ਨਵੀਂਂ ਦਿੱਲੀ - ਪਾਕਿਸਤਾਨ ਦੀ ਜੇਲ੍ਹ 'ਚ ਇਕ ਭਾਰਤੀ ਮਛੇਰੇ ਦੀ ਮੌਤ ਹੋ ਗਈ। ਮੌਤ ਤੋਂ ਦੋ ਮਹੀਨੇ ਬਾਅਦ ਸ਼ਨੀਵਾਰ ਨੂੰ ਮਛੇਰੇ ਦੀ ਲਾਸ਼ ਉਸ ਦੇ ਪਿੰਡ ਊਨਾ (ਗੁਜਰਾਤ) 'ਚ ਪਹੰੁਚੀ। ਇਸ ਸਾਲ ਸਤੰਬਰ 'ਚ ਪਾਕਿਸਤਾਨ ਦੀ ਕਰਾਚੀ ਜੇਲ੍ਹ 'ਚ ਗੁਜਰਾਤ ਦੇ ਮਛੇਰੇ ਨਾਨੂਬਾਈ ਕਾਨਾਭਾਈ ਸੋਲੰਕੀ ਦੀ ਮੌਤ ਹੋ ਗਈ ਸੀ। ਪਿਛਲੇ ਸਾਲ ਨਵੰਬਰ 'ਚ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਫੌਜ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਸੀ। ਕਾਰਨ ਸਿਰਫ਼ ਇਹ ਸੀ ਕਿ ਉਹ ਗਲਤੀ ਨਾਲ ਗੁਆਂਢੀ ਦੇਸ਼ ਦੀ ਸਮੁੰਦਰੀ ਸੀਮਾ 'ਚ ਦਾਖਲ ਹੋ ਗਿਆ ਸੀ। ਮਛੇਰੇ ਨਾਨੂੰਭਾਈ ਦੀ ਰਿਹਾਈ ਨੂੰ ਲੈ ਕੇ ਪਿਛਲੇ ਇਕ ਸਾਲ ਤੋਂ ਖਿੱਚੋਤਾਣ ਜਾਰੀ ਸੀ। ਹਾਲਾਂਕਿ ਕਿਸੇ ਨੇ ਵੀ ਕਦੇ ਇਹ ਨਹੀਂ ਸੋਚਿਆ ਸੀ ਕਿ ਪਾਕਿਸਤਾਨ ਤੋਂ ਨਾਨੂੰਭਾਈ ਦੀ ਲਾਸ਼ ਭਾਰਤ ਆਵੇਗੀ। ਕਰਾਚੀ ਜੇਲ੍ਹ 'ਚ ਉਸ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਉਸ ਦੀ ਮੌਤ ਕਿਸ ਤਰ੍ਹਾਂ ਹੋਈ ਜਾਂ ਜਾਣਬੱੁਝ ਕੇ ਮਾਰਿਆ ਗਿਆ, ਇਹ ਅਜੇ ਇਕ ਭੁਲੇਖਾ ਬਣਿਆ ਹੋਇਆ ਹੈ।