ਪੱਤਰ ਪ੍ਰੇਰਕ, ਚੰਡੀਗੜ੍ਹ : ਐਡਵਾਂਸ ਯੂਰੋਲਾਜੀ ਲੈਪ੫ੋਸਕੋਪਿਕ ਸਰਜਰੀ ਹੁਣ ਅਲਕੈਮਿਸਟ ਹਸਪਤਾਲ, ਪੰਚਕੂਲਾ 'ਚ ਉਪਲਬਧ ਹੈ। ਲੈਪ੫ੋਸਕੋਪਿਕ ਸਹੂਲਤਾਂ ਨੂੰ ਉਪਲਬਧ ਕਰਵਾਉਣ ਨਾਲ ਹੁਣ ਟ੫ਾਈਸਿਟੀ ਤੋਂ ਇਲਾਵਾ, ਹਿਮਾਚਲ, ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਵਿਆਪਕ ਲਾਭ ਹੋਵੇਗਾ ਜਿਨ੍ਹਾਂ ਨੂੰ ਇਸ ਸਬੰਧੀ ਰੋਗਾਂ ਦੇ ਇਲਾਜ ਲਈ ਪੀਜੀਆਈ, ਚੰਡੀਗੜ੍ਹ, ਦਿੱਲੀ ਅਤੇ ਐੱਨਸੀਆਰ 'ਚ ਜਾਣਾ ਪੈਂਦਾ ਸੀ।

ਇਸ ਬਾਰੇ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਡਾ. ਨੀਰਜ ਗੋਇਲ ਨੇ ਦੱਸਿਆ ਕਿ ਇੱਥੇ ਐਡਵਾਂਸਡ ਯੂਰੋ ਆਨਕੋਲਾਜੀ ਸੇਵਾਵਾਂ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ ਜਿਨ੍ਹਾਂ 'ਚ ਕਿਡਨੀ 'ਚ ਹੋਣ ਵਾਲੇ ਕੈਂਸਰ ਦੇ ਸਫ਼ਲ ਇਲਾਜ ਲਈ ਲੈਪ੫ੋਸਕੋਪਿਕ ਮੈਨੇਜਮੈਂਟ, ਮੂਤਰਾਸ਼ਯ ਬਲੈਡਰ, ਪ੫ੋਸਟੇਟ ਅਤੇ ਏਡ੫ੇਨਲ ਗਲੈਂਡਜ਼ ਸ਼ਾਮਲ ਹਨ। ਲੈਪ੫ੋਸਕੋਪਿਕ ਸਰਜਰੀ 'ਚ ਲੈਪ੫ੋਸਕੋਪਿਕ ਪਾਈਲੋਪਲਾਸਟੀ, ਯੂਰੋ-ਗਾਈਨੋਕਲਾਜੀਕਲ ਫਿਸਟੁਲਾ ਅਤੇ ਲੈਪ੫ੋਸਕੋਪਿਕ ਮੈਨੇਜਮੈਂਟ ਜਿਹੇ ਵੇਸੀਕੋ ਵਜਨਾਈਲ, ਯੂਰੇਟਿਕ ਰੀਇੰਪਲਾਂਟੇਸ਼ਨ ਸਰਜਰੀ ਅਤੇ ਲੈਪ੫ੋਸਕੋਪਿਕ ਆਰਚਿਡੋਪੋਕਿਸ ਆਦਿ ਸ਼ਾਮਲ ਹਨ।