ਨਵੀਂ ਦਿੱਲੀ (ਪੀਟੀਆਈ) : ਹਿੰਦੂ ਮਹਾਸਭਾ ਨੇ ਮਹਾਤਮਾ ਗਾਂਧੀ ਦੇ ਹੱਤਿਆਰੇ ਨਾਥੂਰਾਮ ਗੋਡਸੇ ਦੀ ਬਰਸੀ 15 ਨਵੰਬਰ ਨੂੰ ਸਾਰੇ ਸੂਬਿਆਂ 'ਚ ਜਿਲ੍ਹਾ ਪੱਧਰ 'ਤੇ ਬਲਿਦਾਨ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਦੱਖਣ ਪੰਥੀ ਸੰਗਠਨ ਨੇ ਇਸ ਮੌਕੇ 'ਤੇ ਖੂਨਦਾਨ ਕੈਂਪ ਲਗਾਉਣ ਅਤੇ ਗੋਪਾਲ ਗੋਡਸੇ ਵਲੋਂ ਲਿਖਤ ਸਾਹਿਤ ਵੱਡਣ ਦਾ ਵੀ ਫੈਸਲਾ ਕੀਤਾ ਹੈ ਤਾਂ ਜੋ ਇਸ ਬਹਿਸ ਨੂੰ ਜ਼ਮੀਨੀ ਪੱਧਰ 'ਤੇ ਲਿਜਾਇਆ ਜਾ ਸਕੇ ਕਿ ਗੋਡਸੇ ਦੇਸ਼ਭਗਤ ਸਨ ਜਾਂ ਗੱਦਾਰ। ਗੋਪਾਲ ਗੋਡਸੇ, ਨਾਥੂਰਾਮ ਦੇ ਛੋਟੇ ਭਰਾ ਸਨ ਅਤੇ ਗਾਂਧੀ ਦੀ ਹੱਤਿਆ 'ਚ ਸਹਿ ਦੋਸ਼ੀ ਸਨ।

ਆਲ ਇੰਡੀਆ ਹਿੰਦੂ ਮਹਾਸਭਾ ਦੇ ਪ੍ਰਧਾਨ ਚੰਦਰ ਪ੍ਰਕਾਸ਼ ਕੌਸ਼ਿਕ ਨੇ ਕਿਹਾ ਕਿ ਅਸੀਂ ਹਰ ਸੂਬੇ 'ਚ ਜ਼ਿਲ੍ਹਾ ਪੱਧਰ 'ਤੇ ਨਾਥੂਰਾਮ ਗੋਡਸੇ ਨੂੰ ਫਾਂਸੀ ਦੀ ਤਰੀਕ 15 ਨਵੰਬਰ ਨੂੰ ਬਲਿਦਾਨ ਦਿਵਸ ਦੇ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਉਸ ਦਿਨ ਅਸੀਂ ਖੂਨਦਾਨ ਕੈਂਪ ਵੀ ਲਗਾਵਾਂਗੇ।