ਘਰਿਆਲਾ/ ਪੱਟੀ : ਪਿੰਡ ਘਰਿਆਲਾ ਵਿਖੇ ਮੇਲਾ ਦੇਖਣ ਜਾ ਰਹੇ ਟਰੱਕ ਸਵਾਰਾਂ ਦੇ ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆ ਜਾਣ ਕਾਰਨ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਛੇ ਹੋਰ ਗੰਭੀਰ ਰੂਪ 'ਚ ਝੁਲਸ ਗਏ। ਪਿੰਡ ਸਭਰਾਂ ਤੋਂ ਕੁਝ ਲੱਕ ਲੋਕ ਇਕ ਟਰੱਕ 'ਚ ਸਵਾਰ ਹੋ ਕੇ ਸਰਹੱਦੀ ਪਿੰਡ ਘਰਿਆਲਾ ਵਿਖੇ ਚੱਲ ਰਹੇ ਮੇਲੇ 'ਚ ਸ਼ਾਮਲ ਹੋਣ ਲਈ ਜਾਰ ਰਹੇ ਸਨ। (ਨੰਬਰ ਪੀਬੀ46 ਜੇ 5999 ਜਿਸ ਨੂੰ ਸਰਦੂਲ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਮੁਗਲਚੱਕ ਥਾਣਾ ਸਦਰ ਤਰਨਤਾਰਨ ਚਲਾ ਰਿਹਾ ਸੀ) ਜਿਵੇਂ ਹੀ ਟਰੱਕ ਪਿੰਡ ਘਰਿਆਲਾ ਸਥਿਤ ਮੇਲੇ ਵਾਲੀ ਥਾਂ ਵੱਲ ਮੁੜਿਆ ਤਾਂ ਟਰੱਕ ਦੇ ਟੂਲ ਬਾਕਸ 'ਤੇ ਬੈਠੇ ਨੌਜਵਾਨ 11 ਹਜ਼ਾਰ ਕੇਵੀ ਬਿਜਲੀ ਦੀ ਤਾਰ ਦੀ ਲਪੇਟ 'ਚ ਆ ਗਏ। 10 ਨੌਜਵਾਨ ਗੰਭੀਰ ਰੂਪ 'ਚ ਝੁਲਸ ਗਏ ਜਿਨ੍ਹਾਂ ਨੂੰ ਪੱਟੀ ਦੇ ਹਸਪਤਾਲ ਲਿਜਾਇਆ ਗਿਆ। ਇੱਥੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਮਿ੍ਰਤਕਾਂ 'ਚ ਿਛੰਦਾ (28), ਰੋਸ਼ਨ (18), ਹਰਪਾਲ ਸਿੰਘ (18), ਨਿਸ਼ਾਨ ਸਿੰਘ (17) ਸ਼ਾਮਲ ਹਨ। ਝੁਲਸੇ ਟਰੱਕ ਸਵਾਰਾਂ ਦੀ ਪਛਾਣ ਸੁਖਦੀਪ ਸਿੰਘ (16), ਜੋਬਨ ਸਿੰਘ (15), ਸਨਮਦੀਪ (14), ਰੋਬਿਨਪ੍ਰੀਤ 12), ਰਾਣਾ (23), ਗੁਰਨਿਸ਼ਾਨ ਸਿੰਘ (12) ਸਾਰੇ ਨਿਵਾਸੀ ਸਭਰਾ ਵਜੋਂ ਹੋਈ। ਗੰਭੀਰ ਹਾਲਤ 'ਚ ਜ਼ਖ਼ਮੀ ਜੋਬਨ ਨੂੰ ਅੰਮਿ੍ਰਤਸਰ ਭੇਜ ਦਿੱਤਾ ਗਿਆ ਹੈ। ਪੱਟੀ ਦੇ ਤਹਿਸੀਲਦਾਰ ਪਰਮਾਨੰਦ ਨੇ ਮਾਮਲੇ ਦੀ ਸਾਰੀ ਰਿਪੋਰਟ ਡੀਸੀ ਨੂੰ ਦਿੱਤੀ।