ਨਵੀਂ ਦਿੱਲੀ : ਭਾਰਤ 'ਚ ਜ਼ਿਆਦਾਤਰ ਕੰਮਕਾਜੀ ਅੌਰਤਾਂ ਕੰਮ ਵਾਲੀ ਥਾਂ 'ਤੇ ਜ਼ਿਆਦਾ ਤੋਂ ਜ਼ਿਆਦਾ ਆਜ਼ਾਦੀ ਪਸੰਦ ਕਰਦੀਆਂ ਹਨ। ਉਹ ਕੰਮ ਤੇ ਵਿਅਕਤੀਗਤ ਜੀਵਨ ਵਿਚਕਾਰ ਸਹੀ ਸੰਤੁਲਨ ਨੂੰ ਹੀ ਕਾਰੋਬਾਰੀ ਸਫਲਤਾ ਮੰਨਦੀਆਂ ਹਨ। ਨਾਲ ਹੀ ਸਵੀਕਾਰ ਕਰਦੀਆਂ ਹਨ ਕਿ ਕੰਮ ਵਾਲੀ ਥਾਂ 'ਤੇ ਉਨ੍ਹਾਂ ਨੂੰ ਲੈਂਗਿਕ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਨਵੇਂ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ। ਸੋਸ਼ਲ ਨੈਟਵਰਕਿੰਗ ਸਾਈਟ ਿਲੰਕਡਇਨ ਵਲੋਂ 'ਵਟ ਵੁਮਨ ਵਾਂਟ' ਸਿਰਲੇਖ ਨਾਲ ਕਰਵਾਏ ਗਏ ਸਰਵੇਖਣ ਮੁਤਾਬਕ ਭਾਰਤ 'ਚ 94 ਫ਼ੀਸਦੀ ਅੌਰਤਾਂ ਮੰਨਦੀਆਂ ਹਨ ਕਿ ਉਨ੍ਹਾਂ ਦਾ ਕੈਰੀਅਰ ਸਫਲ ਹੈ। ਉਥੇ ਦੁਨੀਆਂ ਭਰ ਦੀਆਂ 63 ਫ਼ੀਸਦੀ ਅੌਰਤਾਂ ਨੇ ਕੰਮ ਅਤੇ ਨਿੱਜੀ ਜ਼ਿੰਦਗੀ ਵਿਚਕਾਰ ਸਹੀ ਸੰਤੁਲਨ ਨੂੰ ਪੇਸ਼ੇਵਰ ਜ਼ਿੰਦਗੀ ਮੰਨਿਆ ਹੈ। ਜਦਕਿ ਲਗਪਗ ਤਿੰਨ ਚੌਥਾਈ (74 ਫ਼ੀਸਦੀ) ਅੌਰਤਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਕੰਮ ਤੇ ਸਫਲ ਨਿੱਜੀ ਜੀਵਨ ਦੋਵੇਂ ਮਿਲ ਸਕਦੇ ਹਨ। ਰਿਪੋਰਟ ਮੁਤਾਬਕ ਛੇ ਸਾਲ ਤੋਂ ਜ਼ਿਆਦਾ ਕੰਮ ਦੇ ਅਨੁਭਵ ਵਾਲੀਆਂ ਜ਼ਿਆਦਾਤਰ ਭਾਰਤੀ ਅੌਰਤਾਂ ਘੱਟ ਅਨੁਭਵ ਰੱਖਣ ਵਾਲੀਆਂ ਅੌਰਤਾਂ ਦੀ ਤੁਲਨਾ 'ਚ ਆਪਣੀ ਪੇਸ਼ੇਵਰ ਜ਼ਿੰਦਗੀ ਤੋਂ ਜ਼ਿਆਦਾ ਸੰਤੁਸ਼ਟ ਹਨ। 85 ਫ਼ੀਸਦੀ ਭਾਰਤੀ ਅੌਰਤਾਂ ਕੰਮ ਵਾਲੀ ਥਾਂ 'ਤੇ ਆਜ਼ਾਦੀ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ। ਤਿੰਨ ਭਾਰਤੀ ਅੌਰਤਾਂ ਵਿਚੋਂ ਇਕ ਨੇ ਕੰਮ ਵਾਲੀ ਥਾਂ 'ਤੇ ਲੈਂਗਿਕ ਭੇਦਭਾਵ ਦੀ ਗੱਲ ਸਵੀਕਾਰ ਕੀਤੀ, ਜੋ ਸਰਵੇਖਣ 'ਚ ਸ਼ਾਮਲ ਦੇਸ਼ਾਂ 'ਚ ਸਭ ਤੋਂ ਵੱਧ ਹੈ। ਰਿਪੋਰਟ ਮੁਤਾਬਕ ਭਾਰਤੀ ਪੇਸ਼ੇਵਰ ਅੌਰਤਾਂ ਦੀ ਆਉਣ ਵਾਲੀ ਪੀੜ੍ਹੀ ਲਈ ਲੀਡਰਸ਼ਿਪ ਸਮਰੱਥਾ ਤੇ ਕੰਮ ਕਰਨ ਦੀ ਆਜ਼ਾਦੀ ਦਾ ਮਾਹੌਲ ਅਜਿਹੇ ਦੋ ਪ੫ਮੁੱਖ ਕਾਰਕ ਹੋਣਗੇ, ਜੋ ਉਨ੍ਹਾਂ ਦੀ ਸਫਲਤਾ ਨੂੰ ਯਕੀਨੀ ਕਰਨਗੇ। ਸਰਵੇਖਣ 'ਚ ਭਾਰਤ ਸਮੇਤ 13 ਦੇਸ਼ਾਂ ਦੀਆਂ ਪੰਜ ਹਜ਼ਾਰ ਅੌਰਤਾਂ ਨੂੰ ਸ਼ਾਮਲ ਕੀਤਾ ਗਿਆ। ਲਗਪਗ 43 ਫ਼ੀਸਦੀ ਅੌਰਤਾਂ ਨੇ ਕਿਹਾ ਕਿ ਉਹ ਹਾਊਸ ਵਾਈਫ ਬਣਨ ਲਈ ਆਪਣੀ ਨੌਕਰੀ ਨਹੀਂ ਛੱਡਣਗੀਆਂ। ਿਲੰਕਡਇਨ ਸਾਈਟ ਮੁਤਾਬਕ ਭਾਰਤ 'ਚ ਅੱਜ ਵੀ ਜ਼ਿਆਦਾਤਰ ਅੌਰਤਾਂ ਕੰਮ ਵਾਲੀ ਥਾਂ 'ਤੇ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਅਨੁਭਵ ਕਰਦੀਆਂ ਹਨ। ਇਨ੍ਹਾਂ 'ਚ ਪੇਸ਼ੇਵਰ ਵਿਕਾਸ ਲਈ ਨਿਵੇਸ਼ ਦੀ ਕਮੀ ਨਾਲ ਭਾਰਤੀ ਅੌਰਤਾਂ ਦਾ ਕੈਰੀਅਰ ਸਭ ਤੋਂ ਜ਼ਿਆਦਾ ਪ੍ਰਭਾਵਤ ਹੁੰਦਾ ਹੈ। ਇਸ ਤੋਂ ਇਲਾਵਾ ਤਨਖ਼ਾਹ 'ਚ ਅਸਮਾਨਤਾ, ਘਰ ਤੇ ਨਿੱਜੀ ਜ਼ਿੰਦਗੀ ਵਿਚਕਾਰ ਤਾਲਮੇਲ ਜਿਹੀਆਂ ਦਿੱਕਤਾਂ ਵੀ ਉਨ੍ਹਾਂ ਦੇ ਕੈਰੀਅਰ ਨੂੰ ਪ੫ਭਾਵਤ ਕਰਦੀਆਂ ਹਨ।

मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर