ਜਗਦੀਸ਼ ਕੁਮਾਰ, ਜਲੰਧਰ : ਆਟੋ ਚਾਲਕਾਂ ਤੇ ਘਰ ਵਿਚ ਕੰਮ ਕਰਨ ਵਾਲੀ ਆਇਆ ਨੂੰ ਸਿਹਤ ਸੁਰੱਖਿਆ ਦੀ ਚਿੰਤਾ ਤੋਂ ਮੁਕਤੀ ਮਿਲੇਗੀ। ਦਿੱਲੀ ਤੇ ਹੈਦਰਾਬਾਦ ਦੇ ਇਸੇ ਸ਼੍ਰੇਣੀ ਨਾਲ ਜੁੜੇ ਲੋਕਾਂ ਨੂੰ ਈਐੱਸਆਈਸੀ ਦੇ ਦਾਇਰੇ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਈਐੱਸਆਈਸੀ ਦੇ ਜੰਮੂ-ਕਸ਼ਮੀਰ ਅਤੇ ਪੰਜਾਬ ਲਈ ਰਿਜਨਲ ਡਾਇਰੈਕਟਰ ਐੱਮ. ਕੇ. ਆਰੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਆਟੋ ਚਾਲਕ ਅਤੇ ਆਇਆ ਨੂੰ ਈਐੱਸਆਈ ਹਸਪਤਾਲਾਂ ਵਿਚ ਮੁਫਤ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਹੂਲਤ ਲਈ ਉਨ੍ਹਾਂ ਦਾ ਅੰਸ਼ਦਾਨ ਨਿਰਧਾਰਤ ਕੀਤਾ ਜਾਵੇਗਾ ਜੋ ਉਨ੍ਹਾਂ ਨੂੰ ਜਮ੍ਹਾਂ ਕਰਵਾਉਣਾ ਪਵੇਗਾ। ਈਐੱਸਆਈਸੀ ਦੇ ਦਾਇਰੇ ਨੂੰ 15 ਤੋਂ ਵਧਾ ਕੇ 25 ਹਜ਼ਾਰ ਰੁਪਏ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਈਐੱਸਆਈਸੀ ਦੇ ਦਾਇਰੇ ਵਿਚ ਆਉਣ ਵਾਲੇ ਮੁਲਾਜ਼ਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚ ਸ਼ਾਮਲ 40 ਸਾਲ ਤੋਂ ਵੱਧ ਉਮਰ ਦੇ ਮੈਂਬਰਾਂ ਦਾ ਹਰ ਸਾਲ ਮੁਫਤ ਚੈੱਕਅਪ ਕੀਤਾ ਜਾਵੇਗਾ। ਪੰਜਾਬ ਵਿਚ ਈਐੱਸਆਈ ਕੋਲ ਬੀਮੇ ਵਾਲੇ 9 ਲੱਖ ਲੋਕ ਹਨ ਅਤੇ 36 ਲੱਖ ਲੋਕ ਸਿਹਤ ਸਹੂਲਤਾਂ ਦਾ ਲਾਹਾ ਲੈ ਰਹੇ ਹਨ। ਇਨ੍ਹਾਂ ਵਿਚ 50 ਫੀਸਦੀ ਦੇ ਕਰੀਬ ਲੋਕ 40 ਅਤੇ ਉਸ ਤੋਂ ਵੱਧ ਉਮਰ ਵਰਗ ਦੇ ਹਨ। ਓਥੇ ਹੀ ਡਿਪੈਂਡੈਂਟ ਦੀ ਉਮਰ 18 ਤੋਂ ਵਧਾ ਕੇ 25 ਸਾਲ ਕਰ ਦਿੱਤੀ ਗਈ ਹੈ। ਈਐੱਸਆਈਸੀ-20 ਪ੍ਰਾਜੈਕਟ ਤਹਿਤ ਈਐੱਸਆਈਸੀ ਦੇ ਹਸਪਤਾਲਾਂ ਵਿਚ ਇੰਦਰਧਨੁਸ਼ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਰੋਜ਼ਾਨਾ ਅਲੱਗ ਰੰਗ ਦੀ ਚਾਦਰ ਮਰੀਜ਼ ਦੇ ਬੈੱਡ 'ਤੇ ਵਿਛੇਗੀ। ਸੀਨੀਅਰ ਸਿਟੀਜ਼ਨਾਂ ਲਈ ਇਲਾਜ ਅਤੇ ਸਹੂਲਤਾਂ ਵਾਸਤੇ ਅਲੱਗ ਤੋਂ ਇੰਤਜ਼ਾਮ ਕੀਤਾ ਗਿਆ ਹੈ। ਇਸ ਦੇ ਇਲਾਵਾ ਈਐੱਸਆਈ ਤੋਂ ਕਰਵਾਉਣ ਵਾਲਿਆਂ ਦਾ ਡਾਟਾ ਕੰਪਿਊਟ੫ੀਿਯਤ ਕੀਤਾ ਜਾਵੇਗਾ ਤਾਂ ਜੋ ਮਰੀਜ਼ ਕਿਸੇ ਵੀ ਈਐੱਸਆਈ ਹਸਪਤਾਲ ਅਤੇ ਡਿਸਪੈਂਸਰੀ ਵਿਚ ਇਲਾਜ ਲਈ ਜਾਣ 'ਤੇ ਉਸਦੀ ਸਥਿਤੀ ਪਹਿਲਾਂ ਤੋਂ ਹੀ ਮੌਜੂਦ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ 393 ਜ਼ਿਲਿ੍ਹਆਂ ਵਿਚ ਈਐੱਆਈਸੀ ਦਫਤਰ ਖੋਲ੍ਹੇ ਜਾਣਗੇ ਜਿਨ੍ਹਾਂ ਵਿਚ ਪੰਜਾਬ ਦੇ ਅੰਮਿ੍ਰਤਸਰ, ਹੁਸ਼ਿਆਰਪੁਰ, ਪਟਿਆਲਾ, ਬਰਨਾਲਾ, ਬਿਠੰਡਾ ਅਤੇ ਮੋਹਾਲੀ ਸ਼ਾਮਲ ਹਨ। ਈਐੱਸਆਈਸੀ ਲੁਧਿਆਣਾ ਨੇ 21 ਅਤੇ ਐੱਸਐੱਸਐੱਮਸੀ ਨੇ ਸੂਬੇ ਵਿਚ 26 ਸੁਪਰ ਸਪੈਸ਼ਲਿਟੀ ਹਸਪਤਾਲਾਂ ਨੂੰ ਪੈਨਲ ਵਿਚ ਸ਼ਾਮਲ ਕੀਤਾ ਹੈ ਜਿੱਥੇ ਮਰੀਜ਼ ਕੈਸ਼ਲੈਸ ਸਹੂਲਤਾਂ ਹਾਸਲ ਕਰ ਸਕਦੇ ਹਨ।