- ਬਰੇਲੀ ਦੇ ਰੈਸਤਰਾਂ ਸੰਚਾਲਕ ਦਾ ਪੂਰਾ ਪਰਿਵਾਰ ਖ਼ਤਮ

- ਮਿ੫ਤਕਾਂ 'ਚ ਭੈਣ ਤੇ ਉਨ੍ਹਾਂ ਦੇ ਦੋ ਬੱਚੇ ਵੀ ਸ਼ਾਮਲ

ਪੱਤਰ ਪ੫ੇਰਕ, ਮ}ਰਾ : ਮ}ਰਾ ਦੇ ਮਗੋਰਰਾ ਇਲਾਕੇ 'ਚ ਐਤਵਾਰ ਤੜਕੇ ਖ਼ਸਤਾਹਾਲ ਪੁਲੀ ਤੋਂ ਇਨੋਵਾ ਕਾਰ ਨਹਿਰ 'ਚ ਡਿੱਗ ਜਾਣ ਕਾਰਨ ਦੋ ਪਰਿਵਾਰਾਂ ਦੇ 10 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਮੇਹੰਦੀਪੁਰ ਬਾਲਾ ਜੀ ਦੇ ਦਰਸ਼ਨਾਂ ਨੂੰ ਜਾ ਰਹੇ ਸਨ। ਹਾਦਸੇ 'ਚ ਬਰੇਲੀ ਦੇ ਰੈਸਤਰਾਂ ਸੰਚਾਲਕ ਦਾ ਪੂਰਾ ਪਰਿਵਾਰ ਖ਼ਤਮ ਹੋ ਗਿਆ, ਜਦਕਿ ਉਨ੍ਹਾਂ ਦੀ ਭੈਣ ਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਵੀ ਮੌਤ ਹੋ ਗਈ। ਲਗਪਗ ਚਾਰ ਘੰਟੇ ਬਾਅਦ ਘਟਨਾ ਵਾਲੀ ਥਾਂ 'ਤੇ ਪਹੁੰਚੇ ਪ੫ਸ਼ਾਸਨ ਤੇ ਪੁਲਿਸ ਅਧਿਕਾਰੀਆਂ ਨੂੰ ਭੀੜ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਭਾਜਪਾ ਵਿਧਾਇਕ ਨੂੰ ਵੀ ਭੀੜ ਨੇ ਮੌਕੇ ਤੋਂ ਖਦੇੜ ਦਿੱਤਾ।

ਬਰੇਲੀ ਦੇ ਸੁਭਾਸ਼ ਨਗਰ ਨਿਵਾਸੀ ਮਹੇਸ਼ ਸ਼ਰਮਾ (50), ਪਤਨੀ ਦੀਪਿਕਾ (41), ਪੁੱਤਰ ਰਿਤਿਕ (15), ਹਾਰਦਿਕ (14), ਪੁੱਤਰੀ ਖੁਸ਼ਬੂ (20) ਅਤੇ ਹਿਮਾਂਸ਼ੀ (18), ਭੈਣ ਪੂਨਮ ਸ਼ਰਮਾ (35), ਉਨ੍ਹਾਂ ਦੀ ਬੇਟੀ ਸੁਰਭੀ (18), ਪੁੱਤਰ ਰੋਹਨ (17) ਦੇ ਨਾਲ ਗੁਆਂਢੀ ਦੀ ਇਨੋਵਾ ਕਾਰ ਰਾਹੀਂ ਸ਼ਨਿਚਰਵਾਰ ਰਾਤ 11.15 ਵਜੇ ਰਾਜਸਥਾਨ ਦੇ ਮੇਹੰਦੀਪੁਰ ਬਾਲਾਜੀ ਦਰਸ਼ਨ ਨੂੰ ਰਵਾਨਾ ਹੋਏ। ਚਾਲਕ ਹਰੀਸ਼ਚੰਦਰ (30) ਇਨੋਵਾ ਚਲਾ ਰਿਹਾ ਸੀ। ਤੜਕੇ ਲਗਪਗ ਚਾਰ ਵਜੇ ਪੀਲੀਭੀਤ-ਬਰੇਲੀ-ਭਰਤਪੁਰ ਸਟੇਟ ਹਾਈਵੇ 'ਤੇ ਥਾਣਾ ਮਗੋਰਰਾ ਦੇ ਪਿੰਡ ਮਕਹੇਰਾ ਨੇੜੇ ਫਤਹਿਪੁਰ ਸੀਕਰੀ ਨਹਿਰ ਦੀ ਖ਼ਸਤਾਹਾਲ ਪੁਲੀ ਨਾਲ ਟਕਰਾ ਕੇ ਇਨੋਵਾ ਨਹਿਰ 'ਚ ਜਾ ਡਿੱਗੀ। ਸਵੇਰ ਦੀ ਸੈਰ 'ਤੇ ਨਿਕਲੇ ਇਕ ਵਿਅਕਤੀ ਨੇ ਪਿੰਡ ਵਾਲਿਆਂ ਨੂੰ ਜਾਣਕਾਰੀ ਦਿੱਤੀ ਤਾਂ ਪਿੰਡ ਵਾਲੇ ਟ੫ੈਕਟਰ, ਰੱਸੇ ਤੇ ਮੋਟਰਸਾਈਕਲ ਲੈ ਕੇ ਰਾਹਤ ਕਾਰਜ ਲਈ ਦੌੜੇ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਿੰਡ ਵਾਲਿਆਂ ਨੇ ਆਗਰਾ ਕੈਨਾਲ ਦੇ ਗੇਟ ਬੰਦ ਕੀਤੇ ਅਤੇ ਰੱਸਾ ਬੰਨ੍ਹ ਕੇ ਇਨੋਵਾ ਦੀ ਭਾਲ ਕੀਤੀ। ਲਗਪਗ ਡੇਢ ਘੰਟੇ ਬਾਅਦ ਇਨੋਵਾ 'ਚ ਫਸੇ ਲੋਕਾਂ ਨੂੰ ਬਾਹਰ ਕੱਿਢਆ ਗਿਆ, ਉਦੋਂ ਤੱਕ ਸਾਰਿਆਂ ਦੀ ਮੌਤ ਹੋ ਚੁੱਕੀ ਸੀ।