ਸੁਲਤਾਨਗੰਜ (ਏਜੰਸੀ) : ਇੱਥੋਂ ਦੇ ਤਿਲਕਪੁਰ ਮਹੇਸ਼ੀ ਦਾ ਸੁਆਦਲਾ ਜਰਦਾਲੂ ਅੰਬ ਪੰਜ ਜੂਨ ਨੂੰ ਵਿਕਰਮਸ਼ਿਲਾ ਐਕਸਪ੍ਰੈੱਸ ਤੋਂ ਦਿੱਲੀ ਭੇਜਿਆ ਜਾਵੇਗਾ। ਰਾਸ਼ਟਰਪਤੀ ਸਮੇਤ ਅਤਿ ਖ਼ਾਸ ਵਿਅਕਤੀਆਂ ਲਈ ਇਕ ਹਜ਼ਾਰ ਪੈਕਟ ਅੰਬ ਇਥੋਂ ਭੇਜੇ ਜਾਣਗੇ। ਹਰ ਪੈਰਟ ਵਿਚ 20 ਅੰਬ ਹੋਣਗੇ, ਹਰ ਸਾਲ ਇਥੋਂ ਇਹ ਅੰਬ ਦਿੱਲੀ ਸੁਗਾਤ ਵਜੋਂ ਭੇਜੇ ਜਾਂਦੇ ਹਨ। ਮਹੇਸ਼ੀ ਸਥਿਤ ਮਧੂਵਨ ਨਰਸਰੀ ਵਿਚ ਮੈਂਗੋਮੈਨ ਅਸ਼ੋਕ ਚੌਧਰੀ ਜਰਦਾਲੂ ਅੰਬ 2007 ਤੋਂ ਲਗਾਤਾਰ ਭੇਜ ਰਹੇ ਹਨ। ਮੁੱਖ ਮੰਤਰੀ ਵੱਲੋਂ ਇਹ ਅੰਬ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਅਤਿ ਖ਼ਾਸ ਵਿਅਕਤੀਆਂ ਨੂੰ ਭੇਜੇ ਜਾਂਦੇ ਹਨ। ਚਾਰ ਜੂਨ ਤੋਂ ਇਸ ਦੀ ਪੈਕਿੰਗ ਕੀਤੀ ਜਾਣੀ ਹੈ। ਚੌਧਰੀ ਨੇ ਦੱਸਿਆ ਕਿ ਹਰ ਪੈਕਟ ਵਿਚ 20 ਜਰਦਾਲੂ ਅੰਬ ਹੋਣਗੇ ਤੇ ਇਸ ਸਾਲ ਇਸ ਦੇ 1300 ਪੈਕਟ ਤਿਆਰ ਕੀਤੇ ਜਾਣਗੇ, ਹਰ ਪੈਕਟ ਵਿਚ 20 ਜਰਦਾਲੂ ਅੰਬ ਹੋਣਗੇ। 1300 ਵਿੱਚੋਂ ਇਕ ਹਜ਼ਾਰ ਪੈਕਟ ਦਿੱਲੀ ਤੇ 300 ਪੈਕਟ ਪਟਨਾ ਭੇਜੇ ਜਾਣਗੇ। ਬੁੱਧਵਾਰ ਨੂੰ ਅੰਬ ਵੇਖਣ ਲਈ ਜ਼ਿਲ੍ਹਾ ਖੇਤੀ ਅਫਸਰ ਚੰਦਰਸ਼ੇਖਰ ਸਿੰਘ, ਜ਼ਿਲ੍ਹਾ ਬਾਗਾਨ ਅਧਿਕਾਰੀ ਵਿਜੇ ਕੁਮਾਰ, ਸਾਇੰਸਦਾਨ ਡਾ. ਯੂਐੱਸ ਜਾਇਸਵਾਲ, ਆਤਮਾ ਅਦਾਰੇ ਦੇ ਉਪ ਡਾਇਰੈਕਟਰ ਪ੍ਰਭਾਤ ਕੁਮਾਰ ਸਿੰਘ, ਬਲਾਕ ਖੇਤੀ ਅਧਿਕਾਰੀ ਜੈਸ਼ੰਕਰ ਪ੍ਰਸਾਦ ਸਿੰਘ ਮਹੇਸ਼ੀ ਦੇ ਮਧੂਵਨ ਨਰਸਰੀ ਵਿਚ ਪੁੱਜੇ ਸਨ।