=ਸਹੂਲਤ

-100 ਨੰਬਰ ਨਾਲ ਪੈਂਦੀ ਸੀ ਐੱਸਟੀਡੀ ਕੋਡ ਦੀ ਜ਼ਰੂਰਤ

-ਜ਼ਿਆਦਾ ਕਾਲਾਂ ਆਉਣ ਨਾਲ ਖ਼ਰਾਬ ਹੋ ਜਾਂਦਾ ਸੀ ਸਰਵਰ

--------------

ਨਵਦੀਪ ਢੀਂਗਰਾ, ਪਟਿਆਲਾ : ਦਹਾਕਿਆਂ ਤੋਂ ਚੱਲ ਰਹੇ ਨੰਬਰ 100 ਤੋਂ ਸ਼ਹਿਰ ਵਾਸੀਆਂ ਨੂੰ ਕੋਈ ਮਦਦ ਨਹੀਂ ਮਿਲੇਗੀ। ਪੁਲਿਸ ਮਦਦ ਲਈ ਹੁਣ ਪੁਲਿਸ ਹੈਲਪ ਲਾਈਨ 112 ਨੰਬਰ ਡਾਇਲ ਕਰਨਾ ਹੋਵੇਗਾ। ਭਾਰਤ ਸੰਚਾਰ ਨਿਗਮ ਲਿਮਟਿਡ ਤੇ ਪੁਲਿਸ ਪ੫ਸ਼ਾਸ਼ਨ ਵੱਲੋਂ 100 ਨੰਬਰ ਦੀਆਂ ਸੇਵਾਵਾਂ ਬੰਦ ਕਰਦਿਆਂ 112 ਨੰਬਰ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਜ਼ਿਲ੍ਹੇ 'ਚ ਰੋਜ਼ਾਨਾ ਪੁਲਿਸ ਕੰਟਰੋਲ ਰੂਮ 'ਚ ਕਰੀਬ 50 ਤੋਂ 100 ਫੋਨ ਕਾਲਾਂ ਆਉਂਦੀਆਂ ਹਨ।

ਪੁਲਿਸ ਪ੫ਸ਼ਾਸਨ ਮੁਤਾਬਕ 100 ਨੰਬਰ ਦੀ ਪੁਲਿਸ ਹੈੱਲਪਲਾਈਨ ਪਰੇਸ਼ਾਨੀ ਬਣ ਰਹੀ ਸੀ। ਅਕਸਰ ਵੱਖ-ਵੱਖ ਟੈਲੀਕਾਮ ਕੰਪਨੀ ਨਾਲ ਜੁੜੇ ਲੋਕ ਆਪਣੇ ਮੋਬਾਈਲ ਤੋਂ 100 ਨੰਬਰ ਡਾਇਲ ਕਰਦੇ ਸਨ ਤਾਂ ਐੱਸਟੀਡੀ ਕੋਡ ਲਗਾਉਣ ਦੀ ਜ਼ਰੂਰਤ ਪੈਂਦੀ ਸੀ। ਕਈ ਵਾਰ ਤਾਂ ਡਾਇਲ ਕੀਤਾ 100 ਨੰਬਰ ਮੋਹਾਲੀ ਜਾਂ ਹੋਰ ਜ਼ਿਲ੍ਹੇ ਦੇ ਪੁਲਿਸ ਕੰਟਰੋਲ ਰੂਮ ਨਾਲ ਜੁੜ ਜਾਂਦਾ ਸੀ। ਇਸ ਤੋਂ ਇਲਾਵਾ ਪੂਰੇ ਦਿਨ 'ਚ ਲਗਾਤਾਰ ਆਉਣ ਵਾਲੇ ਫੋਨ ਕਾਲ ਜ਼ਿਆਦਾ ਹੋਣ ਕਾਰਨ ਸਰਵਰ ਵੀ ਖ਼ਰਾਬ ਰਹਿੰਦਾ ਸੀ। ਮਦਦ ਲਈ ਫੋਨ ਕਾਲ ਕਰਨ ਵਾਲੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਸੀ ਕਿ ਲਾਈਨ ਹਮੇਸ਼ਾ ਰੁੱਝੀ ਰਹਿੰਦੀ ਹੈ ਤੇ ਉਹ ਮਦਦ ਲਈ ਪੁਲਿਸ ਨਾਲ ਸੰਪਰਕ ਨਹੀਂ ਕਰ ਸਕਦੇ। ਹੁਣ ਨਵੇਂ ਨੰਬਰ ਹੈੱਲਪ ਲਾਈਨ ਨੰਬਰ 112 'ਚ ਜਨਤਾ ਨੂੰ ਅਜਿਹੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੇ ਪੁਲਿਸ ਸਮੇਂ ਸਿਰ ਲੋਕਾਂ ਦੀ ਮਦਦ ਕਰ ਸਕੇਗੀ। ਇਸ ਸੁਵਿਧਾ ਨੂੰ ਵਧੀਆ ਬਣਾਉਣ ਲਈ ਬੀਐੱਸਐੱਨਐੱਲ ਵੱਲੋਂ ਆਧੁਨਿਕ ਉਪਕਰਨਾਂ ਤੇ ਸਰਵਰ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ। ਡੀਜੀਪੀ ਲਾਅ ਐਂਡ ਆਰਡਰ ਐੱਚਐੱਸ ਿਢੱਲੋਂ ਦੇ ਨਿਰਦੇਸ਼ਾਂ 'ਤੇ ਇਸ 'ਤੇ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ। ਫਿਲਹਾਲ 100 ਨੰਬਰ 'ਤੇ ਆਉਣ ਵਾਲੀ ਕਾਲ ਨੂੰ 112 ਨੰਬਰ 'ਤੇ ਫਾਰਵਰਡ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾਲ ਝੱਲਣੀ ਪਵੇ। ਐਨਾ ਹੀ ਨਹੀਂ ਨਵੇਂ ਨੰਬਰ ਪ੫ਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਦੀ ਡਿਊਟੀ ਵੀ ਲਗਾਈ ਗਈ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੫ਤੀ ਜਾਣਕਾਰੀ ਦਿੱਤੀ ਜਾ ਸਕੇ।

ਆਈਜੀ ਏਐੱਸ ਰਾਏ ਨੇ ਕਿਹਾ ਕਿ ਪੁਲਿਸ ਹੈੱਲਪਲਾਈਨ ਨੰਬਰ 112 ਚਾਲੂ ਕੀਤਾ ਗਿਆ ਹੈ। ਪੁਰਾਣਾ 100 ਨੰਬਰ ਬੰਦ ਕੀਤਾ ਗਿਆ ਹੈ ਪਰ ਕੁਝ ਦਿਨ ਇਸ ਪੁਰਾਣੇ ਨੰਬਰ 'ਤੇ ਆਉਣ ਵਾਲੀ ਫੋਨ ਕਾਲ ਨੂੰ 112 'ਤੇ ਫਾਰਵਰਡ ਕੀਤਾ ਜਾਵੇਗਾ। ਇਸ ਪ੫ਤੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ।