ਪੱਤਰ ਪ੫ੇਰਕ, ਫ਼ਰੀਦਕੋਟ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਫ਼ਰੀਦਕੋਟ ਦੀ ਹੰਗਾਮੀ ਮੀਟਿੰਗ ਬਲਾਕ ਪ੫ਧਾਨ ਚਰਨਜੀਤ ਸਿੰਘ ਸੁੁੱਖਣਵਾਲਾ ਦੀ ਪ੫ਧਾਨਗੀ ਹੇਠ ਮਾਰਕੀਟ ਦਫ਼ਤਰ ਫ਼ਰੀਦਕੋਟ ਵਿਖੇ ਹੋਈ, ਜਿਸ ਵਿਚ ਜ਼ਿਲ੍ਹਾ ਪ੫ਧਾਨ ਬੋਹੜ ਸਿੰਘ ਰੁਪਈਆਵਾਲਾਂ ਅਤੇ ਕਾਲਾ, ਿਛੰਦਾ ਸਿੰਘ ਕਾਬਲ ਵਾਲਾ, ਅੰਗਰੇਜ਼ ਸਿੰਘ ਗੋਲੇਵਾਲਾ, ਸੋਨਾ ਕੋਟ ਸੁਖੀਆਂ, ਕੇਵਲ ਸੁੱਖਣਵਾਲਾ, ਬਚਿੱਤਰ ਮਿਸ਼ਰੀਵਾਲਾ, ਿਛੰਦਰ ਆਦਿ ਕਿਸ਼ਾਨ ਸ਼ਾਮਲ ਹੋਏ। ਜਿਸ ਵਿਚ ਵਿਚਾਰਾਂ ਕੀਤੀਆਂ ਗਈਆਂ ਕਿ ਜਨਵਰੀ 2019 ਨੂੰ ਰਾਸ਼ਟਰੀ ਕਿਸਾਨ ਮਹਾਂ ਸਿੰਘ ਦੇ ਸੱਦੇ 'ਤੇ ਚੰਡੀਗੜ੍ਹ ਵਿਚ ਕਿਸਾਨੀ ਮੰਗਾਂ ਜਿਵੇਂ ਕਿ ਸਮੁੱਚਾ ਕਿਸਾਨੀ ਕਰਜ਼ਾ ਮਾਫ਼, ਡਾ.ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਵਾਉਣਾ, ਫ਼ਸਲਾਂ ਦੀ ਸਰਕਾਰੀ ਖਰੀਦ ਨੂੰ ਯਕੀਨੀ ਬਣਾਉਣਾ ਅਤੇ ਕਣਕ ਦਾ ਪਹਿਲਾ ਪਾਣੀ ਲਾਉਣ ਲਈ ਨਹਿਰੀ ਪਾਣੀ ਅਤੇ ਬਿਜਲੀ ਸਪਲਾਈ ਅਤੇ 8 ਘੰਟੇ ਲਗਾਤਾਰ ਨਿਰ ਵਿਘਨ ਦਿਵਾਉਣਾ ਅਤੇ ਜਨਵਰੀ 2019 ਵਿਚ ਚੰਡੀਗੜ੍ਹ ਜਾਣ ਲਈ ਹੁਣੇ ਤੋਂ ਹੀ ਇਕਾਈ ਪ੫ਧਾਨਾਂ ਦੀਆਂ ਡਿਊਟੀਆਂ ਲਾਈਆ ਗਈਆਂ ਜਿਸ ਵਿਚ ਬਲਾਕ ਫ਼ਰੀਦਕੋਟ ਤੋਂ 40 ਟਰਾਲੀਆਂ ਜਾਣਗੀਆਂ। ਇਕਾਈ ਪ੫ਧਾਨਾਂ ਨੂੰ ਹਦਾਇਤ ਕੀਤੀ ਗਈ ਕਿ ਹਰੇਕ ਪਿੰਡ ਵੱਲੋਂ 3 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਜਾਣ ਨੂੰ ਯਕੀਨੀ ਬਣਾਇਆ ਜਾਵੇ। ਇਸ ਸਬੰਧੀ ਸਾਰੇ ਪਿੰਡਾਂ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਜਥੇਬੰਦੀ ਨੂੰ ਵੱਧ ਤੋਂ ਵੱਧ ਫੰਡ ਦੇਣ ਤਾਂ ਕਿ ਤਿੰਨ ਮਹੀਨੇ ਲਗਾਤਾਰ ਧਰਨਾ ਲਾਉਣ ਉੱਪਰ ਕਾਫ਼ੀ ਖ਼ਰਚ ਆਉਣਾ ਹੈ। ਇਸ ਮੀਟਿੰਗ 'ਚ ਅੰਗਰੇਜ਼ ਭਾਗਥਲਾ, ਕੈਪਟਨ ਟਹਿਣਾ, ਜਸਵਿੰਦਰ ਸਿੰਘ ਪੱਕਾ, ਬਚਿੱਤਰ ਮਿਸ਼ਰੀ ਵਾਲਾ, ਮਨਜੀਤ ਫੌਜੀ, ਗੋਰਾ ਪਿਪਲੀ, ਬਲਕਾਰ ਕੋਟ ਸੁਖੀਆਂ, ਟਹਿਲ ਸਿੰਘ ਹਰਿਆਲੇ ਆਣਾ ਆਦਿ ਕਿਸ਼ਾਨ ਸ਼ਾਮਿਲ ਹੋਏ।