11 ਐੱਫਜੈੱਡਆਰ 12)-ਚੈੱਕ ਪੋਸਟ ਰਾਜਾ ਮੋਹਤਮ ਵਿਖੇ ਸ਼ਹੀਦਾਂ ਸਮਾਰਕ 'ਤੇ ਸ਼ਰਧਾਂਜਲੀਆਂ ਭੇਟ ਕਰਦੇ ਡੀਆਈਜੀ ਮਧੂ ਸੂਦਨ, ਰਣਵੀਰ ਸਿੰਘ ਕਮਾਡੈਂਟ 118 ਬਟਾਲੀਅਨ।

13)-ਚੈੱਕ ਪੋਸਟ ਰਾਜਾ ਮੋਹਤਮ ਵਿਖੇ ਸ਼ਹੀਦਾਂ ਸਮਾਰਕ 'ਤੇ ਸ਼ਰਧਾਂਜਲੀਆਂ ਭੇਟ ਕਰਦੇ ਡੀਆਈਜੀ ਮਧੂ ਸੂਦਨ, ਰਣਵੀਰ ਸਿੰਘ ਕਮਾਡੈਂਟ 118 ਬਟਾਲੀਅਨ।

----------

=ਕੀਤਾ ਯਾਦ

-ਚੈੱਕ ਪੋਸਟ ਰਾਜਾ ਮੋਹਤਮ ਵਿਖੇ ਕਰਵਾਇਆ ਸਮਾਗਮ

-ਸ਼ਹੀਦਾਂ ਦੀ ਬਦੌਲਤ ਮਾਣ ਰਹੇ ਹਾਂ ਆਜ਼ਾਦੀ : ਸੂਧਨ

------------

ਜੋਗਿੰਦਰ ਸਿੰਘ ਭੋਲਾ/ਬਗ਼ੀਚਾ ਸਿੰਘ, ਮਮਦੋਟ (ਫਿਰੋਜਪੁਰ) : 118 ਬਟਾਲੀਅਨ (ਜਲਾਲਾਬਾਦ ਸੈਕਟਰ) ਅਧੀਨ ਆਉਂਦੀ ਮਮਦੋਟ ਸੈਕਟਰ ਦੀ ਚੈੱਕ ਪੋਸਟ ਰਾਜਾ ਮੋਹਤਮ ਵਿਖੇ 1971 ਹਿੰਦ-ਪਾਕਿ ਜੰਗ ਦੌਰਾਨ ਸ਼ਹੀਦ ਹੋਏ ਸੀਮਾ ਸੁਰੱਖਿਆ ਬਲ ਦੇ ਬਹਾਦਰ ਜਵਾਨ ਤੇ ਬੀਐੱਸਐੱਫ ਦੇ ਪਹਿਲੇ ਮਹਾਵੀਰ ਚੱਕਰ ਜੇਤੂ ਸਹਾਇਕ ਕਮਾਡੈਂਟ ਰਾਮ ਕਿਸ਼੫ਨ ਵਧਵਾ, ਇੰਸਪੈਟਰ ਭਗਵੰਤ ਸਿੰਘ, ਸਬ-ਇੰਸਪੈਟਰ ਇਕਬਾਲ ਸਿੰਘ, ਸਿਪਾਹੀ ਸੁੱਖਾ ਸਿੰਘ, ਰਾਮ ਸਿੰਘ, ਉਮ ਪ੫ਕਾਸ਼, ਟਹਿਲ ਸਿੰਘ, ਸਰਦੂਲ ਸਿੰਘ ਨੂੰ ਸ਼ਹੀਦੀ ਦਿਹਾੜੇ 'ਤੇ ਮੁੱਖ ਮਹਿਮਾਨ ਮਧੂ ਸੂਦਨ ਸ਼ਰਮਾ ਡੀਆਈਜੀ ਅਬੋਹਰ ਰੇਂਜ ਦੱਸਿਆ ਕਿ ਰਣਵੀਰ ਸਿੰਘ ਕਮਾਡੈਂਟ 118 ਬਟਾਲੀਅਨ, ਐੱਚਐੱਸ ਸੋਹੀ ਕਮਾਡੈਂਟ 2, ਪੰਕਜ ਕੁਮਾਰ ਕਮਾਡੈਂਟ 169 ਬਟਾਲੀਅਨ, ਐੱਸਐੱਸ ਪਿਲਾਜੀ ਸਹਾਇਕ ਕਮਾਡੈਂਟ 90 ਬਟਾਲੀਅਨ, ਆਰਕੇ ਡਾਗਰ ਡਿਪਟੀ ਕਮਾਡੈਂਟ, ਜਤਿੰਦਰ ਸਿੰਘ ਰਾਠੌਰ ਡਿਪਟੀ ਕਮਾਡੈਂਟ, ਹਰਿੰਦਰ ਸਿੰਘ ਕੰਪਨੀ ਕਮਾਂਡਰ ਰਾਜਾ ਮੋਹਤਮ ਤੇ ਸਹੀਦਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਡੀਆਈਜੀ ਮਧੂ ਸੂਦਨ ਨੇ ਕਿਹਾ ਅਸੀਂ ਅੱਜ ਜੋ ਆਜ਼ਾਦੀ ਮਾਣ ਰਹੇ ਹਾਂ ਉਹ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੈ। ਇਸ ਮੌਕੇ ਮੁੱਖ ਮਹਿਮਾਨਾਂ ਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਚੈੱਕ ਪੋਸਟ ਰਾਜਾ ਮੋਹਤਮ ਵਿਖੇ ਸ਼ਹੀਦਾਂ ਦੀ ਯਾਦ 'ਚ ਇਕ ਕਿਤਾਬ ਤੇ ਇਕ ਕੈਲੰਡਰ ਜਾਰੀ ਕੀਤਾ ਗਿਆ। ਚੈੱਕ ਪੋਸਟ 'ਤੇ ਰੱਖੇ ਗਏ ਸ੫ੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਤੇ ਗੁਰੂ ਕਾ ਅਟੱੁੁਟ ਲੰਗਰ ਵੀ ਵਰਤਾਇਆ। ਇਸ ਮੌਕੇ ਆਰਕੇ ਵਧਵਾ ਦੇ ਭਰਾ ਸੁਭਾਸ਼ ਚੰਦਰ ਵਧਵਾ, ਜੱਲੋ ਪਤਨੀ ਸ਼ਹੀਦ ਟਹਿਲ ਸਿੰਘ, ਭਵਰ ਪਤਨੀ ਸ਼ਹੀਦ ਭਗਵੰਤ ਸਿੰਘ ਆਦਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਬੀਐੱਸਐੱਫ ਵੱਲੋਂ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।