ਫਲੈਗ)-ਡੇਰਾ ਮੁਖੀ ਦੇ ਸੁਰੱਖਿਆ ਗਾਰਡਾਂ ਖ਼ਿਲਾਫ਼ ਦੇਸ਼ ਧ੍ਰੋਹ ਦੇ ਮੁਕੱਦਮੇ ਦਰਜ

------

=ਖ਼ੁਲਾਸਾ

-ਆਪ੍ਰੇਸ਼ਨ ਵਾਲੀ ਥਾਂ ਤੋਂ ਬਰਾਮਦ ਹੋਏ ਬੈਗਾਂ 'ਚ ਪੱਥਰ ਤੇ ਪੈਟਰੋਲ ਦੀਆਂ ਬੋਤਲਾਂ ਮਿਲੀਆਂ

-ਅੱਠ ਵੱਖ-ਵੱਖ ਐੱਫਆਈਆਰਜ਼ 'ਚ 524 ਡੇਰਾ ਸਮਰਥਕਾਂ ਨੂੰ ਕੀਤਾ ਗਿ੍ਰਫ਼ਤਾਰ

-ਪੁਲਿਸ ਨੇ ਏਕੇ 47, ਮਾਊਜਰ, ਪੰਜ ਪਿਸਤੌਲ ਤੇ ਦੋ ਰਾਈਫਲਾਂ ਕੀਤੀਆਂ ਬਰਾਮਦ

----

ਜੇਐੱਨਐੱਨ, ਚੰਡੀਗੜ੍ਹ : ਡੇਰਾ ਸੱਚਾ ਸੌਦਾ ਸਮਰਥਕ ਪੂਰੀ ਤਿਆਰੀ ਨਾਲ ਹਿੰਸਾ ਕਰਨ ਪੰਚਕੂਲਾ ਆਏ ਸਨ। ਉਨ੍ਹਾਂ ਕੋਲ ਨਾ ਸਿਰਫ ਹਥਿਆਰ ਸਨ, ਬਲਕਿ ਪੈਟਰੋਲ ਬੰਬ ਵੀ ਸਨ। ਡੇਰਾ ਸਮਰਥਕਾਂ ਦੇ ਥੈਲਿਆਂ 'ਚ ਪੁਲਿਸ ਨੂੰ ਪੈਟਰੋਲ ਦੀਆਂ ਬੋਤਲਾਂ ਤੇ ਪੱਥਰ ਮਿਲੇ ਹਨ। ਪੰਚਕੂਲਾ 'ਚ ਹਿੰਸਾ ਦੀ ਸ਼ੁਰੂਆਤ ਕਰਨ ਵਾਲਾ ਡੇਰਾ ਮੁਖੀ ਦੀ ਸਕਿਊਰਿਟੀ 'ਚ ਸ਼ਾਮਿਲ ਸਨ ਜਿਸ ਨੇ ਆਈਜੀ ਨਾਲ ਮਾੜਾ ਵਤੀਰਾ ਕੀਤਾ। ਉਨ੍ਹਾਂ ਖ਼ਿਲਾਫ਼ ਦੇਸ਼ ਧ੍ਰੋਹ ਦੇ ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹੈ।

ਡੇਰਾ ਸਮਰਥਕਾਂ ਦੀ ਪੰਚਕੂਲਾ 'ਚ ਭੀੜ ਇਕੱਠੀ ਹੋਣੀ ਪਿਛਲੇ ਚਾਰ ਦਿਨਾਂ ਤੋਂ ਜਾਰੀ ਸੀ। ਹਾਈ ਕੋਰਟ ਦੇ ਨਿਰਦੇਸ਼ 'ਤੇ ਸਰਕਾਰ ਨੇ ਇਨ੍ਹਾਂ ਸਮਰਥਕਾਂ ਨੂੰ ਜ਼ੋਰ-ਜਬਰਦਸਤੀ ਨਾਲ ਹਟਾਉਣ ਦੀ ਬਜਾਏ ਸਮਝਾ ਕੇ ਹਟਾਉਣ ਦੀ ਪੂਰੀ ਕੋਸ਼ਿਸ ਕੀਤੀ ਪਰ ਇਸ 'ਚ ਪੁਲਿਸ ਨੂੰ ਕਾਮਯਾਬੀ ਨਹੀਂ ਮਿਲੀ। ਅੱਠ ਵੱਖ-ਵੱਖ ਐੱਫਆਰਆਈਜ਼ 'ਚ 524 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।

ਵੱਖ-ਵੱਖ ਸੂਬਿਆਂ ਤੋਂ ਇਕੱਠੇ ਹੋਏ ਇਨ੍ਹਾਂ ਡੇਰਾ ਪ੍ਰੇਮੀਆਂ ਤੋਂ ਤਲਾਸ਼ੀ ਦੌਰਾਨ ਕਾਫੀ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਹਨ। ਪੁਲਿਸ ਇਨ੍ਹਾਂ ਡੇਰਾ ਪ੍ਰੇਮੀਆਂ ਤੋਂ ਡੂੰਘਾਈ ਨਾਲ ਪੁੱਛ-ਪੜਤਾਲ ਕਰ ਰਹੀ ਹੈ। ਉਨ੍ਹਾਂ ਦਾ ਇਥੇ ਆਉਣ ਦਾ ਮਕਸਦ ਪਤਾ ਕਰਨ ਦੇ ਨਾਲ ਹੀ ਇਸ ਗੱਲ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਭੇਜਿਆ ਸੀ। ਸ਼ੁੱਕਰਵਾਰ ਦੇ ਆਪ੍ਰੇਸ਼ਨ ਦੌਰਾਨ ਪੁਲਿਸ ਨੂੰ ਇਕ ਵਾਹਨ 'ਚ ਇਕ ਏਕੇ 47 ਰਾਈਫਲ ਅਤੇ ਇਕ ਮਾਊਜਰ, ਦੂਜੇ ਵਾਹਨਾਂ 'ਚ ਦੋ ਰਾਈਫਲਾਂ ਤੇ ਪੰਜ ਪਿਸਟਲ ਮਿਲੇ ਹਨ।

ਭਾਜੜ ਦੌਰਾਨ ਜਿਨ੍ਹਾਂ ਡੇਰਾ ਸਮਰਥਕਾਂ ਦੇ ਥੈਲੇ ਘਟਨਾ ਵਾਲੀ ਥਾਂ 'ਤੇ ਰਹਿ ਗਏ, ਉਨ੍ਹਾਂ 'ਚ ਸਾੜਫੂਕ ਕਰਨ ਦੀਆਂ ਚੀਜ਼ਾਂ ਬਰਾਮਦ ਹੋਈਆਂ ਹਨ। ਖ਼ਾਸ ਗੱਲ ਇਹ ਹੈ ਕਿ ਇਕ-ਇਕ ਪਰਿਵਾਰ ਤੋਂ ਚਾਰ-ਚਾਰ ਮੈਂਬਰ ਤਕ ਪੰਚਕੂਲਾ ਆਏ ਹੋਏ ਸਨ। ਡੀਜੀਪੀ ਬੀਐੱਸ ਸੰਧੂ ਮੁਤਾਬਕ ਦੋ ਕੇਸ ਦੇਸ਼ ਧ੍ਰੋਹ ਦੇ ਵੀ ਦਰਜ ਕੀਤੇ ਗਏ ਹਨ।

ਡੀਜੀਪੀ ਨੇ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਕਿ ਕਿਨ੍ਹਾਂ ਲੋਕਾਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਪੰਚਕੂਲਾ 'ਚ ਹਿੰਸਾ ਦੀ ਸ਼ੁਰੂਆਤ ਕਰਨ ਵਾਲੇ ਡੇਰਾ ਮੁਖੀ ਦੀ ਸੁਰੱਖਿਆ 'ਚ ਤਾਇਨਾਤ ਸਰਕਾਰੀ ਕਮਾਂਡੋ ਸੀ, ਜਿਸ ਨੇ ਆਈਜੀ ਨਾਲ ਹੱਥੋਪਾਈ ਕੀਤੀ। ਛੇ ਪੁਲਿਸ ਮੁਲਾਜ਼ਮ ਸਮੇਤ ਰਾਮ ਰਹੀਮ ਦੇ ਦੋ ਪ੍ਰਾਈਵੇਟ ਗਾਰਡਾਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤੇ ਜਾਣ ਦੀ ਖ਼ਬਰ ਹੈ।