ਕੋਲੰਬੋ (ਏਜੰਸੀ) : ਸ੍ਰੀਲੰਕਾ ਦੀ ਸਮੁੰਦਰੀ ਫ਼ੌਜ ਨੇ ਘੱਟੋ ਘੱਟ 34 ਭਾਰਤੀ ਮਛੇਰਿਆਂ ਨੂੰ ਗਿ੍ਰਫ਼ਤਾਰ ਕਰ ਕੇ ਉਨ੍ਹਾਂ ਦੀਆਂ ਬੇੜੀਆਂ ਜ਼ਬਤ ਕਰ ਲਈਆਂ ਹਨ। ਸ਼੍ਰੀਲੰਕਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਛੇਰਿਆਂ ਨੇ ਸੋਮਵਾਰ ਰਾਤ ਨੂੰ ਉੱਤਰੀ ਸਾਹਿਲੀ ਸ਼ਹਿਰ ਤਲਯਮੰਨਾਰ ਤੇ ਕੰਗੇਸੰ}ਰੱਈ ਤੋਂ ਹਿਰਾਸਤ ਵਿਚ ਲਏ ਗਏ ਹਨ। ਸਮੁੰਦਰੀ ਫ਼ੌਜ ਨੇ ਮਛੇਰਿਆਂ ਨੂੰ ਜਾਫਨਾ ਤੇ ਮੰਨਾਰ ਵਿਚ ਮੱਛੀ ਪਾਲਣ ਨਿਰੀਖਣ ਦਫ਼ਤਰ ਨੂੰ ਸੌਂਪ ਦਿੱਤਾ ਹੈ।

ਜਲਖੇਤਰ ਵਿਚ ਵੜਣ ਵਾਲੇ ਭਾਰਤੀ ਮਛੇਰਿਆਂ ਦੇ ਯੰਤਰਾਂ ਨੂੰ ਜ਼ਬਤ ਕਰਨ ਲਈ ਸ਼੍ਰੀਲੰਕਾਈ ਸਰਕਾਰ ਵੱਲੋਂ ਕਾਨੂੰਨ ਬਣਾਉਣ ਦੀ ਯੋਜਨਾ ਦਰਮਿਆਨ ਇਹ ਗਿ੍ਰਫ਼ਤਾਰੀਆਂ ਹੋਈਆਂ ਹਨ। ਤਾਮਿਲਨਾਡੂ ਵਿਚ ਮੱਛੀ ਪਾਲਣ ਵਿਭਾਗ ਦੇ ਇਕ ਅਧਿਕਾਰੀ ਨੇ ਜਲਡਮਰੂਮੱਧ ਵਿਚ ਕੱਚਾਥੀਵੂ ਲਾਗੇ ਦੋ ਵੱਖ ਵੱਖ ਥਾਵਾਂ ਤੋਂ ਗਿ੍ਰਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਡੁਕੋੱਟਈ ਜ਼ਿਲ੍ਹੇ ਦੇ ਕੋੱਟਾਈਪਤੀਨਮ ਦੇ ਵਸਨੀਕ 23 ਮਛੇਰਿਆਂ ਨੂੰ ਸ਼੍ਰੀਲੰਕਾ ਦੇ ਤੱਟ ਨਾਲ ਲੱਗਦੇ ਨੇਦੂੰਥੀਵੂ ਤੋਂ ਗਿ੍ਰਫ਼ਤਾਰ ਕੀਤਾ ਜਦਕਿ ਇਕ ਹੋਰ ਮੱਛੀਆਂ ਫੜਣ ਸਮੇਂ ਕੱਚਾਥੀਵੂ ਲਾਗਿਓਂ ਗਿ੍ਰਫ਼ਤਾਰ ਕੀਤਾ ਗਿਆ। ਮਛੇਰਿਆਂ ਦੇ 40 ਜਾਲ ਜ਼ਾਇਆ ਕਰ ਦਿੱਤੇ ਗਏ ਹਨ।