ਜਾਗਰਣ ਬਿਊਰੋ, ਨਵੀਂ ਦਿੱਲੀ:

ਹੈਦਰਾਬਾਦ 'ਚ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਦੀ ਆਤਮਹੱਤਿਆ 'ਤੇ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਸਮਿ੍ਰਤੀ ਈਰਾਨੀ ਦੀਆਂ ਦਲੀਲਾਂ ਨੂੰ ਕਾਂਗਰਸ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਕਾਂਗਰਸ ਦੇ ਮੀਡੀਆ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਈਰਾਨੀ 'ਤੇ ਗ਼ਲਤ ਬਿਆਨੀ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦਾ ਅਸਤੀਫ਼ਾ ਮੰਗਿਆ ਹੈ। ਉਨ੍ਹਾਂ ਕਿਹਾ ਕਿ ਸਮਿ੍ਰਤੀ ਈਰਾਨੀ ਨੇ ਇਕ ਝੁੂਠ ਲੁਕਾਉਣ ਲਈ ਤਿੰਨ ਝੂਠ ਬੋਲੇ ਹਨ। ਨਾਲ ਹੀ ਉਨ੍ਹਾਂ ਨੇ ਈਰਾਨੀ ਦੇ ਨਾਲ-ਨਾਲ ਬੰਡਾਰੂ ਦੱਤਾਤ੫ੇਅ ਅਤੇ ਹੈਦਰਾਬਾਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅੱਪਾਰਾਵ ਨੂੰ ਤੱਤਕਾਲ ਹਟਾਏ ਜਾਣ ਦੀ ਮੰਗ ਵੀ ਕੀਤੀ। ਸੁਰਜੇਵਾਲਾ ਨੇ ਦੋਸ਼ ਲਗਾਇਆ ਕਿ ਸਮਿ੍ਰਤੀ ਈਰਾਨੀ ਨੇ ਰੋਹਿਤ ਵੇਮੁਲਾ ਅਤੇ ਦੂਜੇ ਵਿਦਿਆਰਥੀਆਂ ਨਾਲ ਕੀਤੀ ਗਈ ਬਦਸਲੂਕੀ ਨੂੰ ਸਹੀ ਠਹਿਰਾਇਆ ਹੈ। ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਅਤੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਬਚਾਉਣ ਦਾ ਦੋਸ਼ ਵੀ ਲਗਾਇਆ।