-ਆਈਟੀ ਕੰਪਨੀ ਵੱਲੋਂ ਟਰੇਨਿੰਗ ਪੂਰੀ ਹੋਣ 'ਤੇ 19 ਵਿਦਿਆਰਥੀਆਂ ਨੂੰ ਸਰਟੀਿਫ਼ਕੇਟ ਤਕਸੀਮ

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਟੈੱਕ ਮਹਿੰਦਰਾ ਵੱਲੋਂ ਸਥਾਪਤ ਉੱਤਰੀ ਭਾਰਤ ਦੀ ਪਹਿਲੀ ਆਈਟੀ ਇਨਫ਼੍ਰਾਸਟਰਕਚਰ ਮੈਨੇਜਮੈਂਟ ਸਰਵਿਸਿਜ਼ (ਆਈਐੱਮਐੱਸ) ਅਕੈਡਮੀ ਦੇ 5ਵੇਂ ਬੈਚ ਨੇ ਆਪਣਾ ਟ੫ੇਨਿੰਗ ਕੋਰਸ ਪੂਰਾ ਕਰ ਕੇ ਕੰਪਨੀ ਵੱਲੋਂ ਸਰਟੀਿਫ਼ਕੇਟ ਪ੫ਾਪਤ ਕੀਤੇ ਹਨ। 6 ਮਹੀਨਿਆਂ ਦੀ ਟ੫ੇਨਿੰਗ ਪੂਰੀ ਕਰਦਿਆਂ ਬੀਸੀਏ, ਬੀਐੱਸਸੀ (ਕੰਪਿਊਟਰ ਸਾਇੰਸ), ਬੀਟੈੱਕ ਅਤੇ ਕੰਪਿਊਟਰ ਇੰਜੀਨੀਅਰਿੰਗ ਦੇ 19 ਵਿਦਿਆਰਥੀਆਂ ਨੇ ਸਿਸਟਮ ਮੈਨੇਜਮੈਂਟ, ਨੈੱਟਵਰਕਿੰਗ ਮੈਨੇਜਮੈਂਟ, ਸਟੋਰੇਜ ਮੈਨੇਜਮੈਂਟ, ਕਲਾਊਡ ਮੈਨੇਜਮੈਂਟ, ਸਕਿਉਰਿਟੀ ਮੈਨੇਜਮੈਂਟ ਵਰਗੇ ਉੱਭਰਦੇ ਵਿਸ਼ਿਆਂ ਵਿਚ ਟ੫ੇਨਿੰਗ ਮੁਕੰਮਲ ਕੀਤੀ ਹੈ। ਆਈਐੱਮਐੱਸ ਅਕੈਡਮੀ ਵਿਚ 'ਮੇਘ' ਨਾਮਕ ਟੈੱਕ ਮਹਿੰਦਰਾ ਦੇ ਕਲਾਉਡ ਕੰਟੈਂਟ ਡਿਲੀਵਰੀ ਪਲੇਟਫ਼ਾਰਮ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਇਕੋ ਸਮੇਂ 5000 ਤੋਂ ਵੱਧ ਸਿਖਿਆਰਥੀਆਂ ਨੂੰ ਸਿਖਲਾਈ ਦੇਣ ਦੇ ਸਮਰੱਥ ਹੈ।

ਯੂਨੀਵਰਸਿਟੀ ਵੱਲੋਂ ਕਰਵਾਈ ਗਈ ਵਿਸ਼ੇਸ਼ ਕਨਵੋਕੇਸ਼ਨ ਦੌਰਾਨ ਡਾ. ਆਰ ਐੱਸ ਬਾਵਾ ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਈਐੱਮਐੱਸ ਅਕੈਡਮੀ ਵਿਖੇ 5ਵੇਂ ਬੈਚ ਦੌਰਾਨ ਆਪਣੀ ਟ੫ੇਨਿੰਗ ਕੋਰਸ ਪੂਰਾ ਕਰਨ ਵਾਲੇ 19 ਵਿਦਿਆਰਥੀਆਂ ਨੂੰ ਸਰਟੀਿਫ਼ਕੇਟ ਤਕਸੀਮ ਕੀਤੇ ਗਏ। ਆਈਐੱਮਐੱਸ ਟ੫ਨਿੰਗ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਡਾ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਆਪਣੀ ਸਿੱਖਿਆ ਦੌਰਾਨ ਸਿੱਖੀਆਂ ਨੈਤਿਕ ਕਦਰਾਂ-ਕੀਮਤਾਂ, ਸਦਾਚਾਰ ਅਤੇ ਸਿੱਖਿਆਵਾਂ ਨੂੰ ਸਦਾ ਆਪਣੇ ਨਾਲ ਰੱਖਦੇ ਹੋਏ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਆਈਟੀ ਖੇਤਰ ਵਿਚ ਤਰੱਕੀਆਂ ਕਰ ਰਿਹਾ ਹੈ ਅਤੇ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾ ਰਿਹਾ ਹੈ। ਭਾਰਤ ਵਿਚ ਆਈਟੀ ਖੇਤਰ ਨੂੰ ਵਧੇਰੇ ਮਜ਼ਬੂਤ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਆਪਣਾ ਬਣਦਾ ਸਹਿਯੋਗ ਦੇ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਆਧੁਨਿਕ ਸਿੱਖਿਆ ਦੇ ਰਹੀ ਹੈ।

ਸਤਬੀਰ ਸਿੰਘ ਸਹਿਗਲ ਡਾਇਰੈਕਟਰ ਇੰਜੀਨੀਅਰਿੰਗ ਨੇ ਦੱਸਿਆ ਕਿ ਟੈੱਕ ਮਹਿੰਦਰਾ ਵੱਲੋਂ ਪੂਰੇ ਭਾਰਤ ਵਿਚ 5 ਆਈਟੀ ਇਨਫ਼੍ਰਾਸਟਰਕਚਰ ਮੈਨੇਜਮੈਂਟ ਸਰਵਿਸਿਜ਼ (ਆਈਐੱਮਐੱਸ) ਅਕੈਡਮੀਆਂ ਸਥਾਪਤ ਕੀਤੀਆਂ ਗਈਆਂ ਹਨ। ਉੱਤਰੀ ਭਾਰਤ ਵਿਚ ਸਿਰਫ਼ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਹੀ ਇੰਡਸਟਰੀ ਅਕਾਦਮਿਕ ਗਠਜੋੜ ਤਹਿਤ ਆਈਟੀ ਇਨਫ਼੍ਰਾਸਟਰਕਚਰ ਮੈਨੇਜਮੈਂਟ ਸਰਵਿਸਜ਼ਿ (ਆਈਐੱਮਐੱਸ) ਅਕੈਡਮੀ ਸਥਾਪਤ ਹੈ ਜੋ 2014 ਵਿਚ ਸ਼ੁਰੂ ਹੋਈ ਸੀ। ਉਨ੍ਹਾਂ ਦੱਸਿਆ ਕਿ ਹੁਣ ਤਕ ਇਸ ਆਈਐੱਮਐੱਸ ਅਕੈਡਮੀ ਤਹਿਤ 5 ਬੈਚ ਆਪਣਾ ਕੋਰਸ ਪੂਰਾ ਕਰ ਚੁੱਕੇ ਹਨ ਅਤੇ ਅਗਲਾ 6ਵਾਂ ਬੈਂਚ ਜਨਵਰੀ 2018 ਵਿਚ ਆਪਣੀ ਟ੫ੇਨਿੰਗ ਸ਼ੁਰੂ ਕਰੇਗਾ।¢ ਉਨ੍ਹਾਂ ਦੱਸਿਆ ਕਿ ਆਈਐੱਮਐੱਸ ਅਕੈਡਮੀ ਦਾ ਉਦੇਸ਼ ਨੈੱਟਵਰਕਿੰਗ, ਡਾਟਾ ਬੇਸ, ਆਪ੍ਰੇਟਿੰਗ ਸਿਸਟਮ, ਸਿਸਟਮ ਮੈਨੇਜਮੈਂਟ, ਨੈੱਟਵਰਕਿੰਗ ਮੈਨੇਜਮੈਂਟ, ਸਟੋਰੇਜ ਮੈਨੇਜਮੈਂਟ, ਕਲਾਉਡ ਮੈਨੇਜਮੈਂਟ, ਸਕਿਉਰਿਟੀ ਮੈਨੇਜਮੈਂਟ ਆਦਿ ਤਕਨੀਕਾਂ ਦੀ ਜਾਣਕਾਰੀ ਨੂੰ ਵਿਦਿਆਰਥੀਆਂ ਤਕ ਪਹੁੰਚਾਉਣਾ ਅਤੇ ਆਈਟੀ ਖੇਤਰ ਨੂੰ ਵਧੇਰੇ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਆਈਐੱਮਐੱਸ ਅਕੈਡਮੀ ਵਿਖੇ ਟੈੱਕ ਮਹਿੰਦਰਾ ਤੋਂ ਤਰੁਣਪ੫ੀਤ ਸਿੰਘ, ਸਾਬਕਾ ਮੁਖੀ ਟੈੱਕ ਮਹਿੰਦਰਾ ਚੰਡੀਗੜ੍ਹ, ਜਸਪ੫ੀਤ ਸਿੰਘ ਸਾਫ਼ਟਵੇਅਰ ਆਰਕੀਟੈਕਚਰ ਇੰਫੋਸਿਸ ਚੰਡੀਗੜ੍ਹ ਸਮੇਤ ਹੋਰਨਾਂ ਉੱਘੀਆਂ ਇੰਡਸਟਰੀਆਂ ਤੋਂ ਕਈ ਮਾਹਿਰ ਵਿਦਵਾਨ ਸਮੇਂ-ਸਮੇਂ 'ਤੇ ਆ ਕੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ ਅਤੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦੇ ਰਹਿੰਦੇ ਹਨ।

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਆਈਐੱਮਐੱਸ ਟ੫ੇਨਿੰਗ ਵਿਦਿਆਰਥੀਆਂ ਨੂੰ ਦੋ ਢੰਗਾਂ ਰਾਹੀਂ ਦਿੱਤੀ ਜਾਂਦੀ ਹੈ। ਇਕ ਫੁੱਲਟਾਈਮ ਅਤੇ ਦੂਜੀ ਪਾਰਟਟਾਈਮ ਹੈ ਜੋ ਆਈਟੀ ਬੁਨਿਆਦੀ ਢਾਂਚਾ ਪ੫ਬੰਧਨ ਦੇ ਸਾਰੇ ਪਹਿਲੂਆਂ ਨੂੰ ਕਵਰ ਕਰਦੀ ਹੈ¢ਜਿਸ ਵਿਚ ਆਈਐੱਮਐੱਸ ਫਾਊਂਡੇਸ਼ਨ ਕੋਰਸ, ਐਂਡ ਯੂਜ਼ਰ ਆਈਟੀ ਮੈਨੇਜਮੈਂਟ ਅਤੇ ਇੰਟਰਪ੫ਾਈਜ਼ ਨੈੱਟਵਰਕ ਮੈਨੇਜਮੈਂਟ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਿਖਲਾਈ ਦੇ ਸਫ਼ਲਤਾਪੂਰਵਕ ਪੂਰਾ ਹੋਣ 'ਤੇ ਸਿਖਿਆਰਥੀ ਆਈਟੀ ਖੇਤਰ ਵਿਚ ਵਰਤੀ ਜਾ ਰਹੀ ਨਵੀਨਤਮ ਤਕਨਾਲੋਜੀ ਦੇ ਆਧਾਰ 'ਤੇ ਕੰਮ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਖੇ ਹੁਣ ਤਕ 350 ਵਿਦਿਆਰਥੀਆਂ ਨੇ ਇਸ ਆਈਐੱਮਐੱਸ ਅਕੈਡਮੀ ਰਾਹੀਂ ਟ੫ੇਨਿੰਗ ਹਾਸਲ ਕਰ ਕੇ ਆਈਟੀ ਖੇਤਰ ਦੀਆਂ ਚੋਟੀ ਦੀਆਂ ਕੰਪਨੀਆਂ ਵਿਚ ਨੌਕਰੀ ਪ੫ਾਪਤ ਕਰਨ ਸਫ਼ਲਤਾ ਹਾਸਲ ਕੀਤੀ ਹੈ।

11ਸੀਐਚਡੀ2ਪੀ

ਵਿਦਿਆਰਥੀਆਂ ਨੂੰ ਆਈਐੱਮਐੱਸ ਟ੫ੇਨਿੰਗ ਕੋਰਸ ਪੂਰਾ ਕਰਨ 'ਤੇ ਸਰਟੀਿਫ਼ਕੇਟ ਤਕਸੀਮ ਕਰਦੇ ਹੋਏ ਡਾ. ਆਰ ਐੱਸ ਬਾਵਾ ਵਾਈਸ ਚਾਂਸਲਰ ਸੀਯੂ ਘੜੂੰਆਂ ਅਤੇ ਹੋਰ।