ਫਲੈਗ : ਭਾਰਤ ਦੀ ਪਹਿਲੀ ਸਵਦੇਸ਼ੀ ਕਰੂੂਜ਼ ਮਿਜ਼ਾਈਲ

- ਦੁਸ਼ਮਣ ਦੀ ਰਡਾਰ ਦੀ ਪਕੜ 'ਚ ਨਹੀਂ ਆਵੇਗੀ ਇਹ ਸਬ-ਸੋਨਿਕ ਕਰੂਜ਼ ਮਿਜ਼ਾਈਲ

- ਜਲ, ਥਲ ਤੇ ਹਵਾ ਦੇ ਰਸਤੇ ਕਿਸੇ ਵੀ ਪਲੇਟਫਾਰਮ ਤੋਂ ਵਾਰ ਕਰਨ 'ਚ ਸਮਰੱਥ

ਪੰਜਾਬੀ ਜਾਗਰਣ ਬਿਊਰੋ, ਨਵੀਂ ਦਿੱਲੀ : ਅਗਨੀ-5 ਤੇ ਸਮੁੰਦਰ ਦੇ ਅੰਦਰੋਂ ਬੀ-5 ਨੂੰ ਦਾਗਣ ਦੀ ਕਾਮਯਾਬੀ ਤੋਂ ਬਾਅਦ ਭਾਰਤ ਦੇ ਰੱਖਿਆ ਵਿਗਿਆਨਕ ਹੁਣ ਪਹਿਲੀ ਸਵਦੇਸ਼ੀ ਕਰੂਜ਼ ਮਿਜ਼ਾਈਲ ਦੇ ਪਹਿਲੇ ਪ੫ੀਖਣ ਦੀਆਂ ਤਿਆਰੀਆਂ ਨੂੰ ਆਖ਼ਰੀ ਰੂਪ ਦੇਣ 'ਚ ਲੱਗੇ ਹਨ। 'ਨਿਰਭੈਅ' ਨਾਂ ਦੀ ਇਸ ਮਿਜ਼ਾਈਲ ਦਾ ਟੈਸਟ ਫਾਇਰ ਅਗਲੇ ਕੁਝ ਹਫ਼ਤਿਆਂ 'ਚ ਹੋਵੇਗਾ।

ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਸੀਨੀਅਰ ਸੂਤਰਾਂ ਮੁਤਾਬਕ ਅਗਲੇ ਕੁਝ ਹਫ਼ਤਿਆਂ 'ਚ ਮੱਧਮ ਦੂਰੀ ਦੀ ਕਰੂਜ਼ ਮਿਜ਼ਾਈਲ 'ਨਿਰਭੈਅ' ਦਾ ਪ੫ੀਖਣ ਕਰ ਲਿਆ ਜਾਵੇਗਾ। ਇਸ ਮਿਜ਼ਾਈਲ ਦਾ ਇਹ ਪ੫ੀਖਣ ਲਗਪਗ 800 ਕਿਲੋਮੀਟਰ ਦੀ ਮਾਰਕ ਸਮਰੱਥਾ ਨਾਲ ਹੋਵੇਗਾ। ਅਮਰੀਕਾ ਦੀ ਟਾਮ ਹਾਕ ਮਿਜ਼ਾਈਲ ਦਾ ਭਾਰਤੀ ਜਵਾਬ ਮੰਨੀ ਜਾਣ ਵਾਲੀ 'ਨਿਰਭੈਅ' ਮਿਜ਼ਾਈਲ ਆਵਾਜ਼ ਤੋਂ ਘੱਟ ਗਤੀ ਵਾਲੀ ਇਕ ਸਬ ਸੋਨਿਕ ਕਰੂਜ਼ ਮਿਜ਼ਾਈਲ ਹੈ, ਜਿਸ ਨੂੰ ਜਲ, ਥਲ ਤੇ ਆਕਾਸ਼ 'ਚ ਹਰ ਤਰ੍ਹਾਂ ਦੇ ਪਲੇਟਫਾਰਮ ਤੋਂ ਹਰ ਮੌਸਮ 'ਚ ਦਾਗਿਆ ਜਾ ਸਕੇਗਾ। ਇਸ ਨੂੰ ਤਿੰਨੋਂ ਹਥਿਆਰਬੰਦ ਫ਼ੌਜਾਂ ਦੀਆਂ ਲੋੜਾਂ ਮੁਤਾਬਕ ਤਿਆਰ ਕੀਤਾ ਗਿਆ ਹੈ। ਇਸ ਪ੫ੋਗਰਾਮ 'ਤੇ ਵਰਤੀ ਜਾ ਰਹੀ ਗੋਪਨੀਤਾ ਦਾ ਹੀ ਸਬੂਤ ਹੈ ਕਿ ਡੀਆਰਡੀਓ ਨੇ 'ਨਿਰਭੈਅ' ਦੀ ਕੋਈ ਤਸਵੀਰ ਤੱਕ ਜਾਰੀ ਨਹੀਂ ਕੀਤੀ ਹੈ।

ਹਾਲਾਂਕਿ ਡੀਆਰਡੀਓ ਸੂਤਰ ਮੰਨਦੇ ਹਨ ਕਿ ਨਿਰਭੈਅ ਦਾ ਪੀਖਣ 2012 ਦੇ ਆਖ਼ਰ 'ਚ ਹੀ ਕਰ ਲਿਆ ਜਾਣਾ ਸੀ ਪਰ ਪ੫ੀਖਣ 'ਚ ਕੁਝ ਹੋਰ ਮਾਪਦੰਡਾਂ ਦੀ ਲੋੜ ਦੇ ਮੱਦੇਨਜ਼ਰ ਇਸ ਨੂੰ ਅੱਗੇ ਵਧਾ ਦਿੱਤਾ ਗਿਆ। ਇਸ ਪ੫ੋਗਰਾਮ ਦੀ ਜਾਣਕਾਰੀ ਰੱਖਣ ਵਾਲੇ ਇਕ ਸੀਨੀਅਰ ਰੱਖਿਆ ਵਿਗਿਆਨਕ ਮੁਤਾਬਕ ਡੀਆਰਡੀਓ ਦੀ ਕੋਸ਼ਿਸ਼ ਘੱਟੋ ਘੱਟ ਪ੫ੀਖਣਾਂ 'ਚ ਵੱਧ ਤੋਂ ਵੱਧ ਅੰਕੜੇ ਇਕੱਠੇ ਕਰਕੇ ਮਿਜ਼ਾਈਲ ਨੂੰ ਫ਼ੌਜੀ ਵਰਤੋਂ ਲਈ ਤਿਆਰ ਕਰ ਲੈਣ ਦੀ ਹੈ। ਇਸ ਨਾਲ ਧਨ ਤੇ ਸਮਾਂ ਦੋਵਾਂ ਦੀ ਬਚਤ ਹੁੰਦੀ ਹੈ। ਰੱਖਿਆ ਵਿਗਿਆਨਕਾਂ ਮੁਤਾਬਕ ਨਿਰਭੈਅ 'ਚ ਸਾਰੇ ਮੁੱਖ ਉਪਕਰਨ ਸਵਦੇਸ਼ੀ ਹੋਣਗੇ। ਇਸ 'ਚ ਉਚ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਇਹ ਆਪਣੀ ਕੈਟਾਗਰੀ ਦੀ ਕਿਸੇ ਵੀ ਮਿਜ਼ਾਈਲ ਤੋਂ ਘੱਟ ਨਹੀਂ ਹੋਵੇਗੀ।

मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर