ਫੋਟੋ-1-ਬੀਐਨਐਲ-ਪੀ-16

ਕੈਪਸ਼ਨ : ਜਾਣਕਾਰੀ ਦਿੰਦੇ ਸਿਟੀ ਪੁਲਿਸ ਦੇ ਇੰਚਾਰਜ ਸਰਬਜੀਤ ਸਿੰਘ

------------

ਪੱਤਰ ਪ੫ੇਰਕ, ਤਪਾ ਮੰਡੀ :

ਸ਼ੁੱਕਰਵਾਰ ਦੀ ਰਾਤ ਨੂੰ ਪੁਰਾਣੇ ਬੱਸ ਅੱਡੇ 'ਤੇ ਪਿੱਕਅਪ ਯੂਨੀਅਨ ਦੇ ਪ੫ਧਾਨ ਸਮੇਤ ਉਸਦੇ ਤਿੰਨ ਸਾਥੀਆਂ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਿਟੀ ਪੁਲਿਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ 7 ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਸਪ੫ੀਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਦਰਾਜ ਫਾਟਕ ਤਪਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ 'ਤੇ ਹਮਲਾ ਕਰਨ ਵਾਲੇ ਵਿਅਕਤੀ ਉਸ ਨਾਲ ਪਹਿਲਾਂ ਚੱਲਦੇ ਇਕ ਕੇਸ ਦੀ ਰੰਜਿਸ ਰੱਖਦੇ ਸਨ। ਜਿਸ ਕਾਰਨ ਉਸਨੂੰ ਘੇਰ ਕੇ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਅਧਾਰ 'ਤੇ ਕੁਲਦੀਪ ਸਿੰਘ ਬਿੱਲਾ, ਗੁਰਤੇਜ ਗਾਂਧੀ, ਮੱਖਣੀ ਖਾਂ, ਰੇਸ਼ਮ ਸਿੰਘ, ਮਖੱਣ ਸਿੰਘ, ਗੌਤਮ ਕੁਮਾਰ ਤੇ ਗੱਗੂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।