ਨਵੀਂ ਦਿੱਲੀ (ਏਜੰਸੀ) : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਅਤੇ ਐਨਸੀਆਰ 'ਚ ਅਗਲੇ ਸਾਲ ਪਹਿਲੀ ਮਾਰਚ ਤਕ 2000 ਸੀਸੀ ਤੋਂ ਵੱਧ ਸਮਰੱਥਾ ਦੇ ਡੀਜ਼ਲ ਇੰਜਨ ਵਾਲੀਆਂ ਐਸਯੂਵੀ ਅਤੇ ਕਾਰਾਂ ਦੀ ਰਜਿਸਟ੫ੇਸ਼ਨ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦਿੱਲੀ 'ਚ ਦਾਖਲ ਹੋਣ ਵਾਲੀਆਂ ਵਪਾਰਕ ਗੱਡੀਆਂ 'ਤੇ ਲੱਗਣ ਵਾਲੇ ਗ੫ੀਨ ਟੈਕਸ ਵਿਚ 100 ਫ਼ੀਸਦੀ ਦਾ ਵਾਧਾ ਵੀ ਕੀਤਾ ਹੈ।

ਅਦਾਲਤ ਨੇ ਕਿਹਾ ਕਿ ਜਿਨ੍ਹਾਂ ਕਮਰਸ਼ੀਅਲ ਵਾਹਨਾਂ ਨੇ ਦਿੱਲੀ ਨਹੀਂ ਆਉਣਾ, ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ 'ਚ ਐਨਐਚ-8 ਅਤੇ ਐਨਐਚ-1 ਦਾਖਲਾ ਬਿੰਦੂਆਂ ਰਾਹੀਂ ਆਉਣ ਦੀ ਇਜਾਜ਼ਤ ਹੋਵੇਗੀ। ਅਦਾਲਤ ਨੇ ਕਿਹਾ ਕਿ ਸਾਲ 2005 ਤੋਂ ਪਹਿਲਾਂ ਦੇ ਰਜਿਸਟਰ ਕਮਰਸ਼ੀਅਲ ਵਾਹਨ ਦਿੱਲੀ 'ਚ ਦਾਖਲ ਨਹੀਂ ਹੋ ਸਕਦੇ।

ਅਦਾਲਤ ਨੇ ਇਕ ਹੋਰ ਅਹਿਮ ਹੁਕਮ ਦਿੱਤਾ ਹੈ ਕਿ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਇਲਾਕੇ 'ਚ ਸਿਰਫ ਸੀਐਨਜੀ ਟੈਕਸੀ ਦੀ ਹੀ ਇਜਾਜ਼ਤ ਹੋਵੇਗੀ।