-ਬੀਆਰਓ ਅਤੇ ਪ੍ਰਸ਼ਾਸਨ ਬਦਲਵੀਂ ਸੜਕ ਤਿਆਰ ਕਰਨ ਵਿਚ ਲੱਗਾ

ਜੇਐੱਨਐੱਨ, ਉੱਤਰਕਾਸ਼ੀ : ਉੱਤਰਕਾਸ਼ੀ ਤੋਂ ਪੰਜ ਕਿਲੋਮੀਟਰ ਦੂਰ ਭਾਰਤ-ਚੀਨ ਸਰਹੱਦ ਨੂੰ ਜੋੜਨ ਵਾਲਾ ਪੁਲ਼ (ਵੈਲੀ ਬਿ੍ਰਜ) ਟੁੱਟ ਗਿਆ ਹੈ। ਇਸ ਨਾਲ ਗੰਗੋਤਰੀ ਘਾਟੀ ਦੇ 45 ਪਿੰਡਾਂ ਦਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਸੰਪਰਕ ਕੱਟ ਗਿਆ। ਇਸ ਦੇ ਇਲਾਵਾ ਸਰਹੱਦ 'ਤੇ ਤਾਇਨਾਤ ਫ਼ੌਜ ਅਤੇ ਆਈਟੀਬੀਪੀ ਦੇ ਜਵਾਨਾਂ ਨੂੰ ਰਸਦ ਪੁਚਾਉਣ ਵਿਚ ਦਿੱਕਤ ਆ ਰਹੀ ਹੈ। 190 ਮੀਟਰ ਲੰਬਾ ਇਹ ਪੁਲ਼ ਲਗਪਗ ਪੰਜ ਸਾਲ ਪੁਰਾਣਾ ਸੀ। ਪੁਲ਼ ਟੁੱਟਣ ਦਾ ਕਾਰਨ ਓਵਰਲੋਡਿਡ ਗੱਡੀਆਂ ਦਾ ਉਥੋਂ ਲੰਘਣਾ ਦੱਸਿਆ ਜਾ ਰਿਹਾ ਹੈ। ਸੀਮਾ ਸੜਕ ਸੰਗਠਨ (ਬੀਆਰਓ) ਅਤੇ ਪ੍ਰਸ਼ਾਸਨ ਦੀ ਟੀਮ ਅਸੀ ਗੰਗਾ ਨਦੀ ਵਿਚ ਅਸਥਾਈ ਸੜਕ ਬਣਾ ਰਹੀ ਹੈ ਜਿਸ ਨਾਲ ਆਵਾਜਾਈ ਸੁਚਾਰੂ ਕੀਤੀ ਜਾ ਸਕੇ। ਪੁਲ਼ ਟੁੱਟਣ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।

ਵੀਰਵਾਰ ਸਵੇਰੇ ਉੱਤਰਕਾਸ਼ੀ ਤੋਂ ਭਟਵਾੜੀ ਵੱਲ ਜਾ ਰਹੇ ਸੀਮੈਂਟ ਅਤੇ ਸਰੀਆ ਨਾਲ ਭਰੇ ਹੋਏ ਟਰੱਕ ਜਦੋਂ ਗੰਗੋਰੀ ਕੋਲੋਂ ਵੈਲੀ ਬਿ੍ਰਜ 'ਤੇ ਪੁੱਜੇ ਤਾਂ ਪੁਲ਼ ਯਕਦਮ ਟੁੱਟ ਗਿਆ। ਦੋਵੇਂ ਟਰੱਕ ਨੁਕਸਾਨੇ ਪੁਲ਼ 'ਤੇ ਹੀ ਫਸੇ ਹਨ। ਗਨੀਮਤ ਰਹੀ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲ਼ ਟੁੱਟਦੇ ਹੀ ਟਰੱਕ ਦੇ ਡਰਾਈਵਰ ਅਤੇ ਕਲੀਨਰ ਉਥੋਂ ਭੱਜ ਗਏ। ਸੂੁਚਨਾ ਮਿਲਣ 'ਤੇ ਬੀਆਰਓ ਅਤੇ ਪ੍ਰਸ਼ਾਸਨ ਸਰਗਰਮ ਹੋਇਆ।

ਉੱਤਰਕਾਸ਼ੀ ਦੇ ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਚੌਹਾਨ ਨੇ ਮੀਟਿੰਗ ਬੁਲਾਈ ਅਤੇ ਤੁਰੰਤ ਬਦਲਵਾਂ ਰਸਤਾ ਬਣਾਉਣ ਦੇ ਨਿਰਦੇਸ਼ ਦਿੱਤੇ। ਅਸੀ ਗੰਗਾ ਨਦੀ ਵਿਚ ਅੱਜਕੱਲ੍ਹ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਬੀਆਰਓ ਨੇ ਨਦੀ ਵਿਚ ਵੱਡੇ-ਵੱਡੇ ਪਾਈਪ ਪਾ ਕੇ ਰਸਤਾ ਬਣਾਉਣ ਦਾ ਫ਼ੈਸਲਾ ਲਿਆ। ਇਸ ਪਿੱਛੋਂ ਬੀਆਰਓ ਅਤੇ ਪ੍ਰਸ਼ਾਸਨ ਦੀ ਟੀਮ ਨਦੀ ਦੇ ਦੋਵੇਂ ਪਾਸੇ ਤੋਂ ਅਪਰੋਚ ਸੜਕ ਬਣਾਉਣ ਵਿਚ ਲੱਗ ਗਈ। ਉਮੀਦ ਹੈ ਕਿ ਸ਼ੁੱਕਰਵਾਰ ਸਵੇਰ ਤਕ ਹਾਈਵੇ 'ਤੇ ਆਵਾਜਾਈ ਸੁਚਾਰੂ ਹੋ ਜਾਵੇਗੀ।

ਬੀਆਰਓ ਦੇ ਆਫੀਸਰ ਕਮਾਂਡੈਂਟ ਐੱਮ ਕੇ ਖੁੱਲਰ ਨੇ ਦੱਸਿਆ ਕਿ ਅੱਜਕੱਲ੍ਹ ਅਸੀ ਗੰਗਾ ਵਿਚ ਪਾਣੀ ਦਾ ਪੱਧਰ ਘੱਟ ਹੈ। ਇਸ ਲਈ ਵੈਲੀ ਬਿ੍ਰਜ ਦੇ ਨੇੜੇ ਹੀ ਨਦੀ ਵਿਚ ਅਸਥਾਈ ਸੜਕ ਬਣਾਈ ਜਾ ਰਹੀ ਹੈ।

ਓਵਰਲੋਡਿੰਗ ਨਾਲ ਟੁੱਟਿਆ ਪੁਲ਼ : ਅਸੀ ਗੰਗਾ ਨਦੀ ਵਿਚ 3 ਅਗਸਤ, 2012 ਨੂੰ ਭਾਰੀ ਹੜ੍ਹ ਆਇਆ ਸੀ। ਇਸ ਕਾਰਨ ਗੰਗੋਰੀ ਦੇ ਕੋਲ ਗੰਗੋਰੀ ਹਾਈਵੇ 'ਤੇ ਬਣਿਆ ਪੱਕਾ ਪੁਲ਼ ਵਹਿ ਗਿਆ ਸੀ। ਇਸ ਦੀ ਥਾਂ 'ਤੇ ਫ਼ੌਜ ਅਤੇ ਬੀਆਰਓ ਨੇ 190 ਮੀਟਰ ਲੰਬਾ ਵੈਲੀ ਬਿ੍ਰਜ ਬਣਾਇਆ। ਇਸ ਬਿ੍ਰਜ ਦੀ ਸਮਰੱਥਾ 18 ਟਨ ਦੀ ਸੀ ਪ੍ਰੰਤੂ ਵੀਰਵਾਰ ਸਵੇਰੇ ਜੋ ਟਰੱਕ ਇਸ ਪੁਲ਼ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਟਰੱਕਾਂ ਦਾ ਵਜ਼ਨ ਸਾਮਾਨ ਸਮੇਤ 48 ਟਨ ਸੀ। ਵੈਲੀ ਬਿ੍ਰਜ ਦੇ ਦੋਵੇਂ ਪਾਸੇ ਚਿਤਾਵਨੀ ਬੋਰਡ ਵੀ ਲਗਾਇਆ ਗਿਆ ਹੈ ਜਿਸ ਵਿਚ ਲਿਖਿਆ ਹੈ ਕਿ ਇਕ ਵਾਰ ਵਿਚ ਪੁਲ਼ 'ਤੇ ਕੇਵਲ ਇਕ ਹੀ ਵਾਹਨ ਲਿਜਾਇਆ ਜਾਵੇ।

ਇਨ੍ਹਾਂ ਖੇਤਰਾਂ ਦਾ ਕੱਟਿਆ ਸੰਪਰਕ : ਇਸ ਵੈਲੀ ਬਿ੍ਰਜ ਦੇ ਟੁੱਟਣ ਨਾਲ ਉੱਤਰਕਾਸ਼ੀ ਦੇ ਭਟਵਾੜੀ ਬਲਾਕ ਦੇ ਅਸੀ ਗੰਗਾ, ਉਪਲਾ ਟਕਨੌਰ, ਨਾਲਡ ਕਠੂੜ ਪੱਟੀ ਦੇ ਲਗਪਗ 45 ਪਿੰਡਾਂ ਦਾ ਸੰਪਰਕ ਕੱਟਿਆ ਗਿਆ ਹੈ। ਇਸ ਦੇ ਨਾਲ ਹੀ ਇਹ ਪੁਲ਼ ਰਣਨੀਤਕ ਨਜ਼ਰੀਏ ਤੋਂ ਵੀ ਮਹੱਤਵਪੂਰਣ ਹੈ ਕਿਉਂਕਿ ਭਾਰਤ-ਚੀਨ ਸਰਹੱਦ 'ਤੇ ਨੇਲਾਂਗ, ਨਾਗਾ, ਸੋਨਾਮ, ਜਾਦੂੰਗ, ਸੁਮਲਾ, ਨੀਲਾ ਪਾਣੀ, ਮੇਂਡੀ ਸਥਿਤ ਫ਼ੌਜ ਅਤੇ ਭਾਰਤ ਤਿੱਬਤ ਸੀਮਾ ਪੁਲਿਸ ਆਈਟੀਬੀਪੀ ਦੀਆਂ ਚੌਕੀਆਂ ਨਾਲ ਵੀ ਸੰਪਰਕ ਕੱਟਿਆ ਗਿਆ ਹੈ।