--------------

ਸਟਾਫ਼ ਰਿਪੋਰਟਰ, ਬਰਨਾਲਾ :

ਥਾਣਾ ਪੁਲਿਸ ਬਰਨਾਲਾ ਨੇ ਦੋ ਵੱਖ-ਵੱਖ ਮਾਮਲਿਆਂ 'ਚ 34 ਬੋਤਲਾਂ ਸ਼ਰਾਬ ਸਮੇਤ 3 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ। ਪਹਿਲੇ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਹੌਲਦਾਰ ਨਾਇਬ ਸਿੰਘ ਨੇ ਦੱਸਿਆ ਕਿ ਪੁਲਿਸ ਗਸ਼ਤ ਦੌਰਾਨ ਪੁਲਿਸ ਪਾਰਟੀ ਸਮੇਤ ਬੱਸ ਸਟੈਡ ਸੇਖਾ ਮੌਜੂਦ ਸੀ ਤਾਂ ਮੁਖਬਰ ਦੀ ਇਤਲਾਹ 'ਤੇ ਮੁਲਜ਼ਮ ਬਿ੫ਜ ਲਾਲ ਪੁੱਤਰ ਦੇਸ ਰਾਜ ਵਾਸੀ ਸੇਖਾ ਦੇ ਘਰ ਰੇਡ ਕਰਕੇ 10 ਬੋਤਲਾਂ ਸ਼ਰਾਬ ਦੇਸੀ ਸਮੇਤ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮ ਨੂੰ ਬਰ ਜਮਾਨਤ ਰਿਹਾਅ ਕਰ ਦਿੱਤਾ ਹੈ। ਦੂਜੇ ਮਾਮਲੇ 'ਚ ਥਾਣਾ ਤਪਾ ਦੀ ਪੁਲਿਸ ਦੇ ਹੌਲਦਾਰ ਲਾਭ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਿੰਡ ਿਢੱਲਵਾ ਤੋਂ ਆਲੀਕੇ ਨੂੰ ਜਾ ਰਹੇ ਦੋ ਵਿਅਕਤੀ ਵਿਖਾਈ ਦਿੱਤੇ ਪੁਲਿਸ ਨੂੰ ਵੇਖਦਿਆਂ ਹੀ ਵਿਅਕਤੀ ਆਪਣਾ ਝੋਲਾ ਸੱਟ ਕੇ ਭੱਜ ਗਿਆ। ਪੁਲਿਸ ਪਾਰਟੀ ਵੱਲੋਂ ਪਿੱਛਾ ਕੀਤਾ ਗਿਆ ਪਰ ਵਿਅਕਤੀ ਕਾਬੂ ਨਹੀਂ ਆ ਸਕਿਆ ਪੁਲਿਸ ਨੇ ਮੌਕੇ 'ਤੇ ਇਕ ਵਿਅਕਤੀ ਬਿੰਦਰ ਸਿੰਘ ਨੂੰ ਕਾਬੂ ਕਰ ਲਿਆ, ਜਿਸ ਦੇ ਝੋਲੇ ਦੀ ਤਲਾਸ਼ੀ ਕਰਨ 'ਤੇ 12 ਬੋਤਲਾਂ ਸ਼ਰਾਬ ਤੇ ਦੂਜੇ ਡਿੱਗੇ ਹੋਏ ਝੋਲੇ 'ਚੋਂ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ਤੇ ਕੁੱਲ 24 ਬੋਤਲਾਂ ਸ਼ਰਾਬ ਦੇਸੀ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ।