ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰਾਲੇ ਦੇ ਬੁਲਾਰੇ ਦਾ ਈ-ਮੇਲ ਅਕਾਊਂਟ ਕਿਸੇ ਨੇ ਹੈਕ ਕਰ ਲਿਆ ਹੈ। ਹੈਕਰ ਨੇ ਅਕਾਊਂਟ ਜ਼ਰੀਏ ਮਲਿਕ ਦੇ ਨਾਂ 'ਤੇ ਮੇਲ ਭੇਜ ਕੇ ਮਦਦ ਲਈ ਇੰਗਲੈਂਡ 'ਚ ਧਨ ਭੇਜਣ ਨੂੰ ਕਿਹਾ ਹੈ। ਵਿੱਤ ਮੰਤਰਾਲੇ ਦੇ ਬੁਲਾਰੇ ਅਤੇ ਵਧੀਕ ਡਾਇਰੈਕਟਰ ਜਨਰਲ (ਮੀਡੀਆ ਐਂਡ ਕਮਿਊਨਿਕੇਸ਼ਨ) ਡੀਐਸ ਮਲਿਕ ਨੇ ਆਪਣਾ ਮੇਲ ਅਕਾਊਂਟ ਹੈਕ ਹੋਣ ਦੀ ਜਾਣਕਾਰੀ ਦਿੰਦਿਆਂ ਕਿਹਾ, 'ਮੇਰਾ ਮੇਲ ਅਕਾਊਂਟ ਹੈਕ ਕਰ ਲਿਆ ਗਿਆ ਹੈ। ਇਸ ਲਈ, ਕਿਰਪਾ ਕਰਕੇ ਲੰਡਨ ਪਤੇ ਤੋਂ ਭੇਜੇ ਗਏ ਮੇਲ 'ਤੇ ਧਿਆਨ ਨਾ ਦਿਓ।' ਬੁਲਾਰੇ ਨੇ ਹੈਕ ਕੀਤੇ ਗਏ ਅਧਿਕਾਰਕ ਈ-ਮੇਲ ਤੋਂ ਜੋ ਈ-ਮੇਲ ਭੇਜੀ ਹੈ, ਉਸ ਵਿਚ ਹੈਕਰ ਨੇ ਇਹ ਦੱਸਿਆ ਕਿ ਮਲਿਕ ਸੰਕਟ 'ਚ ਹਨ, ਤੁਰੰਤ 1500 ਪੌਂਡ ਲੰਡਨ ਦੇ ਇਕ ਪਤੇ 'ਤੇ ਭੇਜਣ ਨੂੰ ਕਿਹਾ ਹੈ। ਹੈਕਰ ਨੇ ਪੱਤਰਕਾਰਾਂ ਨੂੰ ਭੇਜੀ ਮੇਲ 'ਚ ਕਿਹਾ 'ਮੈਂ ਲੰਡਨ 'ਚ ਹਾਂ ਅਤੇ ਮੈਨੂੰ ਤੁਰੰਤ ਤੁਹਾਡੀ ਮਦਦ ਦੀ ਲੋੜ ਹੈ, ਕਿਰਪਾ ਕਰਕੇ ਮੈਨੂੰ 1500 ਪੌਂਡ ਭੇਜ ਦਿਓ ਤਾਂ ਕਿ ਮੈਂ ਇਥੇ ਆਪਣਾ ਕੰਮ ਨਿਪਟਾ ਸਕਾਂ, ਪਰਤਣ 'ਤੇ ਛੇਤੀ ਤੋਂ ਛੇਤੀ ਪੈਸੇ ਵਾਪਸ ਕਰ ਦਿਆਂਗਾ।