- ਕੌਂਸਲਰ ਕੁਲਜੀਤ ਬੇਦੀ ਨੇ ਡੀਸੀ ਅਤੇ ਐੱਸਐੱਸਪੀ ਨੰੂ ਲਿਖਿਆ ਪੱਤਰ

- ਕਿਹਾ 'ਟ੫ੈਿਫ਼ਕ ਪੁਲਿਸ ਨੂੰ ਸਹੀ ਢੰਗ ਨਾਲ ਡਿਊਟੀ ਨਿਭਾਉਣ ਦੇ ਪਾਬੰਦ ਬਣਾਉਣ ਦੀ ਲੋੜ

ਸਟਾਫ਼ ਰਿਪੋਰਟਰ, ਐੱਸਏਐੱਸ ਨਗਰ : ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਡੀਸੀ ਮੋਹਾਲੀ ਅਤੇ ਐੱਸਐੱਸਪੀ ਨੰੂ ਇਕ ਪੱਤਰ ਲਿਖ ਕੇ ਡੀਸੀ ਅਤੇ ਕੋਰਟ ਕੰਪਲੈਕਸ ਦੇ ਬਾਹਰ ਗੱਡੀਆਂ ਦੀ ਪਾਰਕਿੰਗ ਵਿਵਸਥਾ ਤੁਰੰਤ ਸੁਧਾਰਨ ਦੀ ਮੰਗ ਕੀਤੀ ਹੈ ਤਾਂ ਜੋ ਉਸ ਸੜਕ ਉੱਤੇ ਟ੫ੈਿਫ਼ਕ ਸੁਚਾਰੂ ਢੰਗ ਨਾਲ ਚੱਲ ਸਕੇ।

ਆਪਣੇ ਪੱਤਰ ਵਿਚ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਡੀਸੀ ਕੰਪਲੈਕਸ ਅਤੇ ਕੋਰਟ ਕੰਪਲੈਕਸ ਵਿਚ ਆਪੋ-ਆਪਣੇ ਕੰਮਾਂ-ਕਾਰਾਂ ਲਈ ਆਉਣ ਵਾਲੇ ਲੋਕੀਂ ਆਪਣੇ ਵਾਹਨ ਸਵੇਰ ਤੋਂ ਹੀ ਸੜਕ ਦੇ ਦੋਵੇਂ ਪਾਸੇ ਖੜ੍ਹੇ ਕਰ ਕੇ ਚਲੇ ਜਾਂਦੇ ਹਨ। ਸਵੇਰ ਦੇ 8 ਵਜੇ ਤੋਂ ਲੈ ਕੇ 10 ਵਜੇ ਤਕ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਲੋਕੀਂ ਸੜਕ ਦੇ ਬਿਲਕੁਲ ਵਿਚਕਾਰ ਡਿਵਾਈਡਰ ਵਾਲੀ ਥਾਂ 'ਤੇ ਵੀ ਗੱਡੀਆਂ ਖੜ੍ਹੀਆਂ ਕਰ ਜਾਂਦੇ ਹਨ। ਇੰਝ ਪ੫ਤੀਤ ਹੋਣ ਲੱਗਦਾ ਹੈ ਕਿ ਜਿਵੇਂ ਸੜਕ ਦੇ ਵਿਚਾਲੇ ਗੱਡੀਆਂ ਦਾ ਹੀ ਡਿਵਾਈਡਰ ਬਣਿਆ ਹੋਵੇ। ਸੜਕ 'ਤੇ ਅਜਿਹੀ ਸਥਿਤੀ ਬਣਨ ਨਾਲ ਜਿੱਥੇ ਇਸ ਸੜਕ ਤੋਂ ਗੁਜ਼ਰਨ ਵਾਲੀ ਟ੫ੈਿਫ਼ਕ ਨੂੰ ਭਾਰੀ ਪ੫ੇਸ਼ਾਨੀ ਦੀ ਸਾਹਮਣਾ ਕਰਨਾ ਪੈਂਦਾ ਹੈ, ਉਸ ਦੇ ਨਾਲ ਹੀ ਸੜਕ ਕਿਨਾਰੇ ਗੱਡੀ ਖੜ੍ਹੀ ਕਰ ਕੇ ਗਿਆ ਵਿਅਕਤੀ ਜਦੋਂ ਵਾਪਸ ਆਉਂਦਾ ਹੈ ਤਾਂ ਉਸ ਨੂੰ ਵੀ ਆਪਣੀ ਗੱਡੀ ਕੱਢਣ ਵਿਚ ਕਾਫ਼ੀ ਮੁਸ਼ਕਿਲ ਆਉਂਦੀ ਹੈ ਅਤੇ ਜਾਂ ਫਿਰ ਦੂਸਰੀ ਗੱਡੀ ਵਾਲੇ ਦੇ ਆਉਣ ਤਕ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਲਖਨੌਰ ਸਾਈਡ ਤੋਂ ਆਉਣ ਵਾਲੇ ਵਾਹਨਾਂ ਦਾ ਜਾਮ ਇਸ ਸੜਕ 'ਤੇ ਅਕਸਰ ਲੱਗਦਾ ਰਹਿੰਦਾ ਹੈ।

ਬੇਦੀ ਨੇ ਕਿਹਾ ਕਿ ਇਸ ਸੜਕ ਵਾਲੇ ਪਾਸੇ ਟ੫ੈਿਫ਼ਕ ਪੁਲਿਸ ਕੋਈ ਧਿਆਨ ਨਹੀਂ ਦੇ ਰਹੀ ਹੈ। ਜੇਕਰ ਟ੫ੈਿਫ਼ਕ ਪੁਲਿਸ ਸਹੀ ਮਾਅਨਿਆਂ ਵਿਚ ਇਸ ਸੜਕ ਵਾਲੇ ਪਾਸੇ ਧਿਆਨ ਦੇਣਾ ਸ਼ੁਰੂ ਕਰ ਦੇਵੇ ਤਾਂ ਗੱਡੀਆਂ ਦੀ ਪਾਰਕਿੰਗ ਵਿਵਸਥਾ ਸਹੀ ਹੋ ਸਕਦੀ ਹੈ ਅਤੇ ਸੜਕ ਦੇ ਬਿਲਕੁਲ ਵਿਚਕਾਰ ਗੱਡੀਆਂ ਖੜ੍ਹੀਆਂ ਕਰਨੀਆਂ ਬੰਦ ਹੋ ਸਕਦੀਆਂ ਹਨ। ਉਨ੍ਹਾਂ ਡੀਸੀ ਮੋਹਾਲੀ ਅਤੇ ਐੱਸਐੱਸਪੀ ਮੋਹਾਲੀ ਤੋਂ ਮੰਗ ਕੀਤੀ ਕਿ ਇਸ ਸੜਕ 'ਤੇ ਰੋਜ਼ਾਨਾ ਸਾਰੇ ਦਿਨ ਲਈ ਟ੫ੈਿਫ਼ਕ ਪੁਲਿਸ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਸੜਕ ਤੋਂ ਗੁਜ਼ਰਨ ਵਾਲੀ ਟ੫ੈਿਫ਼ਕ ਨੂੰ ਕੋਈ ਸਮੱਸਿਆ ਨਾ ਆ ਸਕੇ।

8ਸੀਐਚਡੀ6ਪੀ

ਕੌਂਸਲਰ ਬੇਦੀ।