ਜਲੰਧਰ- ਸ਼ਾਹਪੁਰ ਕੈਂਪਸ ਸਥਿਤ ਸੀਟੀ ਇੰਸਟੀਚਿਊਟ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਅਕਾਲੀ ਦਲ ਦੇ ਨੇਤਾ ਐੱਚਐੱਸ ਵਾਲੀਆ ਨੇ ਕੇਸ ਹਾਈ ਕੋਰਟ ਲਿਜਾਣ ਦੀ ਗੱਲ ਕਹੀ ਹੈ। ਪੈ੍ਰੱਸ ਵਾਰਤਾ ਦੌਰਾਨ ਵਾਲੀਆ ਨੇ ਕਿਹਾ ਕਿ ਇੰਸਟੀਚਿਊਟ ਅੰਦਰੋਂ ਹਥਿਆਰ ਤੇ ਵਿਸਫੋਟਕ ਸਮੱਗਰੀ ਮਿਲਣਾ ਬੇਹੱਦ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇੰਸਟੀਚਿਊਟ ਦੀ ਲਾਪਰਵਾਹੀ ਕਾਰਨ ਹੀ ਅੱਤਵਾਦੀਆਂ ਨੂੰ ਪਹਿਲਾਂ ਦਾਖ਼ਲਾ ਦਿੱਤਾ ਤੇ ਫਿਰ ਬਿਨਾਂ ਚੈਕਿੰਗ ਹਥਿਆਰ ਅੰਦਰ ਜਾਣ ਲਿਜਾਣ ਦਿੱਤੇ ਗਏ। ਵਾਲੀਆ ਨੇ ਕਿਹਾ ਕਿ ਜੇ ਪੁਲਿਸ ਨੇ ਇੰਸਟੀਚਿਊਟ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਜ਼ਿਕਰਯੋਗ ਹੈ ਕਿ ਜੇਐਂਡਕੇ ਪੁਲਿਸ ਦੀ ਸੂਚਨਾ 'ਤੇ ਇੰਸਟੀਚਿਊਟ ਅੰਦਰੋਂ ਤਿੰਨ ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ, ਜੋ ਵਿਦਿਆਰਥੀ ਬਣ ਕਰ ਰਹਿ ਰਹੇ ਸਨ। ਉਨ੍ਹਾਂ ਕੋਲ ਹਥਿਆਰ ਤੇ ਵਿਸਫੋਟਕ ਪਦਾਰਥ ਵੀ ਬਰਾਮਦ ਹੋਏ ਹਨ।