇ ਦੌਰਾਨ ਆਮ ਲੋਕਾਂ ਤੇ ਵਾਹਨਾਂ 'ਤੇ ਪੱਥਰ ਚਲਾਏ ਗਏ। ਪੁਲਿਸ ਨੇ ਸਥਿਤੀ 'ਤੇ ਕਾਬੂ ਪਾ ਲਿਆ ਹੈ ਤੇ ਪੱਥਰਬਾਜ਼ਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।