268 ਮਰੀਜ਼ਾਂ ਦਾ ਚੈਕਅੱਪ ਤੇ 84 ਮਰੀਜ਼ਾਂ ਦੇ ਅਪ੫ੇਸ਼ਨ ਕਰਕੇ ਪਾਏ ਗਏ ਲੈਂਜ਼

ਫੋਟੋ-3

ਕੈਪਸ਼ਨ-ਅੱਖਾਂ ਦੇ ਮੁਫਤ ਅਪ੫ੈਸ਼ਨ ਚੈਕਅੱਪ ਸਮੇਂ ਮਰੀਜ਼।

-------------------

ਅਸ਼ਵਨੀ ਸੋਢੀ, ਮਾਲੇਰਕੋਟਲਾ :

ਏਕਜੋਤ ਹਸਪਤਾਲ ਵਿਖੇ ਮਹਾਂਵੀਰ ਇੰਟਰ ਨੈਸ਼ਨਲ ਸ਼ਾਖਾ ਮਾਲੇਰਕੋਟਲਾ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ ਮਾਲੇਰਕੋਟਲਾ ਵੱਲੋਂ ਏਕਜੋਤ ਹਸਪਤਾਲ ਮਾਲੇਰਕੋਟਲਾ ਦੇ ਸਹਿਯੋਗ ਨਾਲ ਚੇਅਰਮੈਨ ਡਾ.ਪ੫ਦੀਪ ਓਸਵਾਲ ਤੇ ਡਾਇਰੈਕਟਰ ਜੀਵਨ ਸਿੰਗਲਾ ਦੀ ਅਗਵਾਈ 'ਚ ਅੱਖਾਂ ਦਾ ਮੁਫਤ ਅਪ੫ੇਸ਼ਨ ਤੇ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡਾ.ਪ੫ਦੀਪ ਜੈਨ ਓਸਵਾਲ ਤੇ ਡਾਇਰੈਕਟਰ ਜੀਵਨ ਸਿੰਗਲਾ ਨੇ ਦੱਸਿਆ ਕਿ ਉਕਤ ਕੈਂਪ 'ਚ ਡਾ.ਮਨਪ੫ੀਤ ਸਿੰਘ ਵੱਲੋਂ ਅਪਣੀ ਟੀਮ ਸਮੇਤ ਲਗਪਗ 268 ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਜਥੇਬੰਦੀ ਵੱਲੋਂ ਮੁਫਤ ਦਵਾਈਆਂ ਦਿੱਤੀਆਂ ਗਈਆਂ।

ਉਨ੍ਹਾਂ ਦੱਸਿਆ ਕਿ ਕੈਂਪ 'ਚ 84 ਮਰੀਜ਼ਾਂ ਦੇ ਮੁਫਤ ਅਪ੫ੇਸ਼ਨ ਕਰਕੇ ਲੈਂਜ਼ ਪਾਏ ਗਏ। 35 ਮਰੀਜ਼ਾਂ ਨੂੰ ਐਨਕਾਂ ਵੰਡੀਆਂ ਗਈਆਂ। ਕੈਂਪ ਨੂੰ ਸਫਲ ਬਨਾਉਣ ਲਈ ਜਥੇਬੰਦੀ ਦੇ ਚੇਅਰਮੈਨ ਡਾ.ਪ੫ਦੀਪ ਜੈਨ ਓਸਵਾਲ ਤੇ ਡਾਇਰੈਕਟਰ ਜੀਵਨ ਸਿੰਗਲਾ ਤੋਂ ਇਲਾਵਾ ਸੱਤਪਾਲ ਗੁਪਤਾ, ਭੀਮਾ ਜੈਨ, ਅਜੈ ਕੁਮਾਰ ਪੀ.ਆਰ.ਓ, ਰਾਜੂ, ਮੋਹਨ ਸ਼ਾਮ, ਸੰਜੈ ਜੈਨ, ਜੀਵਨ ਗੁਪਤਾ, ਸੰਜੂ ਬੱਤਾ, ਵਿਕਰਾਂਤ ਗਰਗ, ਦੀਪਕ ਮਿੰਟੂ, ਪ੫ਵੀਨ ਜੈਨ, ਸੁਨੀਲ ਕਾਂਸਲ ਨੇ ਯੋਗਦਾਨ ਪਾਇਆ।